ਨਵੀਂ ਦਿੱਲੀ : ਪੱਛਮੀ ਬੰਗਾਲ ਦੇ ਹਾਵੜਾ ਵਿੱਚ ਗਊ ਮਾਸ ਅਤੇ ਸੂਰ ਸਬੰਧਿਤ ਖਾਧ ਪਦਾਰਥਾਂ ਦੀ ਡਲਵਿਰੀ ਦੇ ਵਿਰੋਧ ਵਿੱਚ ਕੁੱਝ ਰਾਇਡਰਾਂ ਦੀ ਹੜਤਾਲ ਵਿੱਚ ਜਾਣ ਤੋਂ ਬਾਅਦ ਜਮੈਟੋ ਦੇ ਸੀਈਓ ਦੀਪਿੰਦਰ ਗੋਇਲ ਨੇ ਆਪਣੇ ਕਰਮਚਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਕਿ ਇਹ ਵਿਰੋਧ ਭੋਜਨ ਜਾਂ ਧਰਮ ਨਾਲ ਜੁੜਿਆ ਨਾ ਹੋਣ ਕਰ ਕੇ ਰੇਡ ਕਾਰਡ ਸੋਧ ਨਾਲ ਜੁੜਿਆ ਸੀ।
ਗੋਇਲ ਨੇ ਕਿਹਾ ਕਿ ਹਾਵੜਾ ਦੇ ਇੱਕ ਸਥਾਨਕ ਰਾਜ ਨੇਤਾ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਸ ਮੁੱਦੇ ਨੂੰ ਜਾਣ ਬੁੱਝ ਕੇ ਗ਼ਲਤ ਰੂਪ ਦਿੱਤਾ ਗਿਆ।
ਗੋਇਲ ਨੇ ਆਪਣੇ ਚਿੱਠੀ ਵਿੱਚ ਲਿਖਿਆ, "ਅਸੀਂ ਇਹ ਜਾਣਦੇ ਹਾਂ ਕਿਉਂਕਿ ਆਪਣੇ ਆਰਡਰ ਡਾਟਾ ਨੂੰ ਦੇਖਿਆ ਅਤੇ ਪਿਛਲੇ 3 ਮਹੀਨਿਆਂ ਵਿੱਚ ਉਸ ਪੂਰੇ ਇਲਾਕੇ ਵਿੱਚ ਸੂਰ ਦੇ ਮਾਸ ਲਈ ਜੀਰੋ ਆਰਡਰ ਆਏ ਸਨ।"
ਉਨ੍ਹਾਂ ਕਿਹਾ, "ਗਊ ਮਾਸ ਵਾਲੇ ਖਾਧ ਪਦਾਰਥ ਦਾ ਕੇਵਲ ਇੱਕ ਹੀ ਆਰਡਰ ਸੀ, ਪਰ ਗਾਹਕ ਨੇ ਉਸ ਨੂੰ ਪਹੁੰਚਾਉਣ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ। ਮੈਂ ਤੁਹਾਨੂੰ ਉਸ ਇਲਾਕੇ ਦੇ ਪਰਿਵਾਰਾਂ ਦੁਆਰਾ ਦਿੱਤੇ ਗਏ ਹੁਕਮ ਬਾਰੇ ਤੱਥ ਦੇਣਾ ਚਾਹੁੰਦਾ ਸੀ।"
ਜਮੈਟੋ ਨੇ ਕਿਹਾ ਕਿ ਇਹ ਬਹੁਤ ਸਪੱਸ਼ਟ ਹੈ ਕਿ ਡਲਿਵਰੀ ਪਾਰਟਨਰ ਜੋ ਸਾਇਨਅੱਪ ਕਰਦੇ ਹਨ, ਉਨ੍ਹਾਂ ਨੂੰ ਆਪਣੇ ਇਲਾਕੇ ਦੇ ਸਾਰੇ ਤਰ੍ਹਾਂ ਦੇ ਭੋਜਨ ਵੰਡਣੇ ਹੋਣਗੇ। ਅਸਲ ਮੁੱਦਾ ਜਿਸ ਕਰ ਕੇ ਵਿਰੋਧ ਹੋਇਆ, ਉਹ ਮੁੱਖ ਰੂਪ ਵਿੱਚ ਉਸ ਇਲਾਕੇ ਵਿੱਚ ਪਿੱਛੇ ਜਿਹੇ ਰੇਡ ਕਾਰਡ ਵਿੱਚ ਹੋਈ ਸੋਧ ਸੀ।
ਇਹ ਵੀ ਪੜ੍ਹੋ : ਰਿਲਾਇੰਸ Jio ਦਾ ਐਲਾਨ, ਗ੍ਰਾਹਕਾਂ ਨੂੰ ਮਿਲੇਗਾ ਫ੍ਰੀ HD ਟੀਵੀ ਤੇ ਸੈਟ ਟਾਪ ਬਾਕਸ
ਉਨ੍ਹਾਂ ਕਿਹਾ ਕਿ ਕਦੇ-ਕਦੇ ਕੁੱਝ ਡਲਿਵਰੀ ਰਾਇਡਰਜ਼ ਨੂੰ ਰੇਡ ਕਾਰ਼ ਵਿੱਚ ਸੁਧਾਰ ਸਮਝ ਨਹੀਂ ਆਉਂਦਾ ਅਤੇ ਉਹ ਹੋਰ ਬਦਲਾਅ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਨ।