ਨਵੀਂ ਦਿੱਲੀ: ਵਾਹਨ ਡੀਲਰਾਂ ਦੇ ਸੰਗਠਨ ਫ਼ੈਡਰੇਸ਼ਨ ਆਫ਼ ਆਟੋਮੋਬਾਈਲਜ਼ ਡੀਲਰਜ਼ ਐਸੋਸੀਏਸ਼ਨ (ਫਾਡਾ) ਨੇ ਸ਼ੱਕ ਪ੍ਰਗਟਾਇਆ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਡੀਲਰਾਂ ਦੇ ਪੱਧਰ ਉੱਤੇ ਵੱਡੀ ਗਿਣਤੀ ਵਿੱਚ ਨੌਕਰੀਆਂ ਜਾ ਸਕਦੀਆਂ ਹਨ।
ਫਾਡਾ ਦਾ ਮੰਨਣਾ ਹੈ ਕਿ ਡੀਲਰਾਂ ਦੇ ਪੱਧਰ ਉੱਤੇ ਕੰਮ ਕਰਨ ਵਾਲਿਆਂ ਨੂੰ ਵੱਡੀ ਗਿਣਤੀ ਵਿੱਚ ਰੁਜ਼ਗਾਰ ਤੋਂ ਹੱਥ ਧੋਣਾ ਪੈ ਸਕਦਾ ਹੈ। ਇਹ ਸਥਿਤੀ ਪਿਛਲੇ ਸਾਲ ਤੋਂ ਜ਼ਿਆਦਾ ਬੁਰੀ ਹੋਣ ਵਾਲੀ ਹੈ, ਜਦਕਿ ਵਾਹਨ ਬਜ਼ਾਰ ਵਿੱਚ ਲੰਬੇ ਸਮੇਂ ਤੱਕ ਜਾਰੀ ਸੁਸਤੀ ਦੇ ਕਾਰਨ ਲਗਭਗ 2 ਲੱਕ ਲੋਕਾਂ ਦੀਆਂ ਨੌਕਰੀਆਂ ਗਈਆਂ ਸਨ।
ਫਾਡਾ ਨੇ ਕਿਹਾ ਹਾਲਾਂਕਿ ਇਸ ਸਥਿਤੀ ਬਾਰੇ ਵਿੱਚ ਸਹੀ ਤਸਵੀਰ ਇਸ ਮਹੀਨੇ ਦੇ ਅੰਤ ਤੱਕ ਉੱਭਰ ਕੇ ਸਾਹਮਣੇ ਆਵੇਗੀ। ਉਸ ਸਮੇਂ ਐਸੋਸੀਏਸ਼ਨ ਇੱਕ ਸਰਵੇ ਕਰਵਾਏਗੀ, ਜਿਸ ਤੋਂ ਪਤਾ ਚੱਲੇਗਾ ਕਿ ਉਸ ਦੇ ਡੀਲਰਾਂ ਮੈਂਬਰ ਆਪਣੇ ਆਉਟਲੈਟਾਂ ਅਤੇ ਲੇਬਰ ਵਿੱਚ ਕਮੀ ਨੂੰ ਲੈ ਕੇ ਕੀ ਯੋਜਨਾ ਬਣਾ ਰਹੇ ਹਨ।
ਇਹ ਪੁੱਛੇ ਜਾਣ ਉੱਤੇ ਕਿ ਕੀ ਇਸ ਗੱਲ ਦੀ ਸ਼ੱਕ ਹੈ ਕਿ ਡੀਲਰਸ਼ਿਪ ਵਿੱਚ ਕੋਵਿਡ-19 ਦੇ ਪ੍ਰਭਾਵ ਦੇ ਕਾਰਨ 2019 ਦੀ ਤੁਲਨੀ ਵਿੱਚ ਜ਼ਿਆਦਾ ਨੌਕਰੀਆਂ ਜਾ ਸਕਦੀਆਂ ਹਨ। ਫਾਡਾ ਦੇ ਨਿਰਦੇਸ਼ਕ ਹਰਸ਼ਰਾਜ ਕਾਲੇ ਨੇ ਪੀਟੀਆਈ ਨੂੰ ਦੱਸਿਆ ਕਿ ਜੇ ਮੰਗ ਵਿੱਚ ਸੁਧਾਰ ਨਹੀਂ ਆਉਂਦਾ ਹੈ, ਤਾਂ ਨਿਸ਼ਚਿਤ ਰੂਪ ਤੋਂ ਅਜਿਹਾ ਹੋਵੇਗਾ।
ਵਿਕਰੀ ਵਿੱਚ ਗਿਰਾਵਟ ਦੇ ਵਿਚਕਾਰ ਪਿਛਲੇ ਸਾਲ ਮਈ ਤੋਂ ਜੂਨ ਦੌਰਾਨ ਦੇਸ਼ ਭਰ ਵਿੱਚ ਵਾਹਨ ਡੀਲਰਸ਼ਿਪ ਵੱਲੋਂ ਲਗਭਗ 2 ਲੱਖ ਨੌਕਰੀਆਂ ਦੀ ਕਟੌਤੀ ਕੀਤੀ ਗਈ ਸੀ।
ਹਾਲਾਂਕਿ, ਕਾਲੇ ਨੇ ਇਸ ਦੇ ਨਾਲ ਹੀ ਕਿਹਾ ਕਿ ਕੋਵਿਡ-19 ਦੇ ਕਾਰਨ ਕਿਸ ਤਰ੍ਹਾਂ ਦੀਆਂ ਨੌਕਰੀਆਂ ਵਿੱਚ ਕਮੀ ਆਵੇਗੀ, ਇਸ ਬਾਰੇ ਸਪੱਸ਼ਟ ਤਸਵੀਰ ਇਸ ਮਹੀਨੇ ਦੇ ਅੰਤ ਤੱਕ ਸਾਹਮਣੇ ਆਵੇਗੀ। ਅਪ੍ਰੈਲ ਅਤੇ ਮਈ ਵਿੱਚ ਪੂਰੀ ਤਰ੍ਹਾਂ ਲੌਕਡਾਊਨ ਰਿਹਾ, ਅਜਿਹੇ ਵਿੱਚ ਤੁਸੀਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਮੰਗ ਦੀ ਸਥਿਤੀ ਹੁਣ ਕੀ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਜੂਨ ਦੇ ਅੰਤ ਤੱਕ ਹੀ ਪਤਾ ਚੱਲੇਗਾ ਕਿ ਇਸ ਮਹਾਂਮਾਰੀ ਨੇ ਅਰਥ-ਵਿਵਸਥਾ ਨੂੰ ਕਿੰਨੀ ਸੱਟ ਮਾਰੀ ਹੈ। ਕਿਹੜਾ ਬਾਜ਼ਾਰ ਖੇਤਰ, ਸ਼ਹਿਰੀ ਅਤੇ ਪੇਂਡੂ ਵਿੱਚੋਂ, ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਾਂ ਫ਼ਿਰ ਦੋਵਾਂ ਉੱਤੇ ਅਸਰ ਪਿਆ ਹੈ। ਨਾਲ ਹੀ ਇਹ ਵੀ ਪਤਾ ਚੱਲੇਗਾ ਕਿ ਉੱਚ ਵਰਗ ਜਾਂ ਮੱਧ ਵਰਗ ਉੱਤੇ ਕੋਵਿਡ-19 ਦੀ ਮਾਰ ਜ਼ਿਆਦਾ ਪਈ ਹੈ।
ਪੀਟੀਆਈ