ਨਵੀਂ ਦਿੱਲੀ : ਨਾਗਰ ਹਵਾਬਾਜ਼ੀ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਸਾਰੀਆਂ ਅੰਤਰ-ਰਾਸ਼ਟਰੀ ਅਤੇ ਘਰੇਲੂ ਪੱਧਰ ਦੀਆਂ ਵਪਾਰਕ ਤੇ ਯਾਤਰੀ ਉਡਾਨਾਂ ਉੱਤੇ 3 ਮਈ ਦੀ ਅੱਧੀ ਰਾਤ ਤੱਕ ਰੋਕ ਲੱਗੀ ਰਹੇਗੀ।
ਹਵਾਬਾਜ਼ੀ ਮੰਤਰਾਲੇ ਨੇ ਇਹ ਫ਼ੈਸਲਾ ਲੌਕਡਾਊਨ ਦੀ ਮਿਆਦ 3 ਮਈ ਤੱਕ ਹੋਰ ਵਧਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਦੇ ਐਲਾਨ ਤੋਂ ਬਾਅਦ ਕੀਤਾ ਹੈ।
ਇਸ ਤੋਂ ਪਹਿਲਾਂ ਘਰੇਲੂ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਵਪਾਰਕ, ਯਾਤਰੀ ਜਹਾਜ਼ਾਂ ਦੀਆਂ ਸੇਵਾਵਾਂ ਉੱਤੇ 25 ਮਾਰਚ ਤੋਂ 14 ਅਪ੍ਰੈਲ ਤੱਕ ਰੋਕ ਲਾਈ ਗਈ ਸੀ।
ਮੰਤਰਾਲੇ ਨੇ ਟਵੀਟ ਕੀਤਾ ਕਿ ਸਾਰੀਆਂ ਘਰੇਲੂ ਅਤੇ ਅੰਤਰ-ਰਾਸ਼ਟਰੀ ਜਹਾਜ਼ਾਂ ਦੀਆਂ ਉਡਾਨਾਂ 3 ਮਈ 2020 ਰਾਤ 11.59 ਮਿੰਟ ਤੱਕ ਬੰਦ ਰਹਿਣਗੀਆਂ।
(ਪੀਟੀਆਈ-ਭਾਸ਼ਾ)