ਹੈਦਰਾਬਾਦ : ਜਿਵੇਂ-ਜਿਵੇਂ ਕੋਰੋਨਾ ਵਾਇਰਸ ਜੰਗਲ ਦੀ ਅੱਗ ਦੀ ਤਰ੍ਹਾਂ ਫ਼ੈਲ ਰਿਹਾ ਹੈ, ਵਪਾਰ ਅਤੇ ਕਾਰੋਬਾਰ ਉੱਤੇ ਇਸ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ। ਸਿਓਲ ਸਥਿਤ ਹੁੰਡਾਈ ਨੇ 13 ਆਟੋਮੋਬਾਈਲ ਪਲਾਂਟਾਂ ਵਿੱਚੋਂ 7 ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਚੀਨ ਤੋਂ ਸਪੇਅਰ ਪਾਰਟਜ਼ ਦੱਖਣੀ ਕੋਰੀਆ ਦੇ ਤੱਟਾਂ ਤੱਕ ਨਹੀਂ ਪਹੁੰਚ ਸਕਦੇ।
ਭਾਰਤ ਵੱਲੋਂ ਚੀਨ ਨੂੰ ਜੋ ਵੀ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਨਿਰਯਾਤ ਜਿਵੇਂ ਕਿ ਆਂਧਰਾ ਪ੍ਰਦੇਸ਼ ਤੋਂ ਮਿਰਚ ਅਤੇ ਮਹਾਰਾਸ਼ਟਰ ਤੋਂ ਕਪਾਹ ਦਾ ਨਿਰਯਾਤ ਘੱਟ ਹੋ ਗਿਆ ਸੀ, ਉਹ ਹੋਰ ਵੀ ਘੱਟ ਹੋ ਗਿਆ ਹੈ। ਜਿਸ ਨਾਲ ਸਥਾਨਕ ਕਿਸਾਨ ਅਤੇ ਉਦਯੋਗ ਪ੍ਰਭਾਵਿਤ ਹੋ ਰਹੇ ਹਨ।
ਉੱਤਰ-ਪੂਰਬੀ ਸੂਬੇ ਮਣੀਪੁਰ ਨੇ ਚੀਨ, ਮਿਆਂਮਾਰ ਅਤੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਪੈਕੇਜ ਕੀਤੇ ਖਾਧ ਪਦਾਰਥਾਂ ਦੇ ਆਯਾਤ ਉੱਤੇ ਰੋਕ ਦਿੱਤਾ ਹੈ ਜੋ ਐੱਫ਼ਐੱਸਐੱਸਏਆਈ ਨਿਯਮਾਂ ਦਾ ਪਾਲਨ ਨਹੀਂ ਕਰਦੇ ਹਨ।
ਇਹ ਸਪੱਸ਼ਟ ਹੈ ਕਿ ਖ਼ਤਰਨਾਕ ਵਾਇਰਸ ਹੋਰ ਫ਼ੈਲ ਗਿਆ ਤਾਂ ਇਸ ਨਾਲ ਚੀਨ ਹੀ ਨਹੀਂ ਬਲਕਿ ਇਸ ਨਾਲ ਜੁੜੇ ਦੇਸ਼ ਜੋ ਇਸ ਨਾਲ ਵਪਾਰ, ਕਾਰੋਬਾਰ ਅਤੇ ਸੈਰ-ਸਪਾਟੇ ਵਰਗੇ ਖੇਤਰਾਂ ਨਾਲ ਸਬੰਧ ਰੱਖਦੇ ਹਨ ਉਹ ਵੀ ਪ੍ਰਭਾਵਿਤ ਹੋਣਗੇ।
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਮੌਦਰਿਕ ਨੀਤੀ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਝਾਅ ਦਿੱਤਾ ਸੀ ਕਿ ਅਰਥ-ਵਿਵਸਥਾ ਉੱਤੇ ਵਾਇਰਸ ਦੇ ਪ੍ਰਭਾਵ ਨਾਲ ਨਿਪਟਣ ਦੇ ਲਈ ਇੱਕ ਸਮੇਂ ਤੋਂ ਪਹਿਲਾ ਦੀ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ।
ਸਾਰਸ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ ਕੋਰੋਨਾ
ਆਈਐੱਚਐੱਸ ਮਾਰਕਿਟ ਦੀ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦਾ ਵਿਸ਼ਵੀ ਅਰਥ-ਵਿਵਸਥਾ ਉੱਤੇ ਸਾਲ 2003 ਵਿੱਚ ਸਾਰਸ ( ਸੈਵਰੇ ਐਕਿਉਟ ਰੈਸਪੇਰੇਟਰੀ ਸਿੰਡਰੋਮ) ਦੇ ਪ੍ਰਕੋਪ ਤੋਂ ਵੱਡਾ ਨਾਕਾਰਾਤਮਕ ਪ੍ਰਭਾਵ ਪਵੇਗਾ।
ਸਾਰਸ ਦੇ ਸਮੇਂ ਚੀਨ 6ਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਸੀ। ਜਿਸ ਦਾ ਵਿਸ਼ਵੀ ਜੀਡੀਪੀ ਦਾ ਕੇਵਲ 4.2 ਫ਼ੀਸਦੀ ਸੀ। ਚੀਨ ਹੁਣ ਦੁਨੀਆਂ ਦੀ ਦੂਸਰੀ ਸਭ ਤੋਂ ਵੱਡੀ ਅਰਥ-ਵਿਵਸਥਾ ਹੈ ਜੋ ਵਿਸ਼ਵੀ ਜੀਡੀਪੀ ਦਾ 16.3 ਫ਼ੀਸਦੀ ਹੈ।
ਇਸ ਦੇ ਲਈ ਚੀਨੀ ਅਰਥ-ਵਿਵਸਥਾ ਵਿੱਚ ਆਈ ਕੋਈ ਵੀ ਮੰਦੀ ਸਿਰਫ਼ ਉਸ ਨੂੰ ਹੀ ਨਹੀਂ ਬਲਕਿ ਦੁਨੀਆਂ ਭਰ ਨੂੰ ਪ੍ਰੇਸ਼ਾਨ ਕਰੇਗੀ। ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਤੋਂ ਇਲਾਵਾ, ਮੱਧ-ਪੂਰਬੀ ਦੇ ਤੇਲ ਉੱਤੇ ਚੀਨ ਦੀ ਉੱਚ ਨਿਰਭਰਤਾ ਕਾਰਨ ਮੱਧ-ਪੂਰਬੀ ਦੇਸ਼ ਵੀ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ : ਘਰੇਲੂ ਉਦਯੋਗਾਂ ਦੇ ਹਿੱਤ ਚ ਵਧਾਇਆ ਗਿਆ ਕੁੱਝ ਤਿਆਰ ਵਸਤਾਂ ਉੱਤੇ ਸੀਮਾ ਕਰ : ਸੀਤਾਰਮਨ
ਸਾਲ 2019 ਵਿੱਚ ਚੀਨ ਦੀ ਤੇਲ ਦੀ ਮੰਗ ਪ੍ਰਤੀ ਦਿਨ 13.9 ਮਿਲਿਅਨ ਬੈਰਲ ਯਾਨਿ ਕਿ ਵਿਸ਼ਵ ਬਾਜ਼ਾਰ ਵਿੱਚ 14 ਫ਼ੀਸਦੀ ਸੀ। ਜਦਕਿ 2003 ਵਿੱਚ ਇਹ 5.6 ਮਿਲਿਅਨ ਬੈਰਲ ਪ੍ਰਤੀ ਦਿਨ ਸੀ ਜੋ ਕਿ ਉਸ ਸਮੇਂ ਦੁਨੀਆਂ ਦੀ ਮੰਗ ਦਾ 7 ਫ਼ੀਸਦੀ ਸੀ।
ਜੇ ਚੀਨ ਵਿੱਚ ਮੌਜੂਦਾ ਹਾਲਾਤ ਅੱਗੇ ਵੀ ਜਾਰੀ ਰਹੇ ਅਤੇ ਜਲਦ ਤੋਂ ਜਲਦ ਇਸ ਮਹਾਂਮਾਰੀ ਦਾ ਹੱਲ ਨਾ ਖੋਜਿਆ ਗਿਆ ਤਾਂ ਜਨਵਰੀ-ਮਾਰਚ ਵਿੱਚ ਵਿਸ਼ਵੀ ਅਸਲ ਜੀਡੀਪੀ ਵਿੱਚ 0.8 ਫ਼ੀਸਦੀ ਅਤੇ ਅਪ੍ਰੈਲ-ਜੂਨ ਵਿੱਚ 0.5 ਫ਼ੀਸਦੀ ਦੀ ਕਮੀ ਹੋਣ ਦਾ ਸ਼ੱਕ ਹੈ।