ਗਾਂਧੀਨਗਰ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਮੁਕੇਸ਼ ਅੰਬਾਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਲੜਾਈ ਵਿੱਚ ਭਾਰਤ ਇੱਕ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਪਹੁੰਚਣ ‘ਤੇ ਹੁਣ ਢਿੱਲ ਨਹੀਂ ਵਰਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਨਾਲ ਆਉਣ ਵਾਲੇ ਸਾਲਾਂ ਵਿੱਚ ਤੇਜ਼ੀ ਨਾਲ ਆਰਥਿਕ ਮੁੜ ਸੁਰਜੀਤੀ ਹੋ ਜਾਵੇਗੀ ਅੰਬਾਨੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਮੁੜ ਤੋਂ ਇਜਾਫਾ ਵੇਖਿਆ ਗਿਆ। ਇਸ ਕਾਰਨ ਪ੍ਰਸ਼ਾਸਨ ਪਾਬੰਦੀਆਂ ਲਗਾਉਣ ਲਈ ਮਜਬੂਰ ਹੈ। ਉਦਾਹਰਣ ਵਜੋਂ, ਅਹਿਮਦਾਬਾਦ ਵਿੱਚ ਪ੍ਰਸ਼ਾਸਨ ਨੇ ਇੱਕ ਰਾਤ ਦਾ ਕਰਫਿਉ ਲਾਗੂ ਕੀਤਾ ਹੈ, ਜਦੋਂਕਿ ਦਿੱਲੀ ਵਰਗੇ ਵੱਡੇ ਤੇ ਗਤਿਸ਼ੀਲ ਸ਼ਹਿਰਾਂ ਵਿੱਚਟ੍ਰੈਫਿਕ ‘ਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ।
ਅੰਬਾਨੀ ਨੇ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੇ ਅੱਠਵੇਂ ਸਮਾਰੋਹ ਮੌਕੇ ਕਿਹਾ, “ਭਾਰਤ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਦੇ ਇੱਕ ਮਹੱਤਵਪੂਰਨ ਪੜਾਅ ਵਿੱਚ ਦਾਖਲ ਹੋ ਗਿਆ ਹੈ। ਅਸੀਂ ਇਸ ਮੋੜ ’ਤੇ ਢਿੱਲੇ ਨਹੀਂ ਵਰਤ ਸਕਦੇ।” ਦੱਸਣਯੋਗ ਹੈ ਕਿ ਮੁਕੇਸ਼ ਅੰਬਾਨੀ ਇਸ ਸੰਸਥਾ ਦੇ ਪ੍ਰਧਾਨ ਵੀ ਹਨ।
ਉਨ੍ਹਾਂ ਕਿਹਾ ਕਿ ਭਾਰਤ ਇੱਕ ਪ੍ਰਾਚੀਨ ਧਰਤੀ ਹੈ ਅਤੇ ਇਸਨੇ ਇਤਿਹਾਸ ਵਿੱਚ ਵੀ ਕਈ ਮਾੜੀਆਂ ਸਥਿਤੀਆਂ ਦਾ ਸਾਹਮਣਾ ਕੀਤਾ ਹੈ। ਭਾਰਤ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਇਆ ਹੈ, ਕਿਉਂਕਿ ਲਚਕੀਲਾਪਣ ਲੋਕਾਂ ਅਤੇ ਸਭਿਆਚਾਰ ਦੀਆਂ ਡੂੰਘੀਆਂ ਜੜ੍ਹਾਂ ਤੱਕ ਪਹੁੰਚ ਚੁੱਕਿਆ ਹੈ।
ਅੰਬਾਨੀ ਨੇ ਸਮਾਰੋਹ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੋਵਿਡ -19 ਤੋਂ ਬਾਅਦ ਦੀ ਮਿਆਦ ਵਿੱਚ ਸ਼ਾਨਦਾਰ ਵਾਧਾ ਦੇਖ ਰਹੇ ਹਨ। ਅੰਬਾਨੀ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਘਬਰਾਹਟ ਛੱਡਣ ਅਤੇ ਉਮੀਦ ਤੇ ਵਿਸ਼ਵਾਸ ਨਾਲ ਕੈਂਪਸ ਦੇ ਬਾਹਰ ਦੀ ਦੁਨੀਆ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ।
ਅੰਬਾਨੀ ਨੇ ਕਿਹਾ ਕਿ ਆਰਥਿਕ ਵਿਕਾਸ ਅਗਲੇ ਦੋ ਦਹਾਕਿਆਂ ਵਿੱਚ ਬੇਮਿਸਾਲ ਅਵਸਰ ਪੈਦਾ ਕਰੇਗਾ ਅਤੇ ਭਾਰਤ ਵਿਸ਼ਵ ਦੀ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚੋਂ ਇੱਕ ਹੋਵੇਗਾ। ਵਿਸ਼ਵ ਦੇ ਸਭ ਤੋਂ ਅਮੀਰ ਕਾਰੋਬਾਰੀ ਨੇ ਕਿਹਾ, "ਦੁਨੀਆਂ ਦੇ ਸਾਹਮਣੇ ਚੁਣੌਤੀ ਇਹ ਹੈ ਕਿ, ਕੀ ਅਸੀਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨ੍ਹਾਂ ਅਸੀਂ ਆਪਣੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਉਰਜਾ ਪੈਦਾ ਕਰ ਸਕਦੇ ਹਾਂ”। ਇਸ ਵੇਲੇ ਵਿਸ਼ਵ ਨੂੰ ਵਧੇਰੇ ਉਰਜਾ ਦੀ ਜ਼ਰੂਰਤ ਹੈ, ਇਸ ਸਦੀ ਦੇ ਮੱਧ ਵਿੱਚ ਵਿਸ਼ਵ ਦੁਗਣੀ ਉਰਜਾ ਦੀ ਵਰਤੋਂ ਕਰੇਗਾ। ਭਾਰਤ ਦੀ ਪ੍ਰਤੀ ਵਿਅਕਤੀ ਉਰਜਾ ਦੀਆਂ ਜ਼ਰੂਰਤਾਂ ਅਗਲੇ ਦੋ ਦਹਾਕਿਆਂ ਵਿੱਚ ਦੁੱਗਣੀਆਂ ਹੋ ਜਾਵੇਗੀ।
ਅੰਬਾਨੀ ਨੇ ਕਿਹਾ ਕਿ ਭਾਰਤ ਨੂੰ ਆਰਥਿਕ ਮਹਾਂਸ਼ਕਤੀ ਬਣਨ ਦੇ ਨਾਲ-ਨਾਲ ਸਾਫ਼ ਅਤੇ ਹਰੀ ਉਰਜਾ ਦੀ ਮਹਾਂਸ਼ਕਤੀ ਬਣਨ ਦੇ ਦੋਹਰੇ ਟੀਚੇ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੈ।
(ਪੀਟੀਆਈ-ਭਾਸ਼ਾ)