ETV Bharat / briefs

ਭਾਸ਼ਣ ਦੇ ਟਰੋਲ ਹੋਏ ਵੀਡੀਓ 'ਤੇ ਜੱਸੀ ਜਸਰਾਜ ਨੇ ਦਿੱਤੀ ਸਫਾਈ - punjab news

ਜਨ ਸਭਾ ਦਾ ਮਾਹੋਲ ਖਰਾਬ ਕਰਨ ਲਈ ਕਈ ਲੋਕ ਵਾਰ ਵਾਰ ਹੁੱਲੜਬਾਜ਼ੀ ਕਰਦੇ ਹੋਏ ਮਜ਼ਾਕ ਉਡਾ ਰਹੇ ਸਨ। ਜੱਸੀ ਜਸਰਾਜ ਨੇ ਕਿਹਾ ਕਿ ਮੇਰੇ ਬੋਲ ਸਿਰਫ ਉਨ੍ਹਾਂ ਲੋਕਾਂ ਲਈ ਵਰਤੇ ਗਏ ਸਨ। ਜੋ ਸਭਾ ਦਾ ਮਾਹੌਲ ਵਿਗਾੜਨ ਆਏ ਸਨ।

jassi jasraj verdicting that my words are just for my anti's
author img

By

Published : Apr 12, 2019, 9:23 PM IST

ਸੰਗਰੂਰ: ਲੋਕ ਸਭਾ ਚੋਣ ਅਖਾੜੇ 'ਚ ਹਰ ਸਿਆਸੀ ਦਲ ਰੈਲੀਆਂ ਅਤੇ ਘਰ-ਘਰ ਜਾ ਕੇ ਵੋਟਾਂ ਮੰਗ ਰਿਹਾ ਹੈ। ਪਰ ਸੰਗਰੂਰ ਤੋਂ ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਸੰਗਰੂਰ ਦੇ ਪਿੰਡ ਮੰਡਵੀ 'ਚ ਭਾਸ਼ਣ ਦੌਰਾਨ ਅਜਿਹਾ ਬੋਲ ਬੋਲ ਗਏ ਕਿ ਜੋ ਹੁਣ ਸੋਸ਼ਲ ਮੀਡੀਆ 'ਤੇ ਟਰੋਲ ਬਣ ਰਿਹਾ ਹੈ।

ਵੀਡੀਓ
ਦਰਅਸਲ ਜੱਸੀ ਜਸਰਾਜ ਨੇ ਭਰੀ ਸਭਾ 'ਚ ਕਿਹਾ ਕਿ 'ਮੈਥੋਂ ਜੁੱਤੀਆਂ ਨਾ ਖਾ ਲਿਓ, ਨਹੀਂ ਵੋਟ ਪਾਉਣੀ ਤਾਂ ਨਾ ਪਾਓ।' ਜੱਸੀ ਜਸਰਾਜ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਕਿ ਕਿਸੇ ਨੇ ਉਸਦਾ ਮਜ਼ਾਕ ਬਣਾਇਆ। ਜਿਸਤੋਂ ਬਾਅਦ ਜੱਸੀ ਜਸਰਾਜ ਭੜਕੇ ਅਤੇ ਉਨ੍ਹਾਂ ਨੇ ਕਿਹਾ ਕਿ 'ਮੈਥੋਂ ਜੁੱਤੀਆਂ ਨਾ ਖਾ ਲਿਓ, ਨਹੀਂ ਵੋਟ ਪਾਉਣੀ ਤਾਂ ਨਾ ਪਾਓ।'ਆਪਣੇ ਇਸ ਬਿਆਨ 'ਤੇ ਜਸਰਾਜ ਨੇ ਸਫਾਈ ਦਿੰਦਿਆਂ ਕਿਹਾ ਕਿ ਜਨ ਸਭਾ ਦੌਰਾਨ ਉਹ ਇੱਕ ਗਰੀਬ ਮਾਂ ਦਾ ਦੁੱਖ ਸੁਣ ਰਹੇ ਸਨ ਅਤੇ ਇਸੇ ਦੌਰਾਣ ਕਈ ਲੋਕ ਜਨ ਸਭਾ ਦਾ ਮਾਹੋਲ ਖਰਾਬ ਕਰਨ ਲਈ ਵਾਰ ਵਾਰ ਹੁੱਲੜਬਾਜ਼ੀ ਕਰਦੇ ਹੋਏ ਮਜ਼ਾਕ ਉਡਾ ਰਹੇ ਸਨ। ਇਸ ਦੌਰਾਨ ਜਦੋਂ ਲੋਕਾਂ ਨੇ ਭਗਵੰਤ ਮਾਨ ਤੇ ਦਿੱਲੀ ਵੱਲੋਂ ਲਹਿਰਾਗਾਗਾ ਨੂੰ 42 ਲੱਖ 'ਚ ਵੇਚਨ ਦੀ ਗੱਲ ਆਖੀ ਤਾਂ ਉਨ੍ਹਾਂ ਦਾ ਗੁੱਸਾ ਵੱਧ ਗਿਆ ਤੇ ਉਨ੍ਹਾਂ ਵੱਲੋਂ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਬੋਲ ਸਿਰਫ ਉਨ੍ਹਾਂ ਲੋਕਾਂ ਲਈ ਵਰਤੇ ਗਏ ਸਨ। ਜੋ ਸਭਾ ਦਾ ਮਹੋਲ ਵਿਗਾੜਨ ਆਏ ਸਨ।

Intro:Body:

create

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.