ਹੈਦਰਾਬਾਦ : ਆਟੋਮੋਬਾਈਲਟ ਸੈਕਟਰ ਵਿੱਚ ਮੰਦੀ ਦਾ ਦੌਰ ਜਾਰੀ ਹੈ। ਮੁੱਖ ਕੰਪਨੀਆਂ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਡਾਟੇ ਤੋਂ ਪਤਾ ਚੱਲਿਆ ਹੈ ਕਿ ਸਤੰਬਰ ਵਿੱਚ ਖ਼ੁਦਰਾ ਵਿਕਰੀ ਵਿੱਚ 55 ਫ਼ੀਸਦੀ ਦੀ ਕਮੀ ਆਈ ਹੈ। ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ ਅਤੇ ਟੋਏਟਾ ਨੇ ਅਗਸਤ ਮਹੀਨੇ ਵਿੱਚ 22 ਫ਼ੀਸਦੀ ਅਤੇ 40 ਫ਼ੀਸਦੀ ਵਿਕਰੀ ਵਿੱਚ ਸੁੰਗੜਨ ਪਾਈ, ਜੋ ਕਿ ਸਤੰਬਰ ਦੀ ਵਿਕਰੀ ਵਿੱਚ ਗਿਰਵਾਟ 20 ਅਤੇ 50 ਫ਼ੀਸਦੀ ਦੇ ਵਿਚਕਾਰ ਮਾਪੀ ਗਈ। ਟਰੱਕ ਦੀ ਮਸ਼ਹੂਰ ਕੰਪਨੀ ਅਸ਼ੋਕ ਲੇਲੈਂਡ ਦੀ ਵਿਕਰੀ ਵਿੱਚ ਸਭ ਤੋਂ ਜ਼ਿਆਦਾ 56.57 ਫ਼ੀਸਦੀ ਦੀ ਗਿਰਵਾਟ ਦਰਜ ਕੀਤੀ ਗਈ।
ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਉਤਪਾਦਕ (ਸਿਆਮ) ਮੁਤਾਬਕ ਅਪ੍ਰੈਲ-ਜੂਨ ਤਿਮਾਹੀ ਵਿੱਚ ਕਾਰ ਦੀ ਵਿਕਰੀ ਲਗਭਗ 2 ਦਹਾਕਿਆਂ ਤੋਂ ਸਭ ਤੋਂ ਹੇਠਲੇ ਪੱਧਰ ਉੱਤੇ ਪਹੁੰਚ ਗਈ ਹੈ।
ਸਾਰੇ ਹਿੱਸਿਆਂ ਵਿੱਚ ਗਿਰਾਵਟ
ਵਿਕਰੀ ਵਿੱਚ ਸੁੰਗੜਨ ਆਟੋਮੋਬਾਈਲ ਖੇਤਰ ਦੇ ਸਾਰੇ ਭਾਗਾਂ ਵਿੱਚ ਦੇਖਿਆ ਜਾਂਦਾ ਹੈ। ਯਾਤਰੀ ਕਾਰ, ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ 24.4 ਫ਼ੀਸਦੀ ਦੀ ਗਿਰਵਾਟ ਦਰਜ ਕੀਤੀ, ਮਹਿੰਦਰਾ ਐਂਡ ਮਹਿੰਦਰਾ ਨੇ 21 ਫ਼ੀਸਦੀ ਦੀ ਗਿਰਾਵਟ ਅਤੇ ਟੋਓਟਾ ਨੇ 16.56 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ।
ਦੋ-ਪਹੀਆ ਵਾਹਨਾਂ ਭਾਗ ਵਿੱਚ ਬਜਾਜ ਆਟੋ ਨੇ 22 ਫ਼ੀਸਦੀ ਅਤੇ ਟੀਵੀਐੱਸ ਮੋਟਰ ਨੇ ਸਤੰਬਰ ਵਿੱਚ ਵਿਕਰੀ ਵਿੱਚ 25 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ। ਕਮਰਸ਼ੀਅਲ ਵਹੀਕਲ ਵਿਭਾਗ ਵਿੱਚ ਬਜਾਜ ਆਟੋ ਦੀ ਵਿਕਰੀ ਵਿੱਚ 8 ਫ਼ੀਸਦੀ ਦੀ ਕਮੀ ਆਈ ਜਦਕਿ ਮਹਿੰਦਰਾ ਐਂਡ ਮਹਿੰਦਰਾ ਵਿੱਚ 18 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਅਸ਼ੋਕ ਲੇਲੈਂਡ ਨੇ ਸਤੰਬਰ ਵਿੱਚ ਸਭ ਤੋਂ ਜ਼ਿਆਦਾ 56.57 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ।
ਜਦਕਿ, ਟਾਟਾ ਮੋਟਰਜ਼ ਨੇ ਕਿਹਾ ਕਿ ਘਰੇਲੂ ਬਾਜ਼ਾਰ ਵਿੱਚ ਉਸ ਦੀ ਵਪਾਰਕ ਵਾਹਨ ਵਿਕਰੀ ਵਿੱਚ 47 ਫ਼ੀਸਦੀ ਦੀ ਗਿਰਾਵਟ ਹੈ। ਦੋ-ਪਹੀਆ, 3-ਪਹੀਆ, ਭਾਰੀ ਵਾਹਨਾਂ ਦੀ ਘੱਟ ਵਿਕਰੀ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਉਪਭੋਗਤਾ ਦੀ ਕਮਜ਼ੋਰ ਮੰਗ ਨੂੰ ਦਰਸਾਉਂਦਾ ਹੈ ਅਤੇ ਘੱਟ ਵਪਾਰਕ ਗਤੀਵਿਧੀਆਂ ਦਾ ਵੀ ਸੰਕੇਤ ਦਿੰਦਾ ਹੈ। ਭਾਰਤੀ ਅਰਥ-ਵਿਵਸਥਾ ਦੀ ਵਰਤਮਾਨ ਮੰਦੀ ਵਿੱਚ ਆਟੋਮੋਬਾਈਲ ਖੇਤਰ ਸਭ ਤੋਂ ਬੁਰੇ ਦੌਰ ਵਿੱਚ ਹੈ। ਉਦਯੋਗ ਲਗਭਗ 30 ਮਿਲੀਅਨ ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਰੂਪ ਤੋਂ ਰੁਜ਼ਗਾਰ ਦਿੰਦਾ ਹੈ।
ਐੱਸਆਈਏਐੱਮ ਮੁਤਾਬ ਇਹ ਕੁੱਲ ਜੀਡੀਬੀ ਦਾ 7 ਫ਼ੀਸਦੀ ਅਤੇ ਦੇਸ਼ ਦੀ ਜੀਡੀਪੀ ਦਾ 49 ਫ਼ੀਸਦੀ ਦਾ ਯੋਗਦਾਨ ਹੈ। ਹੁਣ ਤੱਕ 300 ਸ਼ੋਅਰੂਮ ਬੰਦ ਸਨ ਅਤੇ ਕਈ ਕੰਪਨੀਆਂ ਨਵੀਂ ਲੇਬਰ ਨਹੀਂ ਰੱਖ ਰਹੀਆਂ। ਟਾਟਾ ਮੋਟਰਜ਼ ਅਤੇ ਅਸ਼ੋਕ ਲੇਲੈਂਡ ਨੇ ਵਪਾਰਕ ਵਾਹਨਾਂ ਦੀ ਮੰਗ ਵਿੱਚ ਗਿਰਵਾਟ ਕਾਰਨ ਉੱਤਰਾਖੰਡ ਦੇ ਪੰਤਨਗਰ ਵਿੱਚ ਅਸਥਾਈ ਰੂਪ ਤੋਂ ਆਪਣੇ ਕਾਰਖ਼ਾਨੇ ਬੰਦ ਕਰ ਦਿੱਤੇ ਹਨ।
ਵਿੱਤ ਮੰਤਰੀ ਦੀਆਂ ਕੋਸ਼ਿਸ਼ਾਂ
23 ਅਗਸਤ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਖੇਤਰ ਦੀਆਂ ਚਿੰਤਾਵਾਂ ਨੂੰ ਰੋਕਣ ਦੀ ਕੋਸ਼ਿਸ਼ਿ ਕੀਤੀ। ਵਾਧੇ ਨੂੰ ਉੱਨਤ ਕਰਨ ਦੀਆਂ ਕੋਸ਼ਿਸ਼ਾਂ ਦੇ ਪਹਿਲੇ ਦੌਰ ਵਿੱਚ ਮੰਤਰੀ ਨੇ ਬੀਐੱਸ 4 ਵਾਹਨਾਂ ਲਈ ਪੰਜੀਕਰਨ ਦੀ ਮਿਤੀ 31 ਮਾਰਚ 2020 ਤੱਕ ਵਧਾ ਦਿੱਤਾ ਹੈ। ਇੱਥੋਂ ਤੱਕ ਕਿ ਕਾਰਪੋਰੇਟ ਟੈਕਸ ਨੂੰ 30 ਫ਼ੀਸਦੀ ਤੋਂ ਘਟਾ ਕੇ 22 ਫ਼ੀਸਦੀ ਕਰ ਦਿੱਤਾ ਗਿਆ।
ਤਿਓਹਾਰੀ ਸੀਜ਼ਨ ਦੌਰਾਨ ਹੈ ਵਿਕਰੀ ਦੀ ਉਮੀਦ
ਆਮ ਤੌਰ ਉੱਤੇ ਆਟੋਮੋਬਾਈਲ ਕੰਪਨੀਆਂ ਆਪਣੀ ਵਿਕਰੀ ਨੂੰ ਵਧਾਉਣ ਲਈ ਦੁਸ਼ਹਿਰਾ ਅਤੇ ਦੀਵਾਲੀ ਵਰਗੇ ਤਿਓਹਾਰਾਂ ਦਾ ਫ਼ਾਇਦਾ ਲੈਂਦੀਆਂ ਹੈ। ਵਿਸ਼ਾਲ ਵਸਤੂ ਸੂਚੀ ਨੂੰ ਸਾਫ਼ ਕਰਨ ਲਈ ਮੁੱਖ ਕੰਪਨੀਆਂ ਨੇ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ। ਉਦਾਹਰਣ ਲਈ ਮਾਰੂਤੀ ਸੁਜ਼ੂਕੀ ਨੇ ਬਲੈਨੋ ਮਾਡਲ ਉੱਤੇ 1 ਲੱਖ ਰੁਪਏ ਦੀ ਛੋਟ ਦਾ ਐਲਾਨ ਕੀਤਾ ਅਤੇ ਟਾਟਾ ਮੋਟਰਜ਼ ਨੇ ਨਿਆਨ ਅਤੇ ਟਿਆਗੋ ਵਰਗੇ ਪ੍ਰੀਮੀਅਮ ਮਾਡਲਾਂ ਉੱਤੇ 1.5 ਲੱਖ ਰੁਪਏ ਤੱਕ ਦੇ ਲਾਭ ਦੇ ਪੇਸ਼ਕਸ਼ ਕੀਤੀ, ਇਸ ਉਮੀਦ ਨਾਲ ਕਿ ਘੱਟ ਕੀਮਤ ਕਮਜ਼ੋਰ ਉਪਭੋਗਤਾ ਮੰਗ ਲਈ ਮਾਰਕ ਦੇ ਰੂਪ ਵਿੱਚ ਕੰਮ ਕਰੇਗੀ।
ਤਿਓਹਾਰਾਂ ਦੇ ਸੀਜ਼ਨ ਵਿੱਚ ਖ਼ਪਤ ਵੱਧਣ ਨਾਲ ਪਟੜੀ ਉੱਤੇ ਆਵੇਗੀ ਅਰਥ-ਵਿਵਸਥਾ: ਸੀਤਾਰਮਣ