ਨਵੀਂ ਦਿੱਲੀ/ਹੈਦਰਾਬਾਦ: ਸੰਸਦ ਵਿੱਚ ਆਮ ਬਜਟ ਨੂੰ ਪੇਸ਼ ਕਰਨ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਦੀ ਨਜ਼ਰਾਂ ਵਿੱਤ ਮੰਤਰੀ 'ਤੇ ਹੁੰਦੀਆਂ ਹਨ। ਬਜਟ ਤੋਂ ਪਹਿਲਾਂ ਵਿੱਤ ਮੰਤਰੀ ਦੀ ਹਰ ਗੱਲ, ਹਰ ਸ਼ਬਦ ਨੂੰ ਗੌਰ ਨਾਲ ਸੁਣਿਆਂ ਜਾਂਦਾ ਹੈ। ਇਸ ਤਰ੍ਹਾਂ ਬਜਟ ਦੇ ਸਮੇਂ ਦੇਸ਼ ਵਿੱਚ ਵਿੱਤ ਮੰਤਰੀ ਤੋਂ ਜ਼ਿਆਦਾ ਪ੍ਰਸਿੱਧ ਵਿਅਕਤੀ ਕੋਈ ਵੀ ਨਹੀਂ ਹੁੰਦਾ। ਵਿੱਤ ਮੰਤਰੀ ਜਦ ਆਪਣੇ ਬ੍ਰੀਫਕੇਸ ਵਿੱਚ ਬਜਟ ਦੇ ਦਸਤਾਵੇਜ਼ਾਂ ਨੂੰ ਲੈ ਕੇ ਸੰਸਦ ਦੀਆਂ ਪੌੜੀਆਂ ਚੜਦੇ ਹਨ ਤਾਂ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਹਜ਼ਾਰਾਂ ਕੈਮਰਾਮੈਨ ਉਥੇ ਬੇਸਬਰੀ ਨਾਲ ਉਡੀਕ ਕਰ ਰਹੇ ਹੁੰਦੇ ਹਨ।
ਕਿਸੇ ਵੀ ਵਿੱਤ ਮੰਤਰੀ ਲਈ ਬਜਟ ਪੇਸ਼ ਕਰਨਾ ਇੱਕ ਲਾਇਫ਼ ਟਾਇਮ ਇੰਵੈਂਟ ਹੁੰਦਾ ਹੈ। ਕਿਸੇ ਇੱਕ ਵਿਅਕਤੀ ਨੂੰ ਇੱਕ ਦੀ ਬਜਾਇ 10 ਵਾਰ ਮੌਕਾ ਮਿਲੇ ਤਾਂ ਇਹ ਇੱਕ ਬਹੁਤ ਵੱਡੀ ਉਪਲੱਬਧੀ ਹੈ। ਇਹ ਰਿਕਾਰਡ ਮੋਰਾਰਡਜੀ ਦੇਸਾਈ ਦੇ ਨਾਂ ਹੈ, ਜਿੰਨ੍ਹਾਂ ਸਭ ਤੋਂ ਵੱਧ ਵਾਰ 10 ਵਾਰ ਬਜਟ ਪੇਸ਼ ਕੀਤਾ ਹੈ।
ਆਜ਼ਾਦ ਭਾਰਤ ਦਾ ਸਭ ਤੋਂ ਪਹਿਲਾ ਬਜਟ ਵਿੱਤ ਮੰਤਰੀ ਆਰ ਕੇ ਸ਼ਾਨਮੁੱਖਮ ਚੇਟੀ ਨੇ ਪੇਸ਼ ਕੀਤਾ ਹੈ। ਇਹ ਅੰਤਰਿਮ ਬਜਟ ਸੀ। ਇਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਸਰਕਾਰ ਵਿੱਚ ਵਿੱਤ ਮੰਤਰੀ ਮੋਰਾਰਜੀ ਦੇਸਾਈ ਰਹੇ। ਮੋਰਾਰਜੀ ਦੇਸਾਈ ਤੋਂ ਬਾਅਦ ਦੂਸਰਾ ਸਥਾਨ ਪੀ ਚਿਦੰਬਰਮ ਦਾ ਹੈ, ਜਿੰਨ੍ਹਾਂ ਨੇ 9 ਵਾਰ ਸੰਸਦ ਵਿੱਚ ਬਜਟ ਪੇਸ਼ ਕੀਤਾ।
ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 8 ਵਾਰ ਸੰਸਦ ਵਿੱਚ ਬਜਟ ਪੇਸ਼ ਕਰ ਚੁੱਕੇ ਹਨ। ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ 1969 ਵਿੱਚ ਵਿੱਤ ਮੰਤਰੀ ਦਾ ਕਾਰਜ ਕਾਰ ਸੰਭਾਲਿਆ ਅਤੇ ਇਸ ਤਰ੍ਹਾਂ ਉਹ ਦੇਸ਼ ਦੀ ਪਹਿਲੀ ਔਰਤ ਵਿੱਤ ਮੰਤਰੀ ਬਣੀ ਸੀ।
ਯਸ਼ਵੰਤ ਸਿਨਹਾ, ਯਸ਼ਵੰਤਰਾਏ ਚੌਹਾਨ ਅਤੇ ਸੀਡੀ ਦੇਸ਼ਮੁੱਖ ਨੇ 7 ਵਾਰ ਬਜਟ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਡਾ. ਮਨਮੋਹਨ ਸਿੰਘ ਦਾ ਸਥਾਨ ਹੈ, ਜਿੰਨ੍ਹਾਂ ਨੇ 6 ਵਾਰ ਇਹ ਮੌਕਿਆ ਮਿਲਿਆ ਹੈ। ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਨੇ 5 ਵਾਰ ਆਮ ਬਜਟ ਪੇਸ਼ ਕੀਤਾ।
ਪਿਛਲੀ ਮੋਦੀ ਸਰਕਾਰ ਦੌਰਾਨ ਆਖਰੀ ਬਜਟ (ਅੰਤਰਿਮ ਬਜਟ 2019) ਪੀਉਸ਼ ਗੋਇਲ ਨੇ ਪੇਸ਼ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਇਸ ਦੇ ਨਾਲ ਹੀ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਬਜਟ ਪੇਸ਼ ਕਰਨ ਵਾਲੀ ਉਹ ਦੂਸਰੀ ਔਰਤ ਬਣ ਜਾਵੇਗੀ।
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀਪੀ ਸਿੰਘ ਦੇ ਪਾਰਟੀ ਤੋਂ ਅਲੱਗ ਹੋਣ ਤੋਂ ਬਾਅਦ 1988-89 ਦਾ ਬਜਟ ਪੇਸ਼ ਕੀਤਾ। ਇਸ ਤਰ੍ਹਾਂ ਉਹ ਆਪਣੀ ਮਾਂ ਅਤੇ ਨਾਨਾ ਤੋਂ ਬਾਅਦ ਤੀਸਰੇ ਪ੍ਰਧਾਨ ਮੰਤਰੀ ਬਣੇ, ਜਿੰਨ੍ਹਾਂ ਨੇ ਬਜਟ ਪੇਸ਼ ਕੀਤਾ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਈ ਬਜਟ ਪੇਸ਼ ਕੀਤੇ, ਹਾਲਾਂਕਿ ਉਨ੍ਹਾਂ ਪ੍ਰਧਾਨ ਮੰਤਰੀ ਰਹਿੰਦੇ ਹੋਏ ਇੱਕ ਵੀ ਬਜਟ ਪੇਸ਼ ਨਹੀਂ ਕੀਤਾ ਅਤੇ ਇਹ ਕੰਮ ਆਪਣੇ ਵਿੱਤ ਮੰਤਰੀ ਦੇ ਜਿੰਮ੍ਹੇ ਛੱਡ ਦਿੱਤਾ। ਜਾਣਕਾਰੀ ਮੁਤਾਬਕ ਉਨ੍ਹਾਂ ਦੇ 10 ਸਾਲ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਕਾਰਜ਼ਕਾਲ ਦੌਰਾਨ ਪੇਸ਼ ਹੋਏ ਬਜਟ ਵਿੱਚ ਉਨ੍ਹਾਂ ਦੀ ਛਾਪ ਜਰੂਰ ਰਹੀ ਹੋਵੇਗੀ।