ਨਵੀਂ ਦਿੱਲੀ : ਵਪਾਰਕ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਈ-ਸਿਗਰਟ ਅਤੇ ਉਸ ਨਾਲ ਸਬੰਧਿਤ ਵਸਤਾਂ (ਜਿਵੇਂ ਰਿਫ਼ਿਲ ਪਾਡ ਅਤੇ ਈ-ਹੁੱਕਾ) ਦੇ ਆਯਾਤ ਉੱਤੇ ਰੋਕ ਲਾ ਦਿੱਤੀ ਹੈ। ਇਹ ਸੂਚਨਾ ਸਰਕਾਰ ਦੇ ਇਲੈਕਟ੍ਰੋਨਿਕ ਸਿਗਰਟ (ਉਤਪਾਦਨ, ਮੁੜ-ਨਿਰਮਾਣ, ਆਯਾਤ, ਨਿਰਯਾਤ, ਪਰਵਿਹਨ, ਵਿਕਰੀ, ਵੰਡ, ਭੰਡਾਰ ਅਤੇ ਵਿਗਿਆਪਨ) ਮਨਾਹੀ ਧਾਰਾ 2019 ਦੀ ਪਾਲਣਾ ਲਈ ਜਾਰੀ ਕੀਤੀ ਗਈ ਹੈ।
ਵਿਦੇਸ਼ ਵਪਾਰ ਡਾਇਰੈਕੋਰੇਟ ਜਨਰਲ ਨੇ ਸੂਚਨਾ ਵਿੱਚ ਕਿਹਾ ਕਿ ਇਲੈਕਟ੍ਰੋਨਿਕ ਸਿਗਰਟ ਜਾਂ ਉਸ ਦੇ ਕਿਸੇ ਵੀ ਹਿੱਸਾ ਜਾਂ ਘਟਕ ਵਰਗੇ ਰਿਫ਼ਿਲ ਪਾਡਸ, ਐਟੋਮਾਇਜਰਸ, ਕਾਰਟੇਜ ਸਮੇਤ ਸਾਰੀਆਂ ਇਲੈਕਟ੍ਰੋਨਿਕ ਨਿਕੋਟਿਨ ਡਲਿਵਰੀ ਸਿਸਟਮ, ਜਲਣ ਨਹੀਂ, ਗਰਮ ਹੋਣ ਵਾਲੇ (ਹਿਟ ਨਾਟ ਬਰਨ)ਉਤਪਾਦ, ਈ-ਹੁੱਕਾ ਅਤੇ ਹੋਰ ਉਪਕਰਨਾਂ ਦੇ ਆਯਾਤ ਉੱਤੇ ਰੋਕ ਲਾ ਦਿੱਤੀ ਗਈ ਹੈ।
ਭਾਰਤ ਨੇ 2018-19 ਵਿੱਚ 91.2 ਕਰੋੜ ਡਾਲਰ ਦਾ ਈ-ਸਿਗਰਟ ਉਤਪਾਦਾਂ ਦਾ ਆਯਾਤ ਕੀਤਾ ਸੀ। ਚਾਲੂ ਵਿੱਤ ਸਾਲ ਵਿੱਚ ਅਪ੍ਰੈਲ-ਜੁਲਾਈ ਦੌਰਾਨ 5.8 ਕਰੋੜ ਡਾਲਰ ਦਾ ਆਯਾਤ ਹੋਇਆ। ਸਰਕਾਰ ਨੇ ਪਿਛਲੇ ਹਫ਼ਤੇ ਹੁਕਮ ਜਾਰੀ ਕੀਤਾ ਸੀ, ਜਿਸ ਅਧੀਨ ਈ-ਸਿਗਰਟ ਦਾ ਉਤਪਾਦਨ, ਆਯਾਤ, ਨਿਰਯਾਤ ਅਤੇ ਵਿਕਰੀ, ਵੰਡ ਅਤੇ ਵਿਗਿਆਪਨ ਇੱਕ ਗੰਭੀਰ ਅਪਰਾਧ ਮੰਨਿਆ ਜਾਵੇਗਾ।
ਪਹਿਲੀ ਵਰ ਅਪਰਾਧ ਦੇ ਮਾਮਲੇ ਵਿੱਚ 1 ਸਾਲ ਤੱਕ ਦੀ ਕੈਦ ਅਤੇ 1 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋਵੇਗਾ। ਅਗਲੀ ਵਾਰ ਅਪਰਾਧ ਲਈ 3 ਸਾਲ ਤੱਕ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਅਤੇ ਦੋਵੇਂ ਹੋ ਸਕਦੇ ਹਨ।
ਇਲੈਕਟ੍ਰਾਨਿਕ ਸਿਗਰਟਾਂ ਦੇ ਭੰਡਾਰਣ ਲਈ ਵੀ 6 ਮਹੀਨੇ ਤੱਕ ਦੀ ਕੈਦ ਅਤੇ 50 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਅਤੇ ਦੋਵੇਂ ਹੋ ਸਕਦੇ ਹਨ।