ਨਵੀਂ ਦਿੱਲੀ : ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਦੱਸਿਆ ਕਿ ਜਨਤਕ ਖੇਤਰ ਹਵਾਈ ਖੇਤਰ ਦੀ ਕੰਪਨੀ ਏਅਰ ਇੰਡੀਆ ਉੱਤੇ ਲਗਾਤਾਰ ਵੱਧਦੇ ਕਰਜ਼ ਵਿੱਚ ਮੁੱਖ ਕਾਰਨਾਂ ਵਿੱਚ ਸਸਤੀ ਹਵਾਈ ਸੇਵਾ ਦੇ ਵੱਧਦੇ ਮੁਕਾਬਲੇ ਤੋਂ ਇਲਾਵਾ ਉੱਚੀਆਂ ਵਿਆਜ਼ਾਂ ਦੀਆਂ ਦਰਾਂ ਦਾ ਬੋਝ ਅਤੇ ਪਰਿਚਾਲਨ ਖ਼ਰਚ ਵਿੱਚ ਇਜ਼ਾਫ਼ਾ ਸ਼ਾਮਲ ਹੈ।
ਪੁਰੀ ਨੇ ਰਾਜ ਸਭਾ ਵਿੱਚ ਇੱਕ ਸੁਆਲ ਦਾ ਲਿਖਤੀ ਰੂਪ ਵਿੱਚ ਜੁਆਬ ਦਿੰਦੇ ਹੋਏ ਕਿਹਾ ਕਿ ਪੁਨਰ ਨਿਵੇਸ਼ ਦੀ ਪ੍ਰਕਿਰਿਆ ਤੋਂ ਗੁਜਰ ਰਹੀ ਏਅਰ ਇੰਡੀਆ ਉੱਤੇ ਸਾਲ 2016-17 ਵਿੱਚ 48,447 ਕਰੋੜ ਰੁਪਏ ਦਾ ਕਰਜ਼ ਸੀ, ਜੋ ਕਿ ਸਾਲ 2017-18 ਵਿੱਚ ਵੱਧ ਕੇ 55,308 ਕਰੋੜ ਰੁਪਏ ਅਤੇ 2018-19 ਵਿੱਚ 58,255 ਕਰੋੜ ਰੁਪਏ ਹੋ ਗਿਆ।
ਉਨ੍ਹਾਂ ਨੇ ਦੱਸਿਆ ਕਿ ਕਰਜ਼ ਵਿੱਚ ਵਾਧਾ ਦੇ ਮੁੱਖ ਕਾਰਨ ਉੱਚੀਆਂ ਵਿਆਜ਼ ਦਰਾਂ, ਸਸਤੀ ਹਵਾਈ ਸੇਵਾ ਦੇ ਕਾਰਨ ਵੱਧਦੇ ਮੁਕਾਬਲੇ, ਰੁਪਏ ਦੀ ਕੀਮਤ ਵਿੱਚ ਗਿਰਾਵਟ ਦੇ ਕਰਾਨ ਮੁਦਰਾ ਐਕਸਚੇਂਜ ਉੱਤੇ ਪ੍ਰਤੀਕੂਲ ਪ੍ਰਭਾਵ ਸਮੇਤ ਵੱਖ-ਵੱਖ ਕਾਰਨਾਂ ਨਾਲ ਹੋਣ ਵਾਲੀ ਹਾਨੀ ਹੈ।
(ਪੀਟੀਆਈ- ਭਾਸ਼ਾ)