ਨਵੀਂ ਦਿੱਲੀ: ਭਾਰਤ ਬਾਇਓਟੈਕ ਦੀ ਸੰਯੁਕਤ ਪ੍ਰਬੰਧ ਨਿਰਦੇਸ਼ਕ ਸੁਚਿਤਰਾ ਇਲਾ ਦੇ ਮੁਤਾਬਕ ਕੰਪਨੀ ਨੇ ਦਿੱਲੀ ਅਤੇ ਮਹਾਂਰਾਸ਼ਟਰ ਸਮੇਤ 14 ਸੂਬਿਆਂ ਨੂੰ ਕੋਵਿਡ -19 ਦੀ ਵੈਕਸੀਨ ਕੋਵੈਕਸੀਨ ਦੀ ਸਿੱਧੀ ,ਸਪਲਾਈ ਇੱਕ ਮਈ ਤੋਂ ਸ਼ੁਰੂ ਕਰ ਦਿੱਤੀ ਹੈ।
ਹੈਦਰਾਬਾਦ ਸਥਿਤ ਕੰਪਨੀ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਅਲਾਟਮੈਂਟ ਮੁਤਾਬਕ ਕੋਵਿਡ-19 ਦੀ ਵੈਕਸੀਨ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ।
ਇਲਾ ਨੇ ਟਵੀਟ ਕੀਤਾ ਕਿ ਭਾਰਤ ਬਾਇਓਟੈਕ ਇੱਕ ਮਈ 2021 ਤੋਂ ਭਾਰਤ ਸਰਕਾਰ ਵੱਲੋਂ ਕੀਤੇ ਗਏ ਅਲਾਟਮੈਂਟ ਦੇ ਆਧਾਰ ਉੱਤੇ ਇਨ੍ਹਾਂ ਸੂਬਾ ਸਰਕਾਰਾਂ ਨੂੰ ਕੋਵੈਕਸੀਨ ਦੀ ਸਿੱਧੀ ਸਪਲਾਈ ਦੀ ਪੁਸ਼ਟੀ ਕਰਦਾ ਹੈ। ਦੂਜੇ ਰਾਜਾਂ ਤੋਂ ਵੀ ਬੇਨਤੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਅਤੇ ਅਸੀਂ ਸਟਾਕ ਦੀ ਉਪਲਬਧਤਾ ਦੇ ਅਧਾਰ ਉੱਤੇ ਵੰਡਾਂਗੇ।
ਕੰਪਨੀ ਇਸ ਵੇਲੇ ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੁਜਰਾਤ, ਜੰਮੂ-ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਉੜੀਸਾ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੂੰ ਟੀਕੇ ਸਪਲਾਈ ਕਰ ਰਹੀ ਹੈ।