ਕੋਲੰਬੋ: ਸ਼੍ਰੀਲੰਕਾ 'ਚ ਈਸਟਰ ਮੌਕੇ ਚਰਚ ਸਣੇ ਕਈ ਥਾਵਾਂ 'ਤੇ ਬੰਬ ਧਮਾਕੇ ਹੋਏ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਈਸਟਰ ਦੀ ਪ੍ਰਾਰਥਨਾ ਕਰਨ ਲਈ ਚਰਚ ਵਿੱਚ ਇਕੱਠੇ ਹੋਏ ਸਨ। ਹਸਪਤਾਲ ਦੇ ਸੂਤਰਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧ ਕੇ 156 ਹੋ ਗਈ ਹੈ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹਨ।
-
#UPDATE AFP news agency quoting Sri Lankan Police: Toll in Sri Lanka blasts rises to 156, including 35 foreigners. https://t.co/jTNGOOZuvm
— ANI (@ANI) April 21, 2019 " class="align-text-top noRightClick twitterSection" data="
">#UPDATE AFP news agency quoting Sri Lankan Police: Toll in Sri Lanka blasts rises to 156, including 35 foreigners. https://t.co/jTNGOOZuvm
— ANI (@ANI) April 21, 2019#UPDATE AFP news agency quoting Sri Lankan Police: Toll in Sri Lanka blasts rises to 156, including 35 foreigners. https://t.co/jTNGOOZuvm
— ANI (@ANI) April 21, 2019
ਪੁਲਿਸ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਧਮਾਕਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਧਮਾਕੇ ਕੋਲੰਬੋ ਦੀ ਸੇਂਟ ਐਂਥਨੀ ਚਰਚ, ਨੇਗੇਂਬੋ ਦੀ ਸੇਂਟ ਸੇਬੈਸਟੀਅਨ ਚਰਚ, ਬਾਟੀਕਾਲੋਆ ਦੀ ਇੱਕ ਚਰਚ, ਪੰਜ ਸਿਤਾਰਾ ਹੋਟਲ ਸ਼ੰਗਰੀਲਾ, ਦ ਸਿਨਾਮੋਨ ਗ੍ਰੈਂਡ ਹੋਟਲ ਅਤੇ ਦ ਕਿੰਗਸਬਰੀ ਹੋਟਲ 'ਚ ਹੋਏ ਹਨ।
-
PM Modi: Strongly condemn the horrific blasts in Sri Lanka. There is no place for such barbarism in our region. India stands in solidarity with the people of Sri Lanka. My thoughts are with the bereaved families and prayers with the injured. (file pic) pic.twitter.com/YBICcCn3iE
— ANI (@ANI) April 21, 2019 " class="align-text-top noRightClick twitterSection" data="
">PM Modi: Strongly condemn the horrific blasts in Sri Lanka. There is no place for such barbarism in our region. India stands in solidarity with the people of Sri Lanka. My thoughts are with the bereaved families and prayers with the injured. (file pic) pic.twitter.com/YBICcCn3iE
— ANI (@ANI) April 21, 2019PM Modi: Strongly condemn the horrific blasts in Sri Lanka. There is no place for such barbarism in our region. India stands in solidarity with the people of Sri Lanka. My thoughts are with the bereaved families and prayers with the injured. (file pic) pic.twitter.com/YBICcCn3iE
— ANI (@ANI) April 21, 2019
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਸ਼੍ਰੀਲੰਕਾ 'ਚ ਹੋਏ ਧਮਾਕਿਆਂ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੀਲੰਕਾ 'ਚ ਭਾਰਤੀ ਸਫ਼ਾਰਤਖਾਨੇ ਨੇ ਭਾਰਤੀ ਨਾਗਰਿਕਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਜਾਣਕਾਰੀ ਲਈ ਭਾਰਤੀ ਨਾਗਰਿਕ ਇਨ੍ਹਾਂ ਨੰਬਰਾਂ ਦੇ ਸੰਪਰਕ ਕਰ ਸਕਦੇ ਹਨ: +94777903082, +94112422788, +94112422789, +94772234176.
-
EAM Sushma Swaraj on multiple blasts in Srilanka: I am in constant touch with Indian High Commissioner in Colombo. We are keeping a close watch on the situation. (file pic) pic.twitter.com/vFZm1u8nky
— ANI (@ANI) April 21, 2019 " class="align-text-top noRightClick twitterSection" data="
">EAM Sushma Swaraj on multiple blasts in Srilanka: I am in constant touch with Indian High Commissioner in Colombo. We are keeping a close watch on the situation. (file pic) pic.twitter.com/vFZm1u8nky
— ANI (@ANI) April 21, 2019EAM Sushma Swaraj on multiple blasts in Srilanka: I am in constant touch with Indian High Commissioner in Colombo. We are keeping a close watch on the situation. (file pic) pic.twitter.com/vFZm1u8nky
— ANI (@ANI) April 21, 2019
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼੍ਰੀਲੰਕਾ 'ਚ ਹੋਏ ਧਮਾਕਿਆਂ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, "ਮੈਂ ਕੋਲੰਬੋ 'ਚ ਭਾਰਤੀ ਸਫ਼ਾਰਤਖਾਨੇ ਨਾਲ ਸੰਪਰਕ 'ਚ ਹਾਂ। ਅਸੀਂ ਸਥਿਤੀ 'ਤੇ ਪੂਰੀ ਨਜ਼ਰ ਰੱਖੀ ਹੋਈ ਹੈ।"