ਨਵੀਂ ਦਿੱਲੀ : ਸਰਕਾਰ ਨੇ ਇਸ ਸਾਲ 30 ਜੂਨ ਤੱਕ ਹੈਂਡ ਸੈਨਿਟਾਇਜ਼ਰ ਦੀ 200 ਮਿਲੀਲੀਟਰ ਦੀ ਬੋਤਲ ਦੀ ਖ਼ੁਦਰਾ ਕੀਮਤ 100 ਰੁਪਏ ਤੱਕ ਤੈਅ ਕੀਤੀ ਹੈ। ਇਸ ਫ਼ੈਸਲੇ ਦਾ ਮਕਸਦ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕੰਟਰੋਲ ਕਰਨ ਦੌਰਾਨ ਕੀਮਤਾਂ ਨੂੰ ਕਾਬੂ ਵਿੱਚ ਰੱਖਣਾ ਹੈ।
ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ 2 ਪਰਤਾਂ ਵਾਲੇ (ਸਰਜੀਕਲ) ਮਾਸਕ ਦੀ ਕੀਮਤ 8 ਰੁਪਏ ਅਤੇ 3 ਪਰਤਾਂ ਵਾਲੇ (ਸਰਜੀਕਲ) ਮਾਸਕ ਦੀ ਕੀਮਤ 10 ਰੁਪਏ ਤੈਅ ਕੀਤੀ ਗਈ ਹੈ।
ਪਾਸਵਾਨ ਨੇ ਕਿਹਾ ਕਿ ਫ਼ੇਸ ਮਾਸਕ ਅਤੇ ਹੈਂਡ ਸੈਨਿਟਾਇਜ਼ਰ ਬਣਾਉਣ ਵਿੱਚ ਵਰਤੋਂ ਹੋਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲੇ ਵਾਧੇ ਨੂੰ ਦੇਖਦੇ ਹੋਏ ਕੀਮਤਾਂ ਦੀ ਇਹ ਜ਼ਿਆਦਾਤਰ ਸੀਮਾ ਲਾਗੂ ਕੀਤੀ ਗਈ ਹੈ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਰਾਕਰ ਨੇ ਅਜਿਹੇ ਸਮਾਨਾਂ ਦੀ ਜ਼ਮਾਖ਼ੋਰੀ ਅਤੇ ਮੁਨਾਫ਼ਾਖੋਰੀ ਰੋਕਣ ਦੇ ਲਈ ਸੈਨਿਟਾਇਜ਼ਰ ਅਤੇ ਮਾਸਕਾਂ ਨੂੰ ਜ਼ਰੂਰੀ ਵਸਤੂਆਂ ਐਲਾਨਿਆ ਹੈ। ਸਰਕਾਰ ਨੇ 19 ਮਾਰਚ ਨੂੰ ਐਲਕੋਹਲ ਦੀ ਕੀਮਤ ਉੱਤੇ ਵੀ ਸੀਮਾ ਤੈਅ ਕਰ ਦਿੱਤੀ ਸੀ, ਜਿਸ ਦੀ ਵਰਤੋਂ ਹੈਂਡ ਸੈਨਿਟਾਇਜ਼ਰ ਬਣਾਉਣ ਵਿੱਚ ਕੀਤਾ ਜਾ ਰਿਹਾ ਹੈ।
(ਪੀਟੀਆਈ-ਭਾਸ਼ਾ)