ਮੁੰਬਈ : ਅਡਾਣੀ ਗਰੁੱਪ ਦੀ ਕੰਪਨੀ ਅਡਾਣੀ ਪੋਰਟਸ ਐਂਡ ਸਪੈਸ਼ਲ ਇਕੋਨਾਮਿਕ ਜ਼ੋਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕ੍ਰਿਸ਼ਨਪੱਟਨਮ ਪੋਰਟ ਕੰਪਨੀ ਵਿੱਚ 75 ਫੀਸਦੀ ਹਿੱਸੇਦਾਰੀ ਹਾਸਲ ਕਰੇਗੀ।
ਕੰਪਨੀ ਨੇ ਕਿਹਾ ਕਿ ਇਹ ਸੌਦਾ ਨਗਦੀ ਵਿੱਚ ਕੀਤਾ ਜਾਵੇਗਾ। ਇਸ ਸੌਦੇ ਦੇ ਤਹਿਤ ਕ੍ਰਿਸ਼ਨਪੱਟਨਮ ਪੋਰਟ ਕੰਪਨੀ ਦੀ ਕੀਮਤ ਲਗਭਗ 13,500 ਕਰੋੜ ਰੁਪਏ ਰੱਖੀ ਗਈ ਹੈ।
ਕੰਪਨੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਸ ਸੌਦੇ ਤੋਂ ਉਨ੍ਹਾਂ 2025 ਤੱਕ 40 ਕਰੋੜ ਮੀਟ੍ਰਿਕ ਟਨ ਦੀ ਸਮਰੱਥਾ ਹਾਸਿਲ ਕਰਨ ਦਾ ਟੀਚਾ ਹਾਸਲ ਕਰਨ ਦੇ 'ਚ ਮਦਦ ਮਿਲੇਗੀ।
ਹੋਰ ਪੜ੍ਹੋ : ਰੇਲਵੇ ਨੇ ਸਾਰੀਆਂ ਹੈਲਪਲਈਨਾਂ ਨੂੰ ਇੱਕੋ ਨੰਬਰ 139 'ਚ ਕੀਤਾ ਸ਼ਾਮਲ
ਕ੍ਰਿਸ਼ਨਪੱਟਨਮ ਪੋਰਟ ਕੰਪਨੀ ਆਂਧਰ ਪ੍ਰਦੇਸ਼ ਦੇ ਦੱਖਣੀ ਹਿੱਸੇ 'ਚ ਸਥਿਤ ਬੰਦਰਗਾਹ ਨੂੰ ਸੰਚਾਲਤ ਕਰਦੀ ਹੈ, ਜਿਸ ਨੇ ਸਾਲ 2018-19 ਵਿੱਚ 54 ਮਿਲੀਅਨ ਮੀਟ੍ਰਿਕ ਟਨ ਮਾਲ ਦੀ ਢੁਆਈ ਕੀਤੀ ਹੈ।