ETV Bharat / business

ਕੋਰੋਨਾ ਕਾਰਨ ਕੱਚੇ ਤੇਲ ਵਿੱਚ ਦੇਖਣ ਨੂੰ ਮਿਲੀ ਗਿਰਾਵਟ - ਕੋਰੋਨਾ ਵਾਇਰਸ

ਬੀਐਸਈ ਅਤੇ ਐਨਐਸਈ 'ਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ। ਕਾਰੋਬਾਰ ਦੌਰਾਨ ਸੈਂਸੈਕਸ 2,467 ਟੁੱਟਿਆ ਜਦੋਂ ਕਿ ਨਿਫਟੀ 600 ਅੰਕਾਂ ਤੋਂ ਵੀ ਹੇਠਾਂ ਡਿੱਗਿਆ। ਬਾਅਦ ਵਿਚ ਮਾਰਕੀਟ ਥੋੜ੍ਹੀ ਜਿਹੀ ਸੁਧਰੀ ਪਰ ਇਕ ਰਿਕਾਰਡ ਗਿਰਾਵਟ ਨਾਲ ਬੰਦ ਹੋ ਗਈ।

heavy fall in crude oil prices
ਫ਼ੋਟੋ
author img

By

Published : Mar 10, 2020, 3:42 AM IST

ਨਵੀਂ ਦਿੱਲੀ: ਭਾਰਤ ਸਮੇਤ ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਸਟਾਕ ਮਾਰਕੀਟ 'ਤੇ ਭਾਰੂ ਪੈ ਗਿਆ ਹੈ। ਨਤੀਜੇ ਵੱਜੋਂ, ਕੱਚੇ ਤੇਲ ਦੇ ਭਾਅ ਤਿੰਨ ਦਹਾਕੇ ਦੇ ਹੇਠਲੇ ਪੱਧਰ ਤੇ ਆ ਗਏ ਹਨ। ਇਸ ਤੋਂ ਬਾਅਦ ਬੀਐਸਈ ਅਤੇ ਐਨਐਸਈ 'ਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ। ਕਾਰੋਬਾਰ ਦੌਰਾਨ ਸੈਂਸੈਕਸ 2,467 ਟੁੱਟਿਆ ਜਦੋਂ ਕਿ ਨਿਫਟੀ 600 ਅੰਕਾਂ ਤੋਂ ਵੀ ਹੇਠਾਂ ਡਿੱਗਿਆ। ਬਾਅਦ ਵਿਚ ਮਾਰਕੀਟ ਥੋੜ੍ਹੀ ਜਿਹੀ ਸੁਧਰੀ ਪਰ ਇਕ ਰਿਕਾਰਡ ਗਿਰਾਵਟ ਨਾਲ ਬੰਦ ਹੋ ਗਈ।

ਕੱਚੇ ਤੇਲ ਦੇ ਉਤਪਾਦਨ 'ਚ ਰੂਸ ਅਤੇ ਸਾਊਦੀ ਅਰਬ ਦੇ ਵਿੱਚ ਸਹਿਮਤੀ ਨਾ ਬਣਨ ਮਗਰੋਂ ਸਾਊਦੀ ਪ੍ਰਿੰਸ ਨੇ ਤੇਲ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ, ਜਿਸ ਦਾ ਅਸਰ ਵਿਸ਼ਵ ਭਰ ਦੇ ਸਟਾਕ ਬਾਜ਼ਾਰਾਂ ‘ਤੇ ਵੇਖਣ ਨੂੰ ਮਿਲਿਆ। ਭਾਰਤੀ ਸ਼ੇਅਰ ਬਾਜ਼ਾਰ 'ਚ ਬੀ ਐਸ ਸੀ ਸੈਂਸੈਕਸ ਦਿਨ ਦੇ ਅੰਤ ਚ 35,634.95 ਦੇ ਪੱਧਰ 'ਤੇ ਬੰਦ ਹੋਇਆ, ਜੋ 1,941 ਅੰਕ ਜਾਂ 5.17% ਦੀ ਰਿਕਾਰਡ ਗਿਰਾਵਟ ਨਾਲ ਬੰਦ ਹੋਇਆ।

ਇਹ 11 ਸਾਲਾਂ 'ਚ ਸਭ ਤੋਂ ਵੱਡੀ ਗਿਰਾਵਟ ਹੈ, ਜਦੋਂ ਕਿ ਸੈਂਸੈਕਸ ਡੇਢ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੈਂਸੈਕਸ ਦਾ ਘੱਟ ਪੱਧਰ ਜੂਨ 2018 ਚ 35,622 ਸੀ, ਜਦੋਂ ਕਿ 24 ਅਗਸਤ 2015 ਨੂੰ ਸੈਂਸੈਕਸ ਚ ਸਭ ਤੋਂ ਵੱਡੀ ਗਿਰਾਵਟ 1,624.51 ਸੀ।

ਤੇਲ ਖੇਤਰ ਦੀਆਂ ਕੰਪਨੀਆਂ ਨੂੰ ਮਾਰਕੀਟ ਵਿੱਚ ਸਭ ਤੋਂ ਜ਼ਿਆਦਾ ਮਾਰ ਪਈ ਹੈ। ਓਐੱਨਜੀਸੀ ਦੇ ਸ਼ੇਅਰਾਂ ਵਿੱਚ 16 ਫ਼ੀਸਦੀ ਦੀ ਗਿਰਾਵਟ ਆਈ ਹੈ, ਜਦਕਿ ਹੈਵੀਵੇਟ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐਲ) ਦੇ ਸ਼ੇਅਰਾਂ ਵਿੱਚ 12 ਫ਼ੀਸਦੀ ਦੀ ਗਿਰਾਵਟ ਆਈ, ਜੋ ਕਿ 2012 ਦੇ ਬਾਅਦ ਸਭ ਤੋਂ ਉੱਚੀ ਹੈ। ਇਸ ਗਿਰਾਵਟ ਕਾਰਨ ਓਐਨਜੀਸੀ ਦਾ ਮਾਰਕੀਟ ਪੂੰਜੀਕਰਣ 1 ਲੱਖ ਕਰੋੜ ਰੁਪਏ ਫਿਸਲ ਗਿਆ, ਜਦੋਂਕਿ ਰਿਲਾਇੰਸ ਦੀ ਮਾਰਕੀਟ ਪੂੰਜੀਕਰਣ 1.08 ਲੱਖ ਕਰੋੜ ਰੁਪਏ ਘਟ ਕੇ 7 ਲੱਖ ਕਰੋੜ ਤੋਂ ਹੇਠਾਂ ਆ ਗਈ। ਇਸ ਤੋਂ ਇਲਾਵਾ, ਐਸਬੀਆਈ ਦੇ ਸ਼ੇਅਰਾਂ ਵਿੱਚ 6% ਦੀ ਗਿਰਾਵਟ ਆਈ ਹੈ ਜਦੋਂਕਿ ਯੈਸ ਬੈਂਕ ਨੇ ਅਚਾਨਕ 31% ਦੀ ਛਾਲ ਵੇਖੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.