ਕੇਰਲ/ਕੰਨੂਰ: ਕੇਰਲ ਦੇ ਕੰਨੂਰ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਜ਼ੀਕਾ ਵਾਇਰਸ ਦੇ ਇੱਕ ਮਾਮਲੇ ਦੀ ਪੁਸ਼ਟੀ ਹੋਈ। ਇੱਥੇ ਥਲਾਸੇਰੀ ਵਿੱਚ, ਜ਼ਿਲ੍ਹਾ ਕੰਪਲੈਕਸ ਵਿੱਚ ਕੰਮ ਕਰ ਰਹੇ ਸਥਾਨਕ ਅਦਾਲਤ ਦੇ ਇੱਕ ਕਰਮਚਾਰੀ ਵਿੱਚ ਜ਼ੀਕਾ ਵਾਇਰਸ (Zika virus in Thalassery) ਦੀ ਪੁਸ਼ਟੀ ਹੋਈ ਹੈ। ਦੱਸਿਆ ਗਿਆ ਹੈ ਕਿ 28 ਸਾਲਾ ਵਿਅਕਤੀ ਵਿੱਚ ਵਾਇਰਸ ਦੀ ਪੁਸ਼ਟੀ ਹੋਈ।
ਸਿਹਤ ਮੰਤਰੀ ਵੀਨਾ ਜਾਰਜ ਨੇ ਪੁਸ਼ਟੀ ਕੀਤੀ ਕਿ ਅਲਾਪੁਝਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੀ ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਟੈਸਟਾਂ ਵਿੱਚ ਕਰਮਚਾਰੀ ਦੇ ਖੂਨ ਦੇ ਨਮੂਨੇ ਵਿੱਚ ਵਾਇਰਸ ਦਾ ਪਤਾ ਲੱਗਿਆ ਹੈ। ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ। ਜ਼ੀਕਾ ਇੱਕ ਮੱਛਰ ਨਾਲ ਫੈਲਣ ਵਾਲੀ ਬਿਮਾਰੀ ਹੈ। ਇਸ ਲਈ ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।
ਜਾਂਚ ਲਈ ਭੇਜੇ ਗਏ 22 ਨਮੂਨੇ : ਜਾਣਕਾਰੀ ਅਨੁਸਾਰ 22 ਨਮੂਨੇ ਅਲਾਪੁਝਾ ਵਾਇਰੋਲੋਜੀ ਇੰਸਟੀਚਿਊਟ ਨੂੰ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ੀਕਾ ਵਾਇਰਸ ਮੁੱਖ ਤੌਰ 'ਤੇ ਏਡੀਜ਼ ਮੱਛਰ ਦੁਆਰਾ ਫੈਲਦਾ ਹੈ, ਜੋ ਜ਼ਿਆਦਾਤਰ ਦਿਨ ਵੇਲੇ ਕੱਟਦਾ ਹੈ। ਜਨ ਸਿਹਤ ਅਧਿਕਾਰੀਆਂ ਨੇ ਅਦਾਲਤੀ ਕੰਪਲੈਕਸ ਦੇ ਆਲੇ-ਦੁਆਲੇ ਮੱਛਰ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ।
- Rajasthan news: ਨਾਕਾਬੰਦੀ ਦੌਰਾਨ ਕੋਟਾ ਪੁਲਿਸ ਨੇ ਯੂਟਿਊਬਰ ਐਲਵਿਸ਼ ਯਾਦਵ ਨੂੰ ਫੜਿਆ, ਜਾਣੋ ਅੱਗੇ ਕੀ ਹੋਇਆ?
- Delhi High Court ਨੇ ਬਜ਼ੁਰਗ ਆਜ਼ਾਦੀ ਘੁਲਾਟੀਏ ਨੂੰ ਪੈਨਸ਼ਨ ਦੇਣ ਵਿੱਚ ਅਸਫਲ ਰਹਿਣ ਲਈ ਕੇਂਦਰ ਸਰਕਾਰ ਨੂੰ ਲਾਇਆ ਜੁਰਮਾਨਾ
- Mukesh Ambani death threat Update: ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੀ ਈਮੇਲ ਭੇਜਣ ਦੇ ਦੋਸ਼ ਵਿੱਚ ਤੇਲੰਗਾਨਾ ਦਾ ਨੌਜਵਾਨ ਗ੍ਰਿਫ਼ਤਾਰ
ਅਧਿਕਾਰੀਆਂ ਨੇ ਹੁਣ ਐਲਾਨ ਕੀਤਾ ਹੈ ਕਿ 6 ਨਵੰਬਰ ਨੂੰ ਸਾਰੇ ਕਰਮਚਾਰੀਆਂ ਦੀ ਚੈਕਿੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਥਲਸੇਰੀ ਸਥਿਤ ਜ਼ਿਲ੍ਹਾ ਕੰਪਲੈਕਸ 'ਚ ਕੰਮ ਕਰਦੇ ਮੁਲਾਜ਼ਮਾਂ ਨੇ ਬੁਖਾਰ, ਸਰੀਰ 'ਚ ਸੋਜ, ਅੱਖਾਂ 'ਚ ਲਾਲੀ ਅਤੇ ਦਰਦ ਦੀ ਸ਼ਿਕਾਇਤ ਕੀਤੀ ਸੀ।