ਨਵੀਂ ਦਿੱਲੀ: ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਲਈ ਰਾਹਤ ਦੀ ਖਬਰ ਹੈ। ਸਰਕਾਰ ਨੇ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਤਰੀਖ ਨੂੰ ਵਧਾ ਦਿੱਤਾ ਹੈ। ਹੁਣ ਪਿਛਲੇ ਵਿੱਤੀ ਵਰ੍ਹੇ 2019-20 ਤੇ ਮੁਲਾਂਕਣ ਵਰ੍ਹੇ 2020-21 ਲਈ ਇਨਕਮ ਟੈਕਸ ਰਿਟਰਨ 30 ਨਵੰਬਰ 2020 ਤਕ ਦਾਖਲ ਕੀਤੀ ਜਾ ਸਕਦੀ ਹੈ।
ਉੱਥੇ ਹੀ ਇਨਕਮ ਟੈਕਸ ਵਿਭਾਗ ਨੇ ਪਿਛਲੇ ਵਿੱਤੀ ਵਰ੍ਹੇ 2018-19 ਲਈ ਭਰੇ ਜਾਣ ਵਾਲੇ ਇਨਕਮ ਟੈਕਸ ਰਿਟਰਨ ਦੀ ਵੀ ਤਰੀਕ 'ਚ ਵਾਧਾ ਕਰ ਦਿੱਤਾ ਹੈ। ਹੁਣ ਵਿੱਤੀ ਸਾਲ 2018-19 ਦੇ ਲਈ ਆਈਟੀਆਰ 31 ਜੁਲਾਈ 2020 ਤਕ ਦਾਖਲ ਕੀਤੀ ਜਾ ਸਕੇਗੀ।
ਇਸ ਤੋਂ ਇਲਾਵਾ ਸਰਕਾਰ ਨੇ ਪੈਨ-ਆਧਾਰ ਲਿੰਕ ਕਰਨ ਦੀ ਤਾਰੀਖ ਨੂੰ ਵੀ ਵਧਾ ਕੇ 31 ਮਾਰਚ 2021 ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਛੋਟੇ ਅਤੇ ਮੱਧ ਵਰਗ ਦੇ ਕਰਦਾਤਾਵਾਂ ਨੂੰ ਰਾਹਤ ਦੇਣ ਲਈ ਇੱਕ ਲੱਖ ਰੁਪਏ ਦਾ ਸੈਲਫ ਐਸੇਸਮੈਂਟ ਟੈਕਸ ਜਮ੍ਹਾ ਕਰਾਉਣ ਦੀ ਤਰੀਖ ਵਧਾ ਕੇ 30 ਨਵੰਬਰ, 2020 ਕਰ ਦਿੱਤੀ ਹੈ।