ETV Bharat / business

ਫੇਸਬੁੱਕ-ਰਿਲਾਇੰਸ ਜੀਓ ਵਿਚਾਲੇ ਸੌਦਾ, ਫੇਸਬੁੱਕ ਬਣਿਆ 'ਜੀਓ' ਦਾ ਸਭ ਤੋਂ ਵੱਡਾ ਸ਼ੇਅਰ ਧਾਰਕ - Business news

ਫੇਸਬੁੱਕ-ਰਿਲਾਇੰਸ ਜੀਓ ਵਿੱਚ 43,574 ਕਰੋੜ ਦਾ ਵੱਡਾ ਸੌਦਾ ਹੋਇਆ ਹੈ। ਹੁਣ ਮੁਕੇਸ਼ ਅੰਬਾਨੀ ਦੀ ਕੰਪਨੀ ਵਿੱਚ ਫੇਸਬੁੱਕ ਦੀ 9.99% ਹਿੱਸੇਦਾਰੀ ਹੋਵੇਗੀ।

facebook
ਫੇਸਬੁੱਕ-ਰਿਲਾਇੰਸ ਜੀਓ
author img

By

Published : Apr 22, 2020, 9:52 AM IST

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਬੁੱਧਵਾਰ ਸਵੇਰੇ ਰਿਲਾਇੰਸ ਜੀਓ ਵਿੱਚ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਕੰਪਨੀ ਨੇ ਜੀਓ ਵਿੱਚ 5.7 ਬਿਲੀਅਨ (43,574 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਫੇਸਬੁੱਕ ਨੇ ਰਿਲਾਇੰਸ ਜੀਓ ਦੀ 9.99 ਪ੍ਰਤੀਸ਼ਤ ਹਿੱਸੇਦਾਰੀ ਖ਼ਰੀਦ ਲਈ ਹੈ।

  • Facebook to invest Rs 43,574 crores in Jio platforms for a 9.99% equity stake: Jio-Reliance Industries Limited statement

    — ANI (@ANI) April 22, 2020 " class="align-text-top noRightClick twitterSection" data=" ">

ਰਿਲਾਇੰਸ ਜੀਓ ਨੇ ਇਕ ਬਿਆਨ ਵਿੱਚ ਕਿਹਾ, “ਅੱਜ ਅਸੀਂ ਫੇਸਬੁੱਕ ਵੱਲੋਂ ਰਿਲਾਇੰਸ ਇੰਡਸਟਰੀਜ਼ ਦੇ ਜੀਓ ਪਲੇਟਫਾਰਮ ਲਿਮਟਿਡ ਵਿੱਚ 5.7 ਬਿਲੀਅਨ (43,574 ਕਰੋੜ ਰੁਪਏ) ਦੇ ਨਿਵੇਸ਼ ਦਾ ਐਲਾਨ ਕਰਦੇ ਹਾਂ।” ਇਸ ਵੱਡੇ ਸੌਦੇ ਤੋਂ ਬਾਅਦ ਫੇਸਬੁੱਕ ਹੁਣ ਜੀਓ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਬਣ ਗਿਆ ਹੈ।

ਫੇਸਬੁੱਕ ਨਾਲ ਸਾਂਝੇਦਾਰੀ ਕਰਦਿਆਂ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਦੋਂ ਰਿਲਾਇੰਸ ਨੇ ਸਾਲ 2016 ਵਿੱਚ ਜੀਓ ਦੀ ਸ਼ੁਰੂਆਤ ਕੀਤੀ ਸੀ ਤਾਂ ਉਹ ਭਾਰਤ ਦੇ ਜੀਵਨ ਪੱਧਰ ਨੂੰ ਸੁਧਾਰਨ ਤੇ ਭਾਰਤ ਨੂੰ ਵਿਸ਼ਵ ਦੇ ਪ੍ਰਮੁੱਖ ਡਿਜੀਟਲ ਸਮਾਜ ਵਜੋਂ ਉਤਸ਼ਾਹਤ ਕਰਨ ਦੇ ਯੋਗ ਕਰਨ ਦੇ ਸੁਪਨੇ ਤੋਂ ਪ੍ਰੇਰਿਤ ਸਨ।

ਉਨ੍ਹਾਂ ਕਿਹਾ ਕਿ ਜੀਓ ਅਤੇ ਫੇਸਬੁੱਕ ਦਰਮਿਆਨ ਤਾਲਮੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਮਿਸ਼ਨ ਤੇ ਇਸ ਦੇ ‘ਈਜ਼ ਆਫ਼ ਲਿਵਿੰਗ’ ਅਤੇ ‘ਈਜ਼ ਆਫ ਡੂਇੰਗ ਬਿਜ਼ਨਸ’ ਟੀਚਿਆਂ ਨੂੰ ਪੂਰਾ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਕੋਰੋਨਾ ਵਾਇਰਸ ਖ਼ਤਮ ਹੋਣ ਤੋਂ ਬਾਅਦ ਘੱਟ ਸਮੇਂ ਵਿਚ ਭਾਰਤ ਦੀ ਅਰਥ ਵਿਵਸਥਾ ਬਿਹਤਰ ਹੋਵੇਗੀ।

ਇਸ ਸੌਦੇ ਤੋਂ ਬਾਅਦ ਜ਼ਕਰਬਰਗ ਨੇ ਕਿਹਾ, "ਮੈਂ ਮੁਕੇਸ਼ ਅੰਬਾਨੀ ਤੇ ਸਮੁੱਚੀ ਜੀਓ ਟੀਮ ਨੂੰ ਉਨ੍ਹਾਂ ਦੀ ਭਾਈਵਾਲੀ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।" ਮੈਂ ਨਵੇਂ ਸੌਦੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਰਿਲਾਇੰਸ ਨੇ ਇਕ ਵੱਖਰੇ ਬਿਆਨ ਵਿੱਚ ਕਿਹਾ ਕਿ ਫੇਸਬੁੱਕ ਨੇ ਜੀਓ ਪਲੇਟਫਾਰਮਸ 'ਤੇ 4.62 ਲੱਖ ਕਰੋੜ ਰੁਪਏ ਦਾ ਨਿਵੇਸ਼ ਪ੍ਰੀ-ਮਨੀ ਐਂਟਰਪ੍ਰਾਈਜ ਵੈਲਯੂ (65.95 ਅਰਬ ਡਾਲਰ ਨੂੰ 70 ਡਾਲਰ ਪ੍ਰਤੀ ਡਾਲਰ ਵਿੱਚ ਤਬਦੀਲ ਕਰਨ ਤੋਂ ਬਾਅਦ) ਮੰਨ ਕੇ ਕੀਤਾ ਹੈ।

ਇਹ ਵੀ ਪੜ੍ਹੋ: ਜਾਣੋ, ਦੇਸ਼ 'ਚ ਕਿਵੇਂ ਆਇਆ ਕੋਰੋਨਾ ਦੇ ਮਰੀਜ਼ਾਂ ਦਾ 'ਹੜ੍ਹ'

ETV Bharat Logo

Copyright © 2025 Ushodaya Enterprises Pvt. Ltd., All Rights Reserved.