ਤੇਲੰਗਾਨਾ/ ਕਰੀਮਨਗਰ: ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਤੇਲੰਗਾਨਾ ਦਾ ਇਹ ਮਾਮਲਾ ਵੀ ਇਸ ਦੀ ਮਿਸਾਲ ਹੈ। ਇੱਥੇ ਕਰੀਮਨਗਰ ਜ਼ਿਲ੍ਹੇ ਦੇ ਜੰਮੂਕੁੰਟਾ ਮੰਡਲ ਵਿੱਚ ਇੱਕ ਟਰਾਂਸਜੈਂਡਰ (Telangana Man marries transgender) ਨੇ ਆਪਣੇ ਪ੍ਰੇਮੀ ਨਾਲ ਵਿਆਹ ਕੀਤਾ। ਵਿਆਹ ਦੀ ਰਸਮ ਸ਼ੁੱਕਰਵਾਰ ਨੂੰ ਰੱਖੀ ਗਈ ਸੀ।
ਦਿਵਿਆ ਇੱਕ ਟਰਾਂਸਜੈਂਡਰ ਹੈ, ਜੋ ਵੀਨਾਵੰਕਾ ਦੀ ਮੂਲ ਨਿਵਾਸੀ ਹੈ ਪਰ ਜੰਮੂਕੁੰਟਾ ਸ਼ਹਿਰ ਵਿੱਚ ਰਹਿੰਦੀ ਹੈ। ਉਸ ਦਾ ਪਤੀ ਅਰਸ਼ਦ ਜਗਤਿਆਲ ਵਿੱਚ ਰਹਿੰਦਾ ਹੈ। ਅਰਸ਼ਦ ਦੀ ਦਿਵਿਆ ਨਾਲ ਪੰਜ ਸਾਲ ਪਹਿਲਾਂ ਜਗਤਿਆਲ ਵਿੱਚ ਮੁਲਾਕਾਤ ਹੋਈ ਸੀ ਅਤੇ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਸੀ ਪਰ ਦਿਵਿਆ ਉਸ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਉਸ ਦੀ ਸਰਜਰੀ ਤੋਂ ਬਾਅਦ, ਅਰਸ਼ਦ ਨੇ ਉਸ ਨੂੰ ਦੁਬਾਰਾ ਪ੍ਰਪੋਜ਼ ਕੀਤਾ ਅਤੇ ਇਸ ਵਾਰ ਉਸ ਨੇ ਸਵੀਕਾਰ ਕਰ ਲਿਆ।
ਅਰਸ਼ਦ ਜੰਮੂਕੁੰਟਾ ਸ਼ਹਿਰ ਵਿੱਚ ਸ਼ਿਫਟ ਹੋ ਗਿਆ ਅਤੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ। ਅਰਸ਼ਦ ਇੱਕ ਕਾਰ ਡਰਾਈਵਰ ਹੈ। ਦਿਵਿਆ ਨੇ ਕਿਹਾ ਕਿ ਉਹ ਵਿਆਹ ਕਰ ਕੇ ਖੁਸ਼ ਹੈ ਅਤੇ ਸ਼ਾਂਤਮਈ ਜ਼ਿੰਦਗੀ ਜਿਉਣ ਦੀ ਉਮੀਦ ਕਰਦੀ ਹੈ।
ਇਹ ਵੀ ਪੜ੍ਹੋ:- ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ 'ਚ ਲੱਗ ਸਕਦਾ ਪੱਕਾ ਮੋਰਚਾ