ਨਵੀਂ ਦਿੱਲੀ : ਚਾਲੂ ਵਿੱਤ ਸਾਲ ਦੀ ਦੂਸਰੀ ਛਿਮਾਹੀ (ਅਕਤੂਬਰ-ਮਾਰਚ) ਵਿੱਚ ਦੇਸ਼ ਵਿੱਚ ਨੌਕਰੀਆਂ ਦੇ ਮੌਕਿਆਂ ਵਿੱਚ 7 ਫ਼ੀਸਦੀ ਦੇ ਨਜ਼ਦੀਕ ਵਾਧਾ ਹੋਣ ਦਾ ਅਨੁਮਾਨ ਹੈ। ਆਰਥਿਕ ਗਤੀਵਿਧੀਆਂ ਵਿੱਚ ਸੁਸਤੀ ਨਾਲ ਰੁਜ਼ਗਾਰ ਲੈਂਡਸਕੇਪ ਉੱਤੇ ਅਸਰ ਪਿਆ ਹੈ।
ਟੀਮਲੀਜ਼ ਦੇ ਰੁਜ਼ਗਾਰ ਲੈਂਡਸਕੇਪ ਦੀ ਦੂਸਰੀ ਛਿਮਾਹੀ ਰਿਪੋਰਟ ਮੁਤਾਬਕ ਆਰਥਿਕ ਸੁਧਾਰਾਂ ਦੇ ਚੱਲਦਿਆਂ ਅਕਤੂਬਰ-ਮਾਰਚ ਅਵਧੀ ਵਿੱਚ 19 ਖੇਤਰਾਂ ਵਿਚੋਂ 7 ਵਿੱਚ ਨੌਕਰੀ ਗਤੀਵਿਧਿਆਂ ਵਿੱਚ ਸੁਧਾਰ ਆਉਣ ਦੀ ਉਮੀਦ ਹੈ ਜਦਕਿ 9 ਖੇਤਰਾਂ ਵਿੱਚ ਰੁਜ਼ਗਾਰ ਲੈਂਡਸਕੇਪ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਚਾਲੂ ਵਿੱਤ ਸਾਲ ਦੀ ਮੌਜੂਦਾ ਛਿਮਾਹੀ ਵਿੱਚ ਨੌਕਰੀਆਂ ਦੇ ਮੌਕਿਆਂ ਵਿੱਚ 7.12 ਫ਼ੀਸਦੀ ਵਾਧਾ ਹੋਵੇਗਾ।
ਸਿਹਤ ਸੇਵਾਵਾਂ ਅਤੇ ਦਵਾਈਆਂ, ਸੂਚਨਾ ਤਕਨੀਕੀ, ਈ-ਕਾਮਰਸ ਅਤੇ ਉਦਯੋਗਿਕ ਸਟ੍ਰਾਟ-ਅੱਪ, ਸਿੱਖਿਆ ਸੇਵਾਵਾਂ, ਕੇਪੀਓ, ਬਿਜਲੀ ਅਤੇ ਊਰਜਾ ਅਤੇ ਲਾਜਿਸਟਿਕਸ ਵਰਗੇ ਖੇਤਰਾਂ ਵਿੱਚ ਭਰਤੀ ਗਤੀਵਿਧੀਆਂ ਵਿੱਚ ਸਕਾਰਾਤਮਕ ਰੁਖ ਦੱਸਿਆ ਗਿਆ ਹੈ। ਉੱਥੇ ਹੀ ਨਿਰਮਾਣ, ਇੰਜੀਨੀਅਰਿੰਗ ਅਤੇ ਬੁਨਿਆਦੀ ਢਾਂਚਾ, ਨਿਰਮਾਣ ਅਤੇ ਰੀਅਲ ਅਸਟੇਟ, ਵਿੱਤੀ ਸੇਵਾ, ਖ਼ੁਦਰਾ, ਬੀਪੀਓ/ਸੂਚਨਾ ਤਕਨੀਕੀ ਆਧਾਰਿਤ ਸੇਵਾ, ਦੂਰਸੰਚਾਰ, ਯਾਤਰਾ ਅਤੇ ਪ੍ਰਾਹੁਣਾਚੀਰ, ਐੱਫ਼ਐੱਮਜੀਸੀ, ਖੇਤੀ ਅਤੇ ਖੇਤੀ ਰਸਾਇਣ ਖੇਤਰਾਂ ਵਿੱਚ ਭਰਤੀ ਗਤੀਵਿਧੀਆਂ ਵਿੱਚ ਗਿਰਾਵਟ ਦਾ ਅਨੁਮਾਨ ਹੈ।
ਟੀਮਲੀਜ਼ ਸਰਵਿਸਿਜ਼ ਦੀ ਸਹਿ-ਸੰਸਥਾਪਕ ਅਤੇ ਕਾਰਜ਼ਕਾਰੀ ਉੱਪ-ਪ੍ਰਧਾਨ ਰਿਤੂਪਰਣਾ ਚੱਕਰਵਰਤੀ ਨੇ ਕਿਹਾ ਕਿ ਆਰਥਿਕ ਵਾਧਾ ਦਰ ਦੇ ਕਮਜ਼ੋਰ ਹੋਣ ਕਾਰਨ ਕੁੱਝ ਖੇਤਰਾਂ ਵਿੱਛ ਰੁਜ਼ਗਾਰ ਲੈਂਡਸਕੇਪ ਵਿੱਚ ਗਿਰਾਵਟ ਆਈ ਹੈ। ਹਾਲਾਂਕਿ ਸਾਰੇ ਖੇਤਰਾਂ ਨੂੰ ਮਿਲਾ ਕੇ ਨੌਕਰੀ ਗਤੀਵਿਧਿਆਂ ਵਿੱਚ ਵਾਧੇ ਦੇ ਸੰਕੇਤ ਆ ਰਹੇ ਹਨ।
ਉਨ੍ਹਾਂ ਕਿਹਾ ਕਿ 19 ਵਿੱਚੋ 8 ਖੇਤਰਾਂ ਵਿਚ ਰੁਜ਼ਗਾਰ ਪੈਦਾਵਾਰ ਵਿੱਚ ਦਹਾਈ ਅੰਕ ਵਿੱਚ ਵਾਧਾ ਹੋਣ ਦੀ ਉਮੀਦ ਹੈ। ਅਕਤੂਬਰ-ਮਾਰਚ ਦੌਰਾਨ ਇਕੱਲੇ ਲਾਜਿਸਟਿਕਸ ਅਤੇ ਸਿੱਖਿਆ ਖਤੇਰ ਵਿੱਚ 14.36 ਫ਼ੀਸਦੀ ਜ਼ਿਆਦਾ ਨੌਕਰੀਆਂ ਸੁਰਜਿਤ ਹੋਣਗੀਆਂ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿੱਥੇ ਮੁੰਬਈ, ਹੈਦਰਾਬਾਦ, ਪੁਣੇ, ਚੇਨੱਈ, ਬੈਂਗਲੁਰੂ, ਦਿੱਲੀ, ਗੁੜਗਾਉਂ ਅਤੇ ਕੋਲਕਾਤਾ ਵਿੱਚ ਧਾਰਣਾ ਸਕਾਰਾਤਮਕ ਦਿਖ ਰਹੀ ਹੈ ਉੱਥੇ ਇੰਦੌਰ, ਕੋਇਮਬਟੂਰ, ਅਹਿਮਦਾਬਾਦ , ਕੋਚੀ ਅਤੇ ਨਾਗਪੁਰ ਵਿੱਚ ਅਪ੍ਰੈਲ-ਸਤੰਬਰ 2019-20 ਦੇ ਮੁਕਾਬਲੇ ਅਕਤੂਬਰ-ਮਾਰਚ 2019-20 ਲਈ ਧਾਰਣਾ ਵੱਖ-ਵੱਖ ਪੱਧਰ ਉੱਤੇ ਸਾਕਾਰਾਤਮਕ ਰਹੀ।
ਇਸ ਵਿੱਚ ਕਿਹਾ ਗਿਆ ਹੈ ਕਿ ਵਿਸ਼ਵੀ ਬਾਜ਼ਾਰਾਂ ਵਿੱਚ ਇਸ ਦੌਰਾਨ ਸ਼ੁੱਧ ਰੁਜ਼ਗਾਰ ਲੈਂਡਸਕੇਪ ਵਿੱਚ ਗਿਰਾਵਟ ਦਿਖ ਰਹੀ ਹੈ। ਸਭ ਤੋਂ ਜ਼ਿਆਦਾ ਗਿਰਾਵਟ ਯੂਰਪ ਦੇ ਰੁਜ਼ਗਾਰ ਲੈਂਡਸਕੇਪ ਵਿੱਚ ਦਿਖਾਈ ਦਿੱਤੀ ਹੈ ਅਤੇ ਇਸ ਤੋਂ ਬਾਅਦ ਅਫ਼ਰੀਕਾ ਅਤੇ ਅਮਰੀਕਾ ਦੇ ਰੁਜ਼ਗਾਰ ਲੈਂਡਸਕੇਪ ਵਿੱਚ ਗਿਰਾਵਟ ਰਹੀ।