ਰਾਜਸਥਾਨ/ਅੰਤਾ : ਅੰਤਾ ਇਲਾਕੇ ਵਿੱਚ ਇੱਕ ਹਿੰਦੂ ਲੜਕੇ ਲਈ ਇੱਕ ਮੁਸਲਮਾਨ ਲੜਕੀ ਨੂੰ ਆਪਣੀ ਧਾਰਮਿਕ ਭੈਣ ਬਣਾਉਣਾ ਇਨ੍ਹਾਂ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਲੜਕੀ ਨੇ ਅਗਸਤ ਮਹੀਨੇ 'ਚ ਹੀ ਲੜਕੇ ਨੂੰ ਰੱਖੜੀ ਬੰਨ੍ਹੀ ਸੀ। ਰਾਜਸਥਾਨ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਜੋੜ ਦਿੱਤੀ ਹੈ। ਇਸ ਤੋਂ ਪਹਿਲਾਂ ਜਾਨਲੇਵਾ ਹਮਲੇ ਦੇ ਮਾਮਲੇ ਦੀ ਜਾਂਚ ਚੱਲ ਰਹੀ ਸੀ। ਉਹ ਪਿਛਲੇ ਤਿੰਨ ਦਿਨਾਂ ਤੋਂ ਐਮਬੀਐਸ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।
ਕੁੜੀ ਦੇ ਭਰਾਵਾਂ ਨੇ ਕੀਤਾ ਹਮਲਾ: ਮ੍ਰਿਤਕ ਦੇ ਭਰਾ ਦਿਨੇਸ਼ ਦਾ ਕਹਿਣਾ ਹੈ ਕਿ ਹਰੀਸ਼ 10ਵੀਂ ਜਮਾਤ 'ਚ ਪੜ੍ਹਦਾ ਸੀ, ਰੱਖੜੀ ਵਾਲੇ ਦਿਨ ਉਸ ਦੀ ਜਮਾਤ ਦੀ ਇਕ ਲੜਕੀ ਨੇ ਉਸ ਦੇ ਗੁੱਟ 'ਤੇ ਰੱਖੜੀ ਬੰਨ੍ਹੀ ਸੀ। ਉਸ ਨੇ ਰੱਖੜੀ ਦੀ ਰਵਾਇਤ ਅਨੁਸਾਰ ਬੱਚੀ ਨੂੰ ਕੁਝ ਤੋਹਫ਼ੇ ਵੀ ਦਿੱਤੇ ਸਨ। ਇਹਨਾਂ ਤੋਹਫ਼ਿਆ ਨੂੰ ਦੇਖ ਕੇ ਲੜਕੀ ਦਾ ਭਰਾ ਗਲਤ ਸਮਝ ਗਿਆ ਅਤੇ ਗੁੱਸੇ ਵਿਚ ਆ ਗਿਆ। ਇਸ ਕਾਰਨ 14 ਸਤੰਬਰ ਦੀ ਰਾਤ ਕਰੀਬ 8:30 ਵਜੇ ਜਦੋਂ ਹਰੀਸ਼ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਦੋਸਤ ਨਾਲ ਘਰ ਦੇ ਬਾਹਰ ਸੈਰ ਕਰ ਰਿਹਾ ਸੀ, ਤਾ ਉਸ ਸਮੇ ਲੜਕੀ ਦੇ ਭਰਾਵਾਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਾਲਾਂਕਿ, ਹਮਲੇ ਤੋਂ ਤੁਰੰਤ ਬਾਅਦ, ਅਸੀਂ ਆਪਣੇ ਭਰਾ ਨੂੰ ਅੰਤਾ ਹਸਪਤਾਲ ਲੈ ਗਏ, ਜਿੱਥੋਂ ਕੋਟਾ ਰੈਫਰ ਕਰ ਦਿੱਤਾ ਗਿਆ। ਜਦਕਿ ਦੂਜੇ ਲੜਕੇ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
- Youth Dies After Brutally Beaten In Durg: ਛੱਤੀਸਗੜ੍ਹ ਦੇ ਦੁਰਗ 'ਚ ਫਿਲਮ ਦੇਖਦੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ
- Youth Commits Suicide in Karnal: ਬਲੈਕਮੇਲਿੰਗ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਇੰਸਟਾਗ੍ਰਾਮ ਗਰਲਫਰੈਂਡ 'ਤੇ ਲਾਏ ਇਲਜ਼ਾਮ
- Barnala Girl Rap: ਬਰਨਾਲਾ ਵਿਖੇ ਇਨਸਾਨੀਅਤ ਹੋਈ ਸ਼ਰਮਸਾਰ, ਨਬਾਲਿਗ ਲੜਕੀ ਨਾਲ ਜਬਰ-ਜਨਾਹ
ਪੁਲਿਸ ਨੇ ਮਾਮਲਾ ਕੀਤਾ ਦਰਜ਼: ਅੰਤਾ ਥਾਣੇ ਦੇ ਏਐਸਆਈ ਸੂਰਜਮਲ ਦਾ ਕਹਿਣਾ ਹੈ ਕਿ ਲੜਕੀ ਸਾਹਿਲ ਦੀ ਭੈਣ ਸੀ ਅਤੇ ਇਸ ਘਟਨਾ ਵਿੱਚ ਉਸਦੇ ਦੋਸਤ ਫਰਹਾਨ ਅਤੇ ਸ਼ਾਕਿਰ ਵੀ ਸ਼ਾਮਲ ਸਨ। ਹਾਲਾਂਕਿ ਪੁਲਿਸ ਨੇ ਪਹਿਲਾਂ ਇਸ ਮਾਮਲੇ ਵਿੱਚ ਧਾਰਾ 307 ਤਹਿਤ ਹੀ ਕੇਸ ਦਰਜ ਕੀਤਾ ਸੀ, ਪਰ ਹੁਣ ਇਸ ਵਿੱਚ ਧਾਰਾ 302 ਵੀ ਜੋੜ ਦਿੱਤੀ ਗਈ ਹੈ। ਦੂਜੇ ਪਾਸੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਇਸ ਮਾਮਲੇ 'ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਯਤਨ ਕਰ ਰਹੀ ਹੈ।