ਸੈਨ ਫਰਾਂਸਿਸਕੋ : ਐਪਲ ਸੈਮਸੰਗ ਦੇ ਓਐਲਈਡੀ ਸਕ੍ਰੀਨ ਦੇ ਨਾਲ ਆਪਣੇ ਆਈਪੇਡ ਪ੍ਰੋ-ਟੈਬਲੇਟ ਅਤੇ 16 ਇੰਚ ਦੇ ਮੈਕ ਬੁੱਕ-ਪ੍ਰੋ ਨੂੰ ਲਾਂਚ ਕਰ ਸਕਦਾ ਹੈ। ਦਵਰਜ਼ ਦੀ ਜਾਣਕਾਰੀ ਸ਼ੁੱਕਰਵਾਰ ਦੇਰ ਰਾਤ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਕੰਪਨੀ ਇਨ ਹਾਈ-ਐਂਡ ਸਕ੍ਰੀਨ ਨੂੰ ਆਪਣੇ ਆਈਫ਼ੋਨ ਐਕਸਐਸ ਅਤੇ ਐਕਸਐਸ ਮੇਕਸ ਦੇ ਲਈ ਸੈਲਿੰਗ ਪੁਆਇੰਟ ਦੇ ਰੂਪ ਵਿੱਚ ਇਸਤੇਮਾਲ ਕਰਦਾ ਹੈ ,ਪਰ ਹੁਣ ਆਈਫ਼ੋਨ ਦੀ ਵਿੱਕਰੀ ਘੱਟ ਰਹੀ ਹੈ ਅਤੇ ਕੰਪਨੀ ਨੂੰ ਉਨ੍ਹਾਂ ਦੀ ਥਾਂ ਹੋਰਨਾਂ ਸਕ੍ਰੀਨ ਦੀ ਵਰਤੋਂ ਲਈ ਨਵੀਂ ਥਾਵਾਂ ਲੋੜ ਪੈ ਸਕਦੀ ਹੈ।
ਮਸ਼ਹੂਰ ਐਪਲ ਐਨਾਲਾਈਜ਼ਰ ਮਿੰਗ-ਚੀ ਕੂ ਨੇ ਪਹਿਲੇ ਦੀ ਇਕ ਰਿਪੋਰਟ 'ਚ ਨਵੇਂ ਐਪਲ ਉਪਕਰਣਾਂ ਨੂੰ ਲਾਂਚ ਕੀਤੇ ਜਾਣ ਬਾਰੇ ਗੱਲ ਕੀਤੀ ਸੀ। ਕੂ ਨੇ ਕਿਹਾ ਸੀ ਕਿ ਕੰਪਨੀ 2020 ਦੇ ਅੰਤ 'ਚ ਜਾਂ ਫ਼ੇਰ 2021 ਦੀ ਸ਼ੁਰੂਆਤ 'ਚ 10 ਅਤੇ 12 ਇੰਚ ਦੀ ਸਕ੍ਰੀਨ ਦੇ ਨਾਲ ਇਕ ਨਵਾਂ ਆਈਪੈਡ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ 2021 ਦੀ ਪਹਿਲੇ ਛੇ ਮਹੀਨਿਆਂ ਦੌਰਾਨ 15 ਤੋਂ 17 ਇੰਚ ਦੀ ਸਕ੍ਰੀਨ ਦੇ ਨਾਲ ਇੱਕ ਮੈਕ ਬੁੱਕ ਮਿੰਨੀ -ਐਲਈਡੀ ਪੇੈਨਲ ਵੀ ਲਾਂਚ ਕੀਤਾ ਜਾ ਸਕਦਾ ਹੈ।
ਕੂ ਨੇ ਪਹਿਲਾਂ ਵੀ ਇਹ ਦਾਅਵਾ ਕੀਤਾ ਸੀ ਕਿ ਦੋਵੇਂ ਨਵੇਂ ਆਈਪੈਡ ਪ੍ਰੋ-ਮਾਡਲ 2019 ਦੀ ਚੌਥੀ ਤਿਮਾਹੀ ਅਤੇ 2020 ਦੀ ਪਹਿਲੀ ਤਿਮਾਹੀ ਦੇ ਵਿੱਚ ਵੱਡੇ ਪੈਮਾਨੇ 'ਤੇ ਉਤਪਾਦਨ ਦਰਜ਼ ਕਰਵਾ ਸਕਦੇ ਹਨ।