ਨਵੀਂ ਦਿੱਲੀ: ਸੈਮਸੰਗ ਗਲੈਕਸੀ ਐੱਸ10 ਲਾਇਟ ਜੋ ਕਿ ਭਾਰਤ ਵਿੱਚ 39,999 ਰੁਪਏ ਵਿੱਚ ਫ਼ਰਵਰੀ ਦੇ ਪਹਿਲੇ ਹਫ਼ਤੇ ਤੋਂ ਉਪਲੱਭਧ ਹੋਵੇਗਾ, ਜਿਸ ਨੂੰ ਫਲਿਪਕਾਰਟ ਉੱਤੇ 23 ਜਨਵਰੀ ਤੋਂ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਈ-ਕਾਮਰਸ ਪਲੇਟਫ਼ਾਰਮ ਨੇ ਇੱਕ ਲੈਂਡਿੰਗ ਪੇਜ਼ ਬਣਾਇਆ ਹੈ, ਜਿਸ ਨਾਲ ਗਲੈਕਸੀ ਐੱਸ10 ਲਾਇਟ ਪ੍ਰੀ-ਆਰਡਰ ਦੀ ਤਾਰੀਖ਼ ਦਾ ਖ਼ੁਲਾਸਾ ਕੀਤਾ।
ਉਦਯੋਗ ਦੇ ਸੂਤਰਾਂ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਬਹੁਤ ਲੰਮੇ ਸਮੇਂ ਤੋਂ ਉਡੀਕੇ ਜਾਣ ਵਾਲੇ ਮੋਬਾਈਲ ਦੀ ਕੀਮਤ 39,999 ਰੁਪਏ ਹੋਣ ਦੀ ਸੰਭਾਵਨਾ ਹੈ।
ਸਮਾਰਟਫ਼ੋਨ ਪ੍ਰੀਮਿਅਮ ਸ਼੍ਰੇਣੀ (30,000 ਰੁਪਏ ਤੋਂ ਉੱਪਰ) ਵਿੱਚ ਸੈਮਸੰਗ ਦੀ ਰਣਨੀਤੀ ਨੂੰ ਨਵੇਂ ਸਿਰੇ ਤੋਂ ਜੋਰ ਦੇਵੇਗਾ, ਜਿਥੇ ਉਸ ਦੇ ਪ੍ਰਮੁੱਕ ਸਮਾਰਟਫ਼ੋਨ ਗਲੈਕਸੀ ਐੱਸ ਅਤੇ ਨੋਟ ਸੀਰੀਜ਼ ਨੇ ਰਵਾਇਤੀ ਰੂਪ ਤੋਂ ਵਧੀਆ ਕੀਤਾ ਹੈ।
ਗੈਲਕਸੀ ਐੱਸ10 ਲਾਇਟ ਵਿੱਚ ਨਵਾਂ ਸੁਪਰ ਸਟੇਡੀ ਓਆਈਐੱਸ (ਆਪਟਿਕਲ ਇਮੇਜ਼ ਸਟੈਬਿਲਾਇਜ਼ੇਸ਼ਨ) ਦੇ ਨਾਲ 48ਐੱਮਪੀ ਮੁੱਖ ਕੈਮਰਾ, 12ਐੱਮਪੀ ਅਲਟ੍ਰਾ ਵਾਇਡ ਅਤੇ 5ਐੱਮਪੀ ਮੈਕਰੋ ਸੈਂਸਰ ਹੋਣਗੇ। ਡਿਵਾਇਸ ਵਿੱਚ 32ਐੱਮਪੀ ਦਾ ਸੈਲਫ਼ੀ ਕੈਮਰਾ ਹੋਵੇਗਾ।
ਡਿਵਾਇਸ 6.7ਇੰਚ ਇਜ਼-ਟੂ-ਇਜ਼ ਇਨਫਿਨਟੀ ਓ ਡਿਸਪਲੇ, ਸੁਪਰ-ਫ਼ਾਸਟ ਚਾਰਜਿੰਗ ਦੇ ਨਲਾ ਵੱਡੀ 4500ਐੱਮਏਐੱਚ ਦੀ ਬੈਟਰੀ ਅਤੇ ਸੈਮਸੰਗ ਪੇ ਸਮੇਤ ਸੈਮਸੰਗ ਅਤੇ ਐਪਲੀਕੇਸ਼ਨ ਅਤੇ ਸੇਵਾਵਾਂ ਦੇ ਇਕੋਸਿਸਟਮ ਦੇ ਨਾਲ ਆਵੇਗਾ।
ਸੈਮਸੰਗ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਹੋਰ ਫਲੈਗਸ਼ਿਪ ਗਲੈਕਸੀ ਨੋਟ 10 ਲਾਇਟ ਸਮਾਰਟਫ਼ੋਨ ਦੇ ਨਾਲ ਨਵੇਂ ਗਲੈਕਸੀ ਐੱਸ10 ਲਾਇਟ ਦਾ ਐਲਾਨ ਕੀਤਾ ਹੈ।
ਗਲੈਕਸੀ ਨੋਟ 10 ਲਾਇਟ 6.7 ਇੰਚ ਦੇ ਟੱਚ ਸਕਰੀਨ ਡਿਸਪਲੇ ਦੇ ਨਾਲ ਆਉਂਦਾ ਹੈ, ਜਿਸ ਦਾ ਰੈਜ਼ੂਲੂਸ਼ਨ 1080x2400 ਪਿਕਸਲ ਹੈ, ਜਿਸ ਦੀ ਪਿਕਸਲ ਡੈਨਸਿਟੀ 394 ਪਿਕਸਲ ਪ੍ਰਤੀ ਇੰਚ (ਪੀਪੀਆਈ)ਹੈ।
ਇਹ 6ਜੀਬੀ ਰੈਮ ਦੇ ਨਾਲ ਆਉਂਦਾ ਹੈ, ਐਂਡਰਾਇਡ 10 ਚਲਾਉਂਦਾ ਹੈ ਅਤੇ 4500ਐੱਮਏਐੱਚ ਦੀ ਨਾਨ-ਰਿਮੂਵੇਬਲ ਬੈਟਰੀ ਵੱਲੋਂ ਸੰਚਾਲਿਤ ਹੁੰਦਾ ਹੈ। ਨੋਟ 10 ਲਾਇਟ ਰਿਅਰ ਪੈਕ ਉੱਤੇ ਇੱਕ 12ਐਮਪੀ ਪ੍ਰਾਇਮਰੀ ਕੈਮਰਾ, ਇੱਕ ਸੈਕੰਡਰੀ 12ਐੱਮਪੀ ਕੈਮਰਾ ਅਤੇ ਤੀਸਰਾ 12ਐੱਮਪੀ ਸੈਂਸਰ ਹੈ। ਡਿਵਾਇਸ ਫ਼ਰੰਟ ਉੱਤੇ 32ਐੱਮਪੀ ਦਾ ਕੈਮਰਾ ਸਪੋਰਟ ਕਰਦਾ ਹੈ।