ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੈਰਾਨ ਕਰਨ ਵਾਲਾ ਦਾਅਵਾ ਕਰਦਿਆਂ ਆਪਣੇ ਹੀ ਪੀਐਸਓ ਤੋਂ ਜਾਨ ਦਾ ਖ਼ਤਰਾ ਦੱਸਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਸ-ਪਾਸ ਜਿਹੜੇ ਪੁਲੀਸ ਵਾਲੇ ਉਨ੍ਹਾਂ ਦੀ ਸੁਰੱਖਿਆ ਲਈ ਚੱਲ ਰਹੇ ਹਨ, ਉਹ ਸਾਰੇ ਭਾਜਪਾ ਨੂੰ ਰਿਪੋਰਟ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਪੀਐਸਓ ਭਾਜਪਾ ਨੂੰ ਰਿਪੋਰਟ ਕਰਦਾ ਹੈ। ਇਹ ਬੀਜੇਪੀ ਵਾਲੇ ਇੰਦਰਾ ਗਾਂਧੀ ਦੀ ਤਰ੍ਹਾਂ ਮੇਰੇ ਪੀਐਸਓ ਤੋਂ ਹੀ ਮੈਨੂੰ ਮਰਵਾ ਦੇਣਗੇ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ 2 ਮਿੰਟ ਦੇ ਅੰਦਰ ਖ਼ਤਮ ਹੋ ਸਕਦੀ ਹੈ।
ਇਹ ਕੋਈ ਪਹਿਲਾ ਮੌਕਾ ਨਹੀਂ, ਜਦੋਂ ਅਰਵਿੰਦ ਕੇਜਰੀਵਾਲ ਨੇ ਆਪਣੀ ਹੱਤਿਆ ਦੀ ਖ਼ਦਸ਼ਾ ਜਤਾਇਆ ਹੈ। ਇਸਤੋਂ ਪਹਿਲਾਂ ਵੀ 2016 ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਹੱਤਿਆ ਕਰਵਾ ਸਕਦੇ ਹਨ।