ETV Bharat / business

ਕਰਜ਼ 'ਚ ਡੁੱਬੀ ਏਅਰ ਇੰਡੀਆ, 100 ਫ਼ੀਸਦੀ ਹਿੱਸੇਦਾਰੀ ਵੇਚ ਸਕਦੀ ਹੈ ਸਰਕਾਰ - indian airlines

ਸਰਕਾਰ ਕਰਜ਼ 'ਚ ਡੁੱਬੀ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਨੂੰ ਵੇਚਣ 'ਤੇ ਫ਼ੈਸਲਾ ਲੈ ਸਕਦੀ ਹੈ। ਇਸ 'ਤੇ ਅੰਤਿਮ ਮੁਹਰ ਛੇਤੀ ਹੀ ਲੱਗ ਸਕਦੀ ਹੈ।

ਏਅਰ ਇੰਡੀਆ
author img

By

Published : Jul 8, 2019, 9:38 AM IST

ਨਵੀ ਦਿੱਲੀ: ਕੇਂਦਰ ਸਰਕਾਰ ਕਰਜ਼ 'ਚ ਡੁੱਬੀ ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਨੂੰ ਵੇਚਣ ਦੇ ਲਈ ਵਿਚਾਰ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਰਕਾਰ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਵੇਚ ਸਕਦੀ ਹੈ। ਜਲਦ ਹੀ ਮੰਤਰੀਆਂ ਦਾ ਇੱਕ ਪੈਨਲ ਇਸ ਮਾਮਲੇ 'ਤੇ ਅੰਤਿਮ ਫ਼ੈਸਲਾ ਕਰ ਸਕਦਾ ਹੈ।

ਏਅਰਲਾਈਨ ਕੰਪਨੀ ਨੂੰ ਪਿਛਲੇ ਸਾਲ ਵੇਚਣ ਦੀ ਅਸਫ਼ਲਤਾ ਤੋਂ ਬਾਅਦ ਸਰਕਾਰ ਫਿਰ ਤੋਂ ਇਸ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਅਸਥਿਰਤਾ ਕਾਰਨ ਸਰਕਾਰ ਨੇ ਪਿਛਲੇ ਸਾਲ ਇਸ ਦੀ ਵਿਕਰੀ ਨੂੰ ਰੋਕ ਦਿੱਤਾ ਸੀ। ਨੀਤੀ ਆਯੋਗ ਨੇ ਕੰਪਨੀ ਦੀ ਪੂਰੀ ਹਿੱਸੇਦਾਰੀ ਨੂੰ ਵੇਚਣ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਪਰ ਸਰਕਾਰ ਨੇ 74 ਫ਼ੀਸਦੀ ਹਿੱਸੇ ਨੂੰ ਇੱਕ ਰਣਨੀਤਕ ਨਿਵੇਸ਼ਕ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਸੀ, ਜੋ ਕਿ ਇਸ ਦੇ ਨਾ ਵਿਕਣ ਦਾ ਵੱਡਾ ਕਾਰਣ ਬਣਿਆ ਸੀ।

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਨੂੰ ਵੇਚਣ ਦੀ ਗੱਲ ਮੁੜ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਏਵਿਏਸ਼ਨ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਦੀ ਉਪਰਲੀ ਸੀਮਾ ਦੀ ਸਮੀਖਿਆ ਕਰਨ ਦੀ ਘੋਸ਼ਣਾ ਕੀਤੀ ਸੀ, ਜੋ ਵਰਤਮਾਨ ਵਿੱਚ 49 ਫ਼ੀਸਦੀ ਹੈ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.