ਅੰਮ੍ਰਿਤਸਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹਨ। ਕੀ ਆਮ, ਕੀ ਖ਼ਾਸ- ਹਰ ਇੱਕ 'ਤੇ ਨਰਿੰਦਰ ਮੋਦੀ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੰਮ੍ਰਿਤਸਰ 'ਚ ਜਗਜੋਤ ਸਿੰਘ ਨਾਂਅ ਦੇ ਪੇਂਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਬਣਾਈ ਹੈ। ਜਗਜੋਤ ਸਿੰਘ ਇਹ ਪੇਂਟਿੰਗ ਨਰਿੰਦਰ ਮੋਦੀ ਨੂੰ ਖ਼ੁਦ ਭੇਂਟ ਕਰਨਾ ਚਾਹੁੰਦੇ ਹਨ।
ਜਗਜੋਤ ਸਿੰਘ ਨੇ ਦੱਸਿਆ ਕਿ ਨਰਿੰਦਰ ਮੋਦੀ ਦੀ ਇਹ ਪੇਂਟਿੰਗ ਤੇਲ (ਆਇਲ ਪੇਂਟਿੰਗ) ਨਾਲ ਬਣਾਈ ਗਈ ਹੈ। ਉਸਦਾ ਕਹਿਣਾ ਹੈ ਕਿ ਇਸ ਪੇਂਟਿੰਗ ਨੂੰ ਬਣਾਉਣ ਲਈ ਊਸ ਨੂੰ ਚਾਰ ਦਿਨਾਂ ਦਾ ਸਮਾਂ ਲੱਗਾ ਹੈ। ਜਗਜੋਤ ਸਿੰਘ ਚਾਹੁੰਦੇ ਹਨ ਕਿ ਉਹ ਖ਼ੁਦ ਨਰਿੰਦਰ ਮੋਦੀ ਨੂੰ ਇਹ ਪੇਂਟਿੰਗ ਭੇਂਟ ਕਰਨ ਜੇਕਰ ਉਹ ਖ਼ੁਦ ਨਹੀਂ ਭੇਂਟ ਕਰ ਪਾਉਂਦੇ ਹਨ ਤਾਂ ਉਹ ਪੇਂਟਿੰਗ ਨੂੰ ਨਰਿੰਦਰ ਮੋਦੀ ਕੋਲ ਜਰੂਰ ਪਹੁੰਚਾਉਣਗੇ।