ETV Bharat / business

ਈਐੱਮਆਈ ਠੱਗੀ : ਬੈਂਕਾਂ ਨੇ ਗਾਹਕਾਂ ਨੂੰ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ - ਬੈਂਕਾਂ ਨੇ ਕਰਜ ਕਿਸ਼ਤ ਭੁਗਤਾਨ

ਇੱਕ ਅਧਿਕਾਰੀ ਨੇ ਕਿਹਾ ਕਿ ਠੱਗ ਅਜਿਹੇ ਸਮੇਂ ਵਿੱਚ ਕਾਇਮ ਹੋ ਗਏ ਹਨ, ਜਦ ਲੋਕ ਸੰਕਟ ਵਿੱਚ ਘਿਰੇ ਹੋਏ ਹਨ ਅਤੇ ਰਾਹਤ ਚਾਅ ਰਹੇ ਹਨ। ਕੁੱਝ ਗਾਹਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਕਈ ਬੈਂਕਾਂ ਨੇ ਗਾਹਕਾਂ ਨੂੰ ਸੰਦੇਸ਼ ਭੇਜ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਦੇ ਲਈ ਸਾਵਧਾਨ ਕਰ ਰਹੇ ਹਨ।

ਈਐੱਮਆਈ ਠੱਗੀ : ਬੈਂਕਾਂ ਨੇ ਗਾਹਕਾਂ ਨੂੰ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ

author img

By

Published : Apr 10, 2020, 11:03 PM IST

ਕੋਲਕਾਤਾ : ਬੈਂਕਾਂ ਨੇ ਕਰਜ ਕਿਸ਼ਤ ਭੁਗਤਾਨ ਵਿੱਚ ਦਿੱਤੀ ਗਈ ਰਾਹਤ ਦਾ ਫ਼ਾਇਦਾ ਚੁੱਕਣ ਵਾਲੇ ਠੱਗਾਂ ਨੂੰ ਲੈ ਕੇ ਗਾਹਕਾਂ ਨੂੰ ਸਾਵਧਾਨ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਠੱਗ ਈਐੱਮਆਈ ਭੁਗਤਾਨ ਵਿੱਚ 3 ਮਹੀਨਾਂ ਦੀ ਦਿੱਤੀ ਗਈ ਰਾਹਤ ਦਾ ਫ਼ਾਇਦਾ ਚੁੱਕ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਠੱਗ ਖ਼ੁਦ ਨੂੰ ਬੈਂਕ ਅਧਿਕਾਰੀ ਦੱਸ ਕੇ ਗਾਹਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਉਹ ਈਐੱਮਆਈ ਰਾਹਤ ਯੋਜਨਾ ਦਾ ਲਾਭ ਲੈਣ ਵਿੱਚ ਮਦਦ ਦੀ ਗੱਲ ਕਰ ਰਹੇ ਹਨ। ਇਸ ਤਰ੍ਹਾਂ ਉਹ ਗਾਹਕਾਂ ਤੋਂ ਬੈਂਕਿੰਗ ਦੀ ਜਾਣਕਾਰੀਆਂ ਦੇ ਕੇ ਉਨ੍ਹਾਂ ਨੂੰ ਚੂਨਾ ਲਾ ਰਹੇ ਹਨ।

ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਹੁਣ ਤੱਕ ਇਸ ਤਰ੍ਹਾਂ ਦੇ ਕਿੰਨੇ ਮਾਮਲੇ ਦਰਜ ਕੀਤੇ ਗਏ ਹਨ। ਭਾਰਤੀ ਸਟੇਟ ਬੈਂਕ ਨੇ ਗਾਹਕਾਂ ਨੂੰ ਕਿਹਾ ਹੈ ਕਿ ਸਾਇਬਰ ਅਪਰਾਧੀ ਤੇ ਠੱਗ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਚੂਨਾ ਲਾ ਰਹੇ ਹਨ। ਇਸੇ ਨੂੰ ਲੈ ਕੇ ਸਾਵਧਾਨ ਅਤੇ ਜਾਗਰੂਕ ਹੋਣ ਦੀ ਲੋੜ ਹੈ।

ਬੈਂਕ ਨੇ ਕਿਹਾ ਕਿ ਇਸੇ ਤਰੀਕੇ ਗਾਹਕਾਂ ਕੋਲ ਫ਼ੋਨ ਆਉਂਦਾ ਹੈ ਅਤੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਈਐੱਮਆਈ ਭੁਗਤਾਨ ਟਾਲਣ ਦੇ ਲਈ ਓਟੀਪੀ ਦੱਸੋ। ਜਿਵੇਂ ਹੀ ਤੁਸੀਂ ਓਟੀਪੀ ਦੱਸਦੇ ਹੋ, ਤੁਹਾਡੇ ਖ਼ਾਤੇ ਚੋਂ ਪੈਸੇ ਨਿਕਲ ਜਾਂਦੇ ਹਨ।

ਐਕਸਿਸ ਬੈੰਕ ਨੇ ਗਾਹਕਾਂ ਨੂੰ ਭੇਜੀ ਈ-ਮੇਲ ਵਿੱਚ ਕਿਹਾ ਕਿ ਧੋਖੇਬਾਜ਼ਾਂ ਨੇ ਬੈਂਕਿੰਗ ਜਾਣਕਾਰੀਆਂ ਹਾਸਲ ਕਰਨ ਦੇ ਲਈ ਠੱਗੀ ਦਾ ਨਵਾਂ ਤਰੀਕਾ ਅਪਣਾਇਆ ਹੈ।

ਬੈਂਕ ਨੇ ਕਿਹਾ ਕਿ ਇਹ ਠੱਗ ਈਐੱਮਆਈ ਭੁਗਤਾਨ ਨੂੰ ਟਾਲਣ ਦਾ ਜ਼ਿਕਰ ਕਰ ਕੇ ਤੁਹਾਡੇ ਤੋਂ ਓਟੀਪੀ, ਸੀਵੀਵੀ, ਪਾਸਵਰਡ ਅਤੇ ਪਿੰਨ ਆਦਿ ਮੰਗ ਸਕਦੇ ਹਨ। ਇੰਨ੍ਹਾਂ ਤੋਂ ਸਾਵਧਾਨ ਰਹੋ। ਜੇ ਤੁਸੀਂ ਇਹ ਜਾਣਕਾਰੀਆਂ ਦੱਸਦੇ ਹੋ ਤਾਂ ਤੁਹਾਨੂੰ ਚੂਨਾ ਲੱਗ ਸਕਦਾ ਹੈ।

(ਪੀਟੀਆਈ)

ETV Bharat Logo

Copyright © 2024 Ushodaya Enterprises Pvt. Ltd., All Rights Reserved.