ਹੁਸ਼ਿਆਰਪੁਰ: ਜਲ ਸਪਲਾਈ ਵਿਭਾਗ ਦੇ ਐੱਸਡੀਓ ,ਜੇਈ ਅਤੇ ਕਲਰਕ ਨੂੰ ਰਿਸ਼ਵਤ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਸਥਾਨਿਕ ਵਿਜੀਲੈਂਸ ਵਿਭਾਗ ਨੇ 23 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਰਿਸ਼ਵਤ ਦੀ ਨਕਦੀ ਦੀ ਮੰਗ ਤੋਂ ਬਾਅਦ ਇਹ ਜਾਣਕਾਰੀ ਉਕਤ ਵਿਅਕਤੀ ਨੇ ਵਿਜੀਲੈਂਸ ਵਿਭਾਗ ਨਾਲ ਸਾਂਝੀ ਕੀਤੀ। ਵਿਜੀਲੈਂਸ ਵਿਭਾਗ ਨੇ ਇਸ ਜਾਣਕਾਰੀ ਤੋਂ ਬਾਅਦ ਮੁਲਾਜਮਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੁ ਕਰ ਲਿਆ। ਕਲਰਕ ਮੁਤਾਬਿਕ ਉਸ ਨੂੰ ਕਿਹਾ ਗਿਆ ਸੀ ਕਿ ਇੱਕ ਸ਼ਕਸ਼ ਪੈਸੇ ਲੈਕੇ ਆਵੇਗਾ ਤੇ ਜਿਸ ਤੋਂ ਪੈਸੇ ਲੈ ਲੈਣਾ ਹਨ। ਇਸ ਤੋਂ ਉਪਰਾਂਤ ਵਿਭਾਗ ਨੇ ਟੀਮ ਨੇ ਉਨ੍ਹਾਂ ਨੂੰ ਫੜ੍ਹ ਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।