ਮੁੰਬਈ: ਨਿੱਜੀ ਖੇਤਰ ਦੇ ਐਚਡੀਐੱਫ ਬੈਂਕ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਕੋਵਿਡ19 ਦੇ ਵਧਦੇ ਮਾਮਲਿਆਂ ਨੂੰ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆ ’ਚ ਲੌਕਡਾਉਨ ਵਰਗੀ ਪਾਬੰਦੀ ਲਾਗੂ ਹੋਣ ਦੇ ਮੱਦੇਨਜਰ 19 ਸ਼ਹਿਰਾਂ ’ਚ ਮੋਬਾਇਲ ਸਵੈਚਾਲਤ ਟੇਲਰ ਮਸ਼ੀਨ (ਏਟੀਐਮ) ਦੀ ਸੁਵੀਧਾ ਮੁਹੱਈਆ ਕਰਵਾਈ ਹੈ।
ਬੈਂਕ ਨੇ ਇੱਕ ਬਿਆਨ ’ਚ ਕਿਹਾ ਹੈ ਕਿ ਮੋਬਾਇਲ ਏਟੀਐਮ ਦੀ ਸਹੂਲਤ ਹੋਣ ਨਾਲ ਆਮ ਲੋਕਾਂ ਨੂੰ ਨਕਦੀ ਕਢਾਉਣ ਦੇ ਲਈ ਆਪਣੇ ਖੇਤਰ ਤੋਂ ਬਾਹਰ ਨਹੀਂ ਜਾਣਾ ਪਵੇਗਾ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਗਾਹਕ ਮੋਬਾਇਲ ਏਟੀਐਮ ਦੇ ਇਸਤੇਮਾਲ ਨਾਲ 15 ਤਰੀਕੇ ਦੇ ਲੈਣ-ਦੇਣ ਕਰ ਸਕਦਾ ਹੈ।