ਫ਼ਰੀਦਕੋਟ: ਪੰਜਾਬ ਵਿੱਚ ਹਰ ਸਾਲ 10 ਫੁੱਟ ਦੇ ਕਰੀਬ ਪਾਣੀ ਹੋਰ ਡੂੰਘਾ ਹੋ ਰਿਹਾ ਹੈ। ਅਜਿਹਾ ਹੋਣ ਕਾਰਨ ਪੰਜਾਬ ਰੇਗਿਸਤਾਨ ਬਣਨ ਦੇ ਬਿਲਕੁਲ ਨੇੜੇ ਹੈ। ਹਰ ਦਿਨ ਵੱਧਦੇ ਜਾ ਰਹੇ ਪਾਣੀ ਦੇ ਸੰਕਟ ਬਾਰੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਈ ਵੱਡੇ ਖੁਲਾਸੇ ਕੀਤੇ। ਕਿਸਾਨਾਂ ਨੇ ਝੋਨੇ ਦੀ ਕਾਸ਼ਤ ਨੂੰ ਮਜਬੂਰੀ ਕਾਰਨ ਕੀਤੀ ਜਾਣ ਵਾਲੀ ਖ਼ੇਤੀ ਦੱਸਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਝੋਨੇ ਤੋਂ ਇਲਾਵਾ ਕਿਸੇ ਹੋਰ ਫ਼ਸਲ ਦੀ ਖੇਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਉਹ ਝੋਨੇ ਦੀ ਜਗ੍ਹਾ ਨਰਮੇ ਦੀ ਖ਼ੇਤੀ ਕਰਦੇ ਸਨ ਪਰ ਘਟੀਆ ਕਿਸਮ ਦੇ ਬੀਜ ਅਤੇ ਕੀੜੇਮਾਰ ਦਵਾਈਆਂ ਨੇ ਕਿਸਾਨਾਂ ਨੂੰ ਝੋਨੇ ਦੀ ਖ਼ੇਤੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਕਿਸਾਨਾਂ ਨੇ ਮੰਨਿਆ ਕਿ ਇੱਕ ਕਿੱਲੋ ਝੋਨਾ ਦੀ ਖੇਤੀ ਲਈ ਕਰੀਬ 3000 ਲੀਟਰ ਪਾਣੀ ਦੀ ਖ਼ਪਤ ਹੁੰਦੀ ਹੈ।