ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਦੇ ਲੜਕੇ ਕਾਰਤੀ ਚਿਦੰਬਰਮ ਕੋਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਈਐੱਨਐੱਕਸ ਮਾਮਲੇ ਵਿੱਚ ਲਈ ਗਈ ਰਿਸ਼ਵਤ ਦੇ ਸਬੰਧ ਵਿੱਚ ਪੁੱਛ-ਪੜਤਾਲ ਕੀਤੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੋਵੇਂ ਇਹ ਜਾਂਚ ਕਰ ਰਹੀਆਂ ਹਨ ਕਿ ਕਾਰਤੀ ਚਿਦੰਬਰਮ ਸਾਲ 2007 ਵਿੱਚ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਤੋਂ 305 ਕਰੋੜ ਰੁਪਏ ਦੀ ਮੰਨਜ਼ੂਰੀ ਪ੍ਰਾਪਤ ਕਰਨ ਵਿੱਚ ਕਿਵੇਂ ਕਾਮਯਾਬ ਹੋਏ, ਜਦੋਂ ਕਿ ਉਸ ਦੇ ਪਿਤਾ ਉਸ ਸਮੇਂ ਕੇਂਦਰੀ ਵਿੱਤ ਮੰਤਰੀ ਦੇ ਅਹੁਦੇ ਉੱਤੇ ਬਿਰਾਜ਼ਮਾਨ ਸਨ।
CDS ਦੀ ਨਿਯੁਕਤੀ ਦਾ ਸਵਾਗਤ, ਪਰ ਭਰੋਸਾ ਨਹੀਂ ਕਿ ਰਾਵਤ ਇੱਕ ਚੰਗਾ ਜਨਰਲ: ਪੀ ਚਿਦੰਬਰਮ
ਜਾਣਕਾਰੀ ਮੁਤਾਬਕ ਆਰਥਿਕ ਅਪਰਾਧ ਨਿਗਰਾਨ ਨੇ ਸੀਬੀਆਈ ਵੱਲੋਂ ਐੱਫ਼ਆਈਆਰ ਦੇ ਆਧਾਰ ਉੱਤੇ ਪੀਐੱਮਐੱਲਏ (ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ) ਦਾ ਕੇਸ ਦਰਜ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ਆਈਐੱਨਐੱਕਸ ਮੀਡੀਆ ਨੂੰ ਐੱਫ਼ਆਈਪੀਬੀ ਦੀ ਮੰਨਜ਼ੂਰੀ ਵਿੱਚ ਬੇਨਿਯਮੀਆਂ ਹੋਈਆਂ ਹਨ। ਪੀ.ਚਿਦੰਬਰਮ ਉਸ ਦੌਰਾਨ ਵਿੱਤ ਮੰਤਰੀ ਸਨ।
ਤੁਹਾਨੂੰ ਦੱਸ ਦਈਏ ਕਿ ਬੀਤੇ ਵਰ੍ਹੇ ਦੇ ਆਖ਼ਰੀ ਮਹੀਨੇ ਕਾਰਤੀ ਚਿਦੰਬਰਮ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਉੱਤੇ ਬਾਹਰ ਆਏ ਸਨ।