ETV Bharat / business

ਅਪ੍ਰੈਲ-ਜੂਨ ਤਿਮਾਹੀ 'ਚ ਭਾਰਤ ਦੇ ਜੀਡੀਪੀ 'ਚ 23.9% ਦੀ ਭਾਰੀ ਗਿਰਾਵਟ - ਭਾਰਤ ਦੀ ਜੀਡੀਪੀ

ਭਾਰਤ ਦੀ ਜੀਡੀਪੀ ਵਿੱਚ 23.9 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਮੁਕਾਬਲੇ ਪਿਛਲੀ ਤਿਮਾਹੀ ਵਿੱਚ ਜੀਡੀਪੀ ਵਿੱਚ 3.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

ਅਪ੍ਰੈਲ-ਜੂਨ ਤਿਮਾਹੀ 'ਚ ਭਾਰਤ ਦੇ ਜੀਡੀਪੀ 'ਚ 23.9% ਦੀ ਭਾਰੀ ਗਿਰਾਵਟ

author img

By

Published : Sep 1, 2020, 6:47 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਅਤੇ ਤਾਲਾਬੰਦੀ ਦਾ ਅਸਰ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ ਤਿਮਾਹੀ) ਵਿੱਚ ਭਾਰਤ ਦੀ ਜੀਡੀਪੀ ਵਿੱਚ 23.9 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਮੁਕਾਬਲੇ ਪਿਛਲੀ ਤਿਮਾਹੀ ਵਿੱਚ ਜੀਡੀਪੀ ਵਿੱਚ 3.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

2019-20 ਦੀ ਅਪ੍ਰੈਲ-ਜੂਨ ਤਿਮਾਹੀ ਵਿੱਚ 5.2 ਫੀਸਦੀ ਦਾ ਵਾਧਾ ਹੋਇਆ ਸੀ। ਸਰਕਾਰ ਨੇ ਜੀਡੀਪੀ ਦੇ ਅੰਕੜੇ ਸੋਮਵਾਰ ਨੂੰ ਜਾਰੀ ਕੀਤੇ। 21 ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਬਾਵਜੂਦ ਕੋਰੋਨਾ ਵਾਇਰਸ ਕਾਰਨ ਕਾਰੋਬਾਰ ਅਤੇ ਆਮ ਆਦਮੀ ਉੱਤੇ ਬਹੁਤ ਪ੍ਰਭਾਵ ਪਾਇਆ।

ਕੋਰੋਨਾ ਸੰਕਟ ਦੌਰਾਨ ਅਪ੍ਰੈਲ-ਮਈ ਦੇ ਮਹੀਨਿਆਂ ਵਿੱਚ ਕਈ ਹਫ਼ਤਿਆਂ ਲਈ ਬੰਦ ਰਹੀਆਂ ਫੈਕਟਰੀਆਂ ਕਾਰਨ ਕਰੋੜਾ ਮਜ਼ਦੂਰ ਬੇਰੁਜ਼ਗਾਰ ਹੋਏ। ਹੁਣ ਅੰਕੜਾ ਮੰਤਰਾਲੇ ਨੇ ਆਪਣੀ ਤਾਜ਼ਾ ਮੁਲਾਂਕਣ ਰਿਪੋਰਟ ਵਿੱਚ ਕਿਹਾ ਹੈ ਕਿ ਤਾਲਾਬੰਦੀ ਕਾਰਨ ਆਰਥਿਕ ਗਤੀਵਿਧੀ ਰੁਕ ਗਈ, ਜਿਸ ਕਾਰਨ ਇਸ ਸਾਲ ਅਪ੍ਰੈਲ ਤੋਂ ਜੂਨ ਦੀ ਪਹਿਲੀ ਤਿਮਾਹੀ ਵਿੱਚ ਆਰਥਿਕਤਾ ਵਿੱਚ ਅਚਾਨਕ 23.9% ਦੀ ਕਮੀ ਆਈ। 2019-20 ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 5.2% ਸੀ।

ਅਪ੍ਰੈਲ-ਜੂਨ ਤਿਮਾਹੀ 'ਚ ਭਾਰਤ ਦੇ ਜੀਡੀਪੀ 'ਚ 23.9% ਦੀ ਭਾਰੀ ਗਿਰਾਵਟ
ਅਪ੍ਰੈਲ-ਜੂਨ ਤਿਮਾਹੀ 'ਚ ਭਾਰਤ ਦੇ ਜੀਡੀਪੀ 'ਚ 23.9% ਦੀ ਭਾਰੀ ਗਿਰਾਵਟ

ਸੋਮਵਾਰ ਨੂੰ ਜਾਰੀ ਕੀਤੇ ਗਏ 8 ਮੁੱਖ ਉਦਯੋਗਿਕ ਖੇਤਰ ਦੇ ਅੰਕੜੇ ਦਰਸਾਉਂਦੇ ਹਨ ਕਿ ਘਟ ਰਹੀ ਆਰਥਿਕਤਾ ਦਾ ਰੁਝਾਨ ਜੁਲਾਈ ਮਹੀਨੇ ਵਿੱਚ ਵੀ ਜਾਰੀ ਹੈ। ਜੁਲਾਈ ਮਹੀਨੇ ਵਿੱਚ 8 ਮੁਢਲੇ ਉਦਯੋਗਾਂ ਵਿਚੋਂ 7 ਦਾ ਸੂਚਕਾਂਕ ਗਿਰਾਵਟ ਦਰਜ ਕੀਤਾ ਗਿਆ। ਸਟੀਲ ਸੈਕਟਰ ਵਿੱਚ -16.4%, ਸੀਮੈਂਟ ਵਿੱਚ 13.5% ਅਤੇ ਪੈਟਰੋਲੀਅਮ ਰਿਫਾਇਨਰੀ ਦੇ ਉਤਪਾਦਨ ਵਿੱਚ 13.9% ਦੀ ਗਿਰਾਵਟ ਦਰਜ ਕੀਤੀ ਗਈ।

ਇਸ ਵੱਡੇ ਆਰਥਿਕ ਗਿਰਾਵਟ ਕਾਰਨ ਭਾਰਤ ਸਰਕਾਰ ਦੀ ਮਾਲੀਆ ਕਮਾਈ 'ਚ ਭਾਰੀ ਗਿਰਾਵਟ ਆਈ ਹੈ। ਜੀਐਸਟੀ ਮੁਆਵਜ਼ਾ ਦੇਣ ਵਿੱਚ ਕੇਂਦਰ ਦੀ ਅਸਮਰਥਾ ਦੇ ਵਿਰੁੱਧ ਗੈਰ-ਭਾਜਪਾ ਸ਼ਾਸਿਤ ਰਾਜ ਲਾਮਬੰਦ ਹੋ ਰਹੇ ਹਨ। ਸੋਮਵਾਰ ਨੂੰ 6 ਗ਼ੈਰ-ਭਾਜਪਾ ਸ਼ਾਸਿਤ ਰਾਜਾਂ ਦੇ ਜੀਐਸਟੀ ਇੰਚਾਰਜ ਮੰਤਰੀਆਂ ਦੀ ਇੱਕ ਆਨਲਾਈਨ ਬੈਠਕ ਵੀ ਹੋਈ।

ਜੀਡੀਪੀ ਦੇ ਤਾਜ਼ਾ ਅੰਕੜੇ ਭਾਰਤ ਦੀ ਸਭ ਤੋਂ ਵੱਡੀ ਮੰਦੀ ਦੀ ਸ਼ੁਰੂਆਤ ਦੀ ਭਵਿੱਖਬਾਣੀ ਕਰਦੇ ਹਨ, ਜੋ ਮੌਜੂਦਾ ਵਿੱਤੀ ਸਾਲ ਦੇ ਦੂਜੇ ਅੱਧ ਤੱਕ ਜਾਰੀ ਰਹਿਣ ਦੀ ਉਮੀਦ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ, ਮੰਗ ਪ੍ਰਭਾਵਤ ਹੋਈ ਹੈ ਅਤੇ ਆਰਥਿਕ ਗਤੀਵਿਧੀਆਂ ਤੇਜ਼ੀ ਨਾਲ ਦਬਾਅ ਹੇਠ ਆ ਰਹੀਆਂ ਹਨ। ਆਮ ਤੌਰ 'ਤੇ ਲਗਾਤਾਰ ਦੋ ਤਿਮਾਹੀ 'ਚ ਜੀਡੀਪੀ ਦਰ ਨਕਾਰਾਤਮਕ ਰਹਿਣ 'ਤੇ ਮੰਦੀ ਮੰਨੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.