ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਦੀ ਹਰਕਤ ਤੋਂ ਬਾਅਦ ਭਾਰਤ ਵਿੱਚ ਚੀਨ ਦੇ ਵਿਰੁੱਧ ਤਗੜਾ ਵਿਦਰੋਹ ਹੈ। ਇਸ ਹਿੰਸਕ ਝੜਪ ਵਿੱਚ ਭਾਰਤੀ ਫ਼ੌਜ ਦੇ 20 ਫ਼ੌਜੀਆਂ ਦੀ ਸ਼ਹਾਦਤ ਹੋਈ ਸੀ, ਜਿਸ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੁੱਸਾ ਹੈ। ਜਿਸ ਨਾਲ ਇੱਕ ਵਾਰ ਫ਼ਿਰ ਚੀਨੀ ਵਸਤੂਆਂ ਨੂੰ ਨਾ-ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਇੱਕ ਤੱਥ ਹੈ ਕਿ ਭਾਰਤ ਚੀਨੀ ਵਸਤੂਆਂ ਦਾ ਇੱਕ ਵੱਡਾ ਬਾਜ਼ਾਰ ਹੈ ਅਤੇ ਚੀਨ ਤੋਂ ਭਾਰਤ ਨੂੰ ਹੋਣ ਵਾਲਾ ਨਿਰਯਾਤ ਚੀਨ ਦੇ ਕੁੱਲ ਨਿਰਯਾਤ ਦਾ ਲਗਭਗ 3 ਫ਼ੀਸਦ ਹੈ। ਹਾਲਾਂਕਿ ਇਹ ਯਾਦ ਰੱਖਣਾ ਉੱਚਿਤ ਹੈ ਕਿ ਚੀਨ ਅੱਜ ਵਿਸ਼ਵੀ ਪੂਰਤੀ ਲੜੀ ਨੈੱਟਵਰਕ ਦੀ ਇੱਕ ਮਹੱਤਵਪੂਰਨ ਲੜੀ ਹੈ ਅਤੇ ਅਸਲ ਵਿੱਚ ਭਾਰਤ ਦਾ ਉਤਪਾਦਨ ਚੀਨ ਤੋਂ ਮੱਧਵਰਤੀ ਵਸਤੂਆਂ ਦੇ ਆਯਾਤ ਉੱਤੇ ਨਿਰਭਰ ਹੈ। ਚੀਨ ਤੋਂ ਹੋਣ ਵਾਲੇ ਆਯਾਤ ਉੱਤੇ ਰੋਕ ਲਾਉਣ ਦਾ ਦ੍ਰਿਸ਼ਟੀਕੋਣ ਭਾਰਤ ਦੇ ਉਤਪਾਦਨ ਖੇਤਰ ਨੂੰ ਗੰਭੀਰ ਰੂਪ ਤੋਂ ਪ੍ਰਭਾਵਿਤ ਕਰੇਗਾ, ਨਾਲ ਹੀ ਭਾਰਤ ਦੇ ਰੁਜ਼ਗਾਰ ਅਤੇ ਉਤਪਾਦਨ ਨੂੰ ਵੀ ਪ੍ਰਭਾਵਿਤ ਕਰੇਗਾ।
ਇਸ ਸਬੰਧ ਵਿੱਚ ਖ਼ੁਦ ਨੂੰ ਇੱਕ ਮੌਲਿਕ ਪ੍ਰਸ਼ਨ ਬਣਾਉਣ ਦੀ ਲੋੜ ਹੈ। ਅਸੀਂ ਆਤਮ-ਨਿਰਭਰ ਕਿਉਂ ਨਹੀਂ ਹੋ ਸਕਦੇ ਅਤੇ ਇੱਕ ਉਤਪਾਦਨ ਕੇਂਦਰ ਕਿਉਂ ਨਹੀਂ ਬਣ ਸਕਦੇ? ਬਦਲਦੀਆਂ ਭੂ-ਰਾਜਨੀਤਿਕ ਅਸਲੀਅਤਾਂ ਨੂੰ ਦੇਖਦੇ ਹੋਏ, ਇਸ ਪ੍ਰਸ਼ਨ ਦੇ ਉੱਤਰ ਦੀ ਤਾਲਾਸ਼ ਕਰਨ ਦਾ ਸਮਾਂ ਆ ਗਿਆ ਹੈ।
ਵਿਅਤਨਾਮ ਤੋਂ ਸਬਕ
ਵਿਅਤਨਾਮ ਦੀ ਸਫ਼ਲਤਾ ਦੀ ਕਹਾਣੀ ਅਤੇ ਪਿਛਲੇ ਤਿੰਨ ਦਹਾਕਿਆਂ ਵਿੱਚ ਇਸ ਦੇ ਵਾਧੇ, ਇਸ ਦੇ ਸੰਦਰਭ ਵਿੱਚ ਮਹੱਤਵਪੂਰਨ ਗਹਿਰੀ ਸੋਚ ਪ੍ਰਦਾਨ ਕਰਦੀ ਹੈ। ਇਹ ਦੱਖਣੀ ਪੂਰਬ ਏਸ਼ੀਆਈ ਦੇਸ਼ 1980 ਦੇ ਦਹਾਕੇ ਦੇ ਮੱਧ ਵਿੱਚ ਦੁਨੀਆਂ ਦੀ ਸਭ ਤੋਂ ਗ਼ਰੀਬ ਅਰਥ-ਵਿਵਸਾਥਾਂ ਵਿੱਚੋਂ ਇੱਕ ਸੀ। ਜਿਸ ਦੀ ਪ੍ਰਤੀ ਵਿਅਕਤੀ ਆਮਦਨ ਲਗਭਗ 200 ਡਾਲਰ ਸੀ। ਅੱਜ ਇਹ ਅਜਿਹੀ ਸਥਿਤੀ ਵਿੱਚ ਹੈ ਕਿ ਇਸ ਨੇ ਪੰਜ ਯੂਰਪੀ ਦੇਸ਼ਾਂ ਨੂੰ 5,50,000 ਫ਼ੇਸ ਮਾਸਕ ਦਾਨ ਕੀਤੇ ਹਨ।
ਦੂਸਰੇ ਪਾਸੇ ਅਮਰੀਕਾ-ਚੀਨ ਵਪਾਰ ਯੁੱਧ ਅਤੇ ਕੋਰੋਨਾ ਪ੍ਰਭਾਵ ਦੇ ਕਰਾਨ ਚੀਨ ਛੱਡਣ ਵਾਲੀਆਂ ਫ਼ਰਮਾਂ, ਵਿਅਤਨਾਮ ਨੂੰ ਆਪਣਾ ਕਾਰੋਬਾਰ ਸਥਾਪਿਤ ਕਰਨ ਦੇ ਲਈ ਪਸੰਦੀਦਾ ਸਥਾਨ ਦੇ ਰੂਪ ਵਿੱਚ ਦੇਖ ਰਹੀਆਂ ਹਨ। ਇੱਥੋਂ ਤੱਕ ਕਿ ਕੁੱਝ ਚੀਨੀ ਕੰਪਨੀਆਂ ਖ਼ੁਦ ਵੀ ਦੁਨੀਆਂ ਦੇ ਉੱਭਰਦੇ ਵਿਸ਼ਵੀ ਉਤਪਾਦਨ ਕੇਂਦਰ ਵਿਅਤਨਾਮ ਦਾ ਰੁਖ ਕਰ ਰਹੀਆਂ ਹਨ। ਵਿਅਤਨਾਮ ਦੀ ਇਹ ਯਾਤਰਾ ਭਾਰਤ ਦੇ ਲਈ ਮਹੱਤਵਪੂਰਨ ਨੀਤੀਗਤ ਡੂੰਘੀ ਸੋਚ ਪ੍ਰਦਾਨ ਕਰਦੀ ਹੈ, ਜਿਸ ਨੂੰ ਭਾਰਤ ਵਿੱਚ ਦੁਹਰਾਇਆ ਜਾ ਸਕਦਾ ਹੈ।
ਵਿਅਤਨਾਮ ਵੱਲੋਂ 1986 ਵਿੱਚ 'ਦੋਈ-ਮੋਈ' (ਨਵੀਂਨੀਕਰਨ) ਨਾਂਅ ਨਾਲ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਦੀ ਲੜੀ ਨੇ ਦੇਸ਼ ਦੇ ਆਰਥਿਕ ਚਮਤਕਾਰ ਦੀ ਨੀਂਹ ਰੱਖੀ। ਇਸ ਆਰਥਿਕ ਚਮਤਕਾਰ ਨੂੰ ਪ੍ਰਗਟ ਕਰਨ ਵਿੱਚ ਕਾਫ਼ੀ ਸਮਾਂ ਲੱਗਿਆ। ਇਸ ਦੀ ਸਫ਼ਲਤਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਪੜਾਅ ਵਿੱਚ, ਦੇਸ਼ ਦੀ ਵਾਧੂ ਵਿਦੇਸ਼ੀ ਪੂੰਜੀ ਦਾ ਪ੍ਰਵਾਹ ਅਤੇ ਵੱਡੇ ਪੈਮਾਨੇ ਉੱਤੇ ਜਨਤਕ ਖ਼ਰਚ ਤੋਂ ਪ੍ਰੇਰਨਾ ਸੀ। ਇਸ ਪੜਾਅ ਦੌਰਾਨ ਵਿਅਤਨਾਮ ਨੇ ਮੁਕਤ ਵਪਾਰ ਸਮਝੌਤਿਆਂ ਵਿੱਚ ਪ੍ਰਵੇਸ਼ ਕਰ ਕੇ ਆਪਣੇ ਵਪਾਰ ਦੇ ਵੱਡੇ ਪੈਮਾਨੇ ਉੱਤੇ ਉਦਾਰੀਕਰਨ ਦਾ ਸਹਾਰਾ ਲਿਆ। ਆਪਣੀ ਭੂਗੌਲਿਕ ਹੱਦਾਂ ਤੋਂ ਪਰ੍ਹੇ ਵਧੀਆ ਤਰੀਕੇ ਨਾਲ ਵਿਸਥਾਰ ਕੀਤਾ।
ਉਸੇ ਸਮੇਂ ਵਿਸ਼ਵੀ ਨਿਵੇਸ਼ਾਂ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇਸ ਨੂੰ ਡੀਰੈਗੂਲੇਸ਼ਨ ਦਾ ਸਹਾਰਾ ਲੈਣਾ ਪਿਆ ਅਤੇ ਵਪਾਰ ਕਰਨ ਵਿੱਚ ਸੌਖ ਦੇ ਮੋਰਚੇ ਉੱਤੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਅਤੇ ਨਾਲ ਹੀ ਇੱਕ ਕੁਸ਼ਲ ਜਨਤਕ ਪ੍ਰਸਾਸ਼ਨ ਦੇ ਨਾਲ ਇਸ ਨੂੰ ਲਾਗੂ ਵੀ ਕੀਤਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵਿਅਤਨਾਮ ਨੇ ਸ਼ੁਰੂਆਤ ਦੌਰ ਵਿੱਚ ਭੌਤਿਕ ਅਤੇ ਨਾਲ ਹੀ ਮਨੁੱਖੀ ਪੂੰਜੀ ਵਿੱਚ ਭਾਰੀ ਜਨਤਕ ਨਿਵੇਸ਼ ਕੀਤਾ। ਆਉਣ ਵਾਲੇ ਸਮੇਂ ਵਿੱਚ ਆਪਣੇ ਆਰਥਿਕ ਵਿਕਾਸ ਇੰਜਣ ਨੂੰ ਚਲਾਉਣ ਦੇ ਲਈ ਗੁਣਵੱਤਾ ਵਾਲੇ ਮਨੁੱਖੀ ਸਾਧਨ ਦਾ ਉਤਪਾਦਨ ਕੀਤਾ। ਇਨ੍ਹਾਂ ਉਪਾਆਂ ਦੇ ਕਾਰਨ ਵਿਅਤਨਾਮ ਨਿਵੇਸ਼ਕਾਂ ਦੇ ਲਈ ਇੱਕ ਆਦਰਸ਼ ਸਥਾਨ ਬਣ ਗਿਆ। ਵਿਸ਼ਵੀ ਲੇਬਰ ਲੜੀ ਵਿੱਚ ਇੱਕ ਮਹੱਤਵਪੂਰਨ ਲੜੀ ਦੇ ਰੂਪ ਵਿੱਚ ਵਿਕਸਿਤ ਹੋਣ ਅਤੇ ਚੀਨ ਨੂੰ ਟੱਕਰ ਦੇਣ ਦੇ ਲਈ ਇੱਕ ਨਵਾਂ ਉਤਪਾਦਨ ਕੇਂਦਰ ਬਣਾਉਣ ਦੇ ਲਈ ਸਸਤੀ ਲੇਬਰ ਲਾਗਤ ਅਤੇ ਇਸ ਦੀ ਰਣਨੀਤਿਕ ਭੂਗੌਲਿਕ ਸਥਿਤੀ ਨੇ ਵਿਅਤਨਾਮ ਨੂੰ ਕਈ ਫ਼ਾਇਦੇ ਕੀਤੇ।
ਇਨ੍ਹਾਂ ਵਿਕਾਸਾਂ ਦੇ ਫ਼ਸਲਰੂਪ ਵਿਅਤਨਾਮ ਦੀ ਆਰਥਿਕ ਸਫ਼ਲਤਾ ਦਾ ਦੂਸਰਾ ਪੜਾਅ ਸੀ। ਜਿਥੇ ਇਹ ਨਿੱਜੀ ਨਿਵੇਸ਼ ਅਤੇ ਘਰੇਲੂ ਖ਼ਪਤ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ। ਇਹ ਜ਼ਰੂਰੀ ਸੁਧਾਰਾਂ ਦੇ ਨਿਰੰਤਰ ਲਾਗੂ ਹੋਣ ਕਾਰਨ ਬਿਹਤਰ ਕੰਮ ਬਲ ਅਤੇ ਨਿਵੇਸ਼ ਜਲਵਾਯੂ ਦੇ ਕਾਰਨ ਹੈ। ਆਖ਼ਿਰਕਾਰ ਦੇਸ਼ ਨੇ 2019 ਵਿੱਚ 8 ਫ਼ੀਸਦ ਦੀ ਵਾਧਾ ਦਰ ਦਰਜ ਕੀਤੀ ਅਤੇ ਵਿਸ਼ਵ ਬੈਂਕ ਨੇ ਅਨੁਮਾਨ ਲਾਇਆ ਕਿ ਇਹ ਇਸ ਸਾਲ 1.5 ਫ਼ੀਸਦ ਦੀ ਦਰ ਨਾਲ ਵੱਧੇਗਾ, ਜੋ ਹਾਲੇ ਵੀ ਕੋਰੋਨਾ ਦੇ ਕਾਰਨ ਇੱਕ ਸਨਮਾਨਜਨਕ ਅੰਕੜਾ ਹੈ।
ਭਾਰਤ ਨੂੰ ਉਤਪਾਦਨ ਦੇ ਮੋਰਚੇ 'ਤੇ ਆਤਮ-ਨਿਰਭਰ ਬਣਨ ਦੇ ਲਈ 'ਦੋਈ-ਮੋਈ' ਦੇ ਆਪਣੇ ਮਾਡਲ ਦੀ ਲੋੜ
ਜਿਵੇਂ ਕਿ 90 ਦੇ ਦਹਾਕਿਆਂ ਦੀ ਸ਼ੁਰੂਆਤ ਵਿੱਚ ਆਪਣੇ ਆਰਥਿਕ ਸੁਧਾਰਾਂ ਤੋਂ ਬਾਅਦ ਵਿਅਤਨਾਮ ਅਰਥ-ਵਿਵਸਥਾ ਦੇ ਮੋਰਚੇ ਉੱਤੇ ਇੱਕ ਲੰਬਾ ਸਫ਼ਰ ਤੈਅ ਕਰ ਚੁੱਕਿਆ ਹੈ। ਹਾਲਾਂਕਿ ਵੱਖ-ਵੱਖ ਖੰਡਾਂ ਵਿੱਚ ਹਾਲੇ ਵੀ ਅਣ-ਉੱਚਿਤ ਸਮਰੱਥਾ ਹੈ, ਜੋ ਆਰਥਿਕ ਵਿਕਾਸ ਵਿੱਚ ਬਦਲ ਸਕਦੀ ਹੈ। ਉਤਪਾਦਨ ਇੱਕ ਅਜਿਹਾ ਖੰਡ ਹੈ ਜਿਥੇ ਵੱਡੇ ਪੈਮਾਨੇ ਉੱਤੇ ਸੁਧਾਰ ਅਤੇ ਨਵੀਂਨੀਕਰਨ ਦੀ ਲੋੜ ਹੈ ਅਤੇ ਭਾਰਤ ਨੂੰ ਉਤਪਾਦਨ ਦੇ ਮੋਰਚੇ ਉੱਤੇ ਆਤਮ-ਨਿਰਭਰ ਬਣਨ ਦੇ ਲਈ 'ਦੋਈ-ਮੋਈ' ਦੇ ਆਪਣੇ ਮਾਡਲ ਦੀ ਲੋੜ ਹੈ।
ਦੂਸਰੇ ਪਾਸੇ ਵਿਅਤਨਾਮੀ ਅਨੁਭਵ ਸੂਬੇ ਦੀ ਭੂਮਿਕਾ ਅਤੇ ਜਨਤਕ ਨਿਵੇਸ਼ ਦੇ ਮਾਧਿਅਮ ਨਾਲ ਭੌਤਿਕ ਅਤੇ ਮਨੁੱਖੀ ਪੂੰਜੀ ਬਣਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਉਜਾਗਰ ਕਰਦਾ ਹੈ ਅਤੇ ਇਹ ਵੀ ਵਿਸ਼ਵੀਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਅਜਿਹੇ ਸਮੇਂ ਵਿੱਚ ਜਦ ਘਾਟੇ ਦੇ ਕਾਰਨ ਜਨਤਕ ਖ਼ਰਚ ਦੇ ਬਾਰੇ ਵਿੱਚ ਚਿੰਤਿਤ ਹੈ ਅਤੇ ਵਿਸ਼ਵੀਕਰਨ ਦੀਆਂ ਭਾਵਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ, ਵਿਅਤਨਾਮ ਇੱਕ ਕਲਾਸਿਕ ਮਾਮਲਾ ਹੈ ਜੋ ਉਨ੍ਹਾਂ ਨੂੰ ਗਲਤ ਸਾਬਿਤ ਕਰ ਸਕਦਾ ਹੈ।
(ਲੇਖਕ- ਡਾ. ਮਹਿੰਦਰ ਬਾਬੂ ਕੁਰੁਵਾ, ਸਹਾਇਕ ਪ੍ਰੋਫ਼ੈਸਰ, ਵਪਾਰ ਪ੍ਰਬੰਧ ਵਿਭਾਗ, ਐੱਚ.ਐੱਨ.ਬੀ ਗੜ੍ਹਵਾਲ ਕੇਂਦਰੀ ਯੂਨੀਵਰਸਿਟੀ, ਉੱਤਰਾਖੰਡ। ਉੱਪਰ ਦਰਸਾਏ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ।)