ਰਿਕਾਂਗਪਿਓ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਐਤਵਾਰ ਸਵੇਰੇ ਕਾਜ਼ਾ ਵੱਲ ਨੂੰ ਜਾ ਰਹੇ ਦੋ ਸੈਲਾਨੀਆਂ ਦੀ ਬਾਈਕ 'ਤੇ ਪੱਥਰ ਆ ਡਿੱਗਿਆ ਜਿਸ ਨਾਲ ਮੌਕੇ 'ਤੇ ਹੀ ਦੋਹਾਂ ਦੀ ਮੌਤ ਹੋ ਗਈ। ਦੋਵੇਂ ਸੈਲਾਨੀ ਪੰਜਾਬ ਦੇ ਜ਼ੀਰਕਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਹਾਦਸੇ ਦੀ ਜਾਣਕਾਰੀ ਰਿਕਾਂਗਪਿਓ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ।
ਪੁਲਿਸ ਨੇ ਦੋਹਾਂ ਸੈਲਾਨੀਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਹਾਂ ਮ੍ਰਿਤਕਾਂ ਦੀ ਪਹਿਚਾਣ ਇਸ਼ਾਨ ਪੁੱਤਰ ਸੁਸ਼ੀਲ ਕੁਮਾਰ ਵਾਸੀ ਬਲਟਾਣਾ, ਜ਼ੀਰਕਪੁਰ (ਪੰਜਾਬ) ਅਤੇ ਸੁਨੀਲ ਕੁਮਾਰ ਪੁੱਤਰ ਉੱਤਮ ਚੰਦ ਬਲਟਾਣਾ, ਜ਼ੀਰਕਪੁਰ ਦੇ ਤੌਰ 'ਤੇ ਹੋਈ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਰਿਕਾਂਗਪਿਓ ਦੇ ਖ਼ੇਤਰੀ ਹਸਪਤਾਲ 'ਚ ਕਰਵਾਉਣ ਲਈ ਲਿਆਂਦਾ ਗਿਆ ਹੈ। ਹਾਦਸੇ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ।