ਨਵੀਂ ਦਿੱਲੀ: ਵਾਲਮਾਰਟ ਦੀ ਮਾਲਕੀਅਤ ਵਾਲੀ ਈ-ਕਾਮਰਸ ਕੰਪਨੀ ਫਲਿੱਪਕਾਰਟ (Flipkart) 600 ਕਰੋੜ ਰੁਪਏ ਦੇ ਕਰਮਚਾਰੀ ਸ਼ੇਅਰ ਵਿਕਲਪ (employee stock options) ਦੀ ਦੁਬਾਰਾ ਖਰੀਦ ਕਰੇਗੀ।
ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਇਸ ਤੋਂ ਪਹਿਲਾਂ ਹੀ ਫਲਿੱਪਕਾਰਟ ਨੇ ਵੱਖ-ਵੱਖ ਨਿਵੇਸ਼ਕਾਂ ਤੋਂ 3.6 ਅਰਬ ਡਾਲਰ (ਲਗਭਗ 26,805.6 ਕਰੋੜ ਰੁਪਏ) ਇਕੱਠੇ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਅਨੁਸਾਰ, ਈ-ਕਾਮਰਸ ਕੰਪਨੀ ਦਾ ਮੁੱਲਆਂਕਣ 37.6 ਬਿਲੀਅਨ ਡਾਲਰ ਜਾਂ 2.79 ਲੱਖ ਕਰੋੜ ਰੁਪਏ ਬੈਠਦਾ ਹੈ।
ਕਰਮਚਾਰੀਆਂ ਨੂੰ ਭੇਜੀ ਈ-ਮੇਲ ਵਿਚ ਫਲਿੱਪਕਾਰਟ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ(Flipkart Group Chief Executive Officer) ਕਲਿਆਣ ਕ੍ਰਿਸ਼ਣਾਮੂਰਤੀ (Kalyan Krishnamurthy) ਨੇ ਇਸ ਉਪਲੱਬਧੀ ਤੱਕ ਪਹੁੰਚਣ ਵਿਚ ਕਰਮਚਾਰੀਆਂ ਦੁਆਰਾ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, “ਅਸੀਂ ਹਮੇਸ਼ਾਂ ਆਪਣੇ ਕਰਮਚਾਰੀਆਂ ਨੂੰ ਨਿਯਮਤ ਅਧਾਰ 'ਤੇ ਉਨ੍ਹਾਂ ਦੇ ਵਿਕਲਪਾਂ ਦੀ ਵਰਤੋਂ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।ਉਸਨੇ ਕਿਹਾ ਕਿ ਇਸ ਸਾਲ ਅਸੀਂ ਆਪਣੇ ਕਰਮਚਾਰੀਆਂ ਤੋਂ ਪੰਜ ਪ੍ਰਤੀਸ਼ਤ ਵਾਧੂ ਸ਼ੇਅਰ ਵਿਕਲਪ ਵਾਪਸ ਖਰੀਦਾਂਗੇ।
ਹਾਲਾਂਕਿ ਈ-ਮੇਲ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਪਰ ਸੂਤਰ ਦੱਸਦੇ ਹਨ ਕਿ ਕੰਪਨੀ ਕਰਮਚਾਰੀ ਦੇ ਸ਼ੇਅਰ ਵਿਕਲਪਾਂ ਦੀ ਪੁਨਰ ਖਰੀਦ 'ਤੇ 600 ਕਰੋੜ ਰੁਪਏ ਖਰਚ ਕਰੇਗੀ।
ਇਹ ਵੀ ਪੜ੍ਹੋ :- ਬਿਜਲੀ ਸੰਕਟ:ਜਾਣੋ ਕਿਉਂ ਖੇਤ ਵੀ ਸੁੱਕੇ ਅਤੇ ਇੰਡਸਟਰੀ ਵੀ ਡੁੱਬੀ ?