ਨਵੀਂ ਦਿੱਲੀ: ਵਾਲਮਾਰਟ ਵਾਲੀ ਕੰਪਨੀ ਫਲਿਪਕਾਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਪਲੇਟਫ਼ਾਰਮ ਉੱਤੇ ਵੁਆਇਸ ਅਸਿਸਟੈਂਟ ਦੀ ਸਮਰੱਥਾ ਨੂੰ ਪੇਸ਼ ਕੀਤਾ, ਜਿਸ ਨਾਲ ਗਾਹਕਾਂ ਨੂੰ ਆਪਣੇ ਪਲੇਟਫ਼ਾਰਮ ਉੱਤੇ ਖ਼ਰੀਦਦਾਰੀ ਕਰਨ ਵਿੱਚ ਆਸਾਨੀ ਹੋਵੇਗੀ।
ਫਲਿਪਕਾਰਟ ਨੇ ਆਪਣੀ ਪ੍ਰਚੂਨ ਦੀ ਦੁਕਾਨ 'ਸੁਪਰਮਾਰਟ' ਵਿੱਚ 'ਵੁਆਇਸ ਅਸਿਸਟੈਂਟ' ਪੇਸ਼ ਕੀਤਾ ਹੈ ਅਤੇ ਹਿੰਦੀ ਤੇ ਅੰਗ੍ਰੇਜ਼ੀ ਨਾਲ ਸ਼ੁਰੂ ਹੋਣ ਵਾਲੇ ਉਪਭੋਗਤਾਵਾਂ ਨੂੰ ਕਈ ਭਾਸ਼ਾਵਾਂ ਵਿੱਚ ਵੁਆਇਸ ਕਮਾਂਡ ਦੀ ਵਰਤੋਂ ਕਰ ਕੇ ਉਤਪਾਦਾਂ ਨੂੰ ਖੋਜਣ ਅਤੇ ਖ਼ਰੀਦਣ ਵਿੱਚ ਸਮਰੱਥ ਬਣਾਏਗਾ।
ਇੱਕ ਬਿਆਨ ਵਿੱਚ ਕਿਹਾ ਗਿਆ ਕਿ ਵੁਆਇਸ ਫਰਸਟ ਸੰਵਾਦੀ ਆਰਟੀਫ਼ਿਸ਼ੀਅਲ ਇੰਟੈਲੀਜੈਂਸ (AI) ਪਲੇਟਫ਼ਾਰਮ ਦਾ ਨਿਰਮਾਣ ਫ਼ਲਿਪਕਾਰਟ ਦੀ ਇਨ-ਹਾਊਸ ਟੈਕਨਾਲੋਜ਼ੀ ਟੀਮ ਵੱਲੋਂ ਕੀਤਾ ਗਿਆ ਹੈ, ਜਿਸ ਵਿੱਚ ਬੋਲ ਪਹਿਚਾਣ, ਕੁਦਰਤੀ ਭਾਸ਼ਾ ਦੀ ਸਮਝ, ਮਸ਼ੀਨੀ ਅਨੁਵਾਦ ਅਤੇ ਭਾਰਤੀ ਭਾਸ਼ਾਵਾਂ ਦੇ ਲਈ ਟੈਕਸਟ ਦਾ ਹੱਲ ਹੈ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਹੱਲ ਹਿੰਦੀ, ਈ-ਕਾਮਰਸ ਸ਼੍ਰੇਣੀਆਂ ਤੇ ਵਸਤਾਂ ਅਤੇ ਕੰਮ ਜਿਵੇਂ ਕਿ ਕਿਸੇ ਵਸਤੂ ਦੀ ਖੋਜ, ਵਸਤੂ ਦਾ ਵੇਰਵਾ ਸਮਝਣ, ਆਰਡਰ ਰੱਖਣ ਆਦਿ ਵਰਗੇ ਕੰਮਾਂ ਨੂੰ ਸਮਝਣ ਵਿੱਚ ਸਮਰੱਥ ਹੈ।