ਰੋਪੜ: ਵਾਤਾਵਰਨ ਦੀ ਸੰਭਾਲ ਲਈ ਹੁਣ ਐਨਜੀਟੀ (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਸਖ਼ਤ ਹੋ ਗਈ ਹੈ। ਦੇਸ਼ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀ NGT ਯਾਨੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਰੋਪੜ ਸ਼ਹਿਰ ਨੂੰ ਠੋਸ ਕੂੜਾ ਪ੍ਰਬੰਧਨ ਤਹਿਤ 'ਮਾਡਲ ਸਿਟੀ' ਬਣਾਉਣ ਲਈ ਚੁਣਿਆ ਹੈ।
ਇਸਦੇ ਤਹਿਤ ਰੋਪੜ ਸ਼ਹਿਰ ਨੂੰ ਸਤੰਬਰ 2019 ਤੱਕ ਕੂੜਾ ਰਹਿਤ ਬਣਾਇਆ ਜਾਵੇਗਾ। ਇਹ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਰੋਪੜ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ NGT ਵੱਲੋਂ ਪੰਜਾਬ ਦੇ ਕੁਲ ਪੰਜ ਸ਼ਹਿਰਾਂ ਨੂੰ ਇਸ ਮਿਸ਼ਨ ਦੇ ਤਹਿਤ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਦੇ ਤਹਿਤ ਸ਼ਹਿਰ ਵਿੱਚ ਇਕੱਠਾ ਹੋਏ ਕੂੜੇ ਲਈ ਠੋਸ ਇੰਤਜ਼ਾਮ ਕਰ ਲਏ ਗਏ ਹਨ।