ਨਵੀਂ ਦਿੱਲੀ : ਕਿਸਾਨ ਨੇਤਾ ਯੋਗੇਂਦਰ ਯਾਦਵ ਵੀ ਕਿਸਾਨ ਸੰਸਦ 'ਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਉਨ੍ਹਾਂ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ, ਕਿ ਅੱਜ ਕਿਸਾਨ ਸੰਸਦ 'ਚ ਜਾ ਰਹੇ ਹਨ ਤੇ ਕਿਸਾਨਾਂ ਨੇ ਪਹਿਲੀ ਵਾਰੀ ਵਿਹੱਪ ਜਾਰੀ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਰੇ ਹੀ ਕਿਸਾਨ ਬੇਹਦ ਅਨੁਸ਼ਾਸਤ ਹੋ ਕੇ ਸੰਸਦ ਵੱਲ ਮਾਰਚ ਕਰਨਗੇ। ਕਿਸਾਨ ਸੰਸਦ 'ਚ ਕਿਸਾਨਾਂ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕਰਨਗੇ। ਅਜਿਹੇ ਸਾਰੇ ਮੁੱਦੇ ਜਿਨ੍ਹਾਂ 'ਤੇ ਦੁਨੀਆ ਭਰ ਦੇ ਦੇਸ਼ਾਂ 'ਚ ਚਰਚਾ ਹੋ ਰਹੀ ਹੈ, ਪਰ ਭਾਰਤ ਵਿੱਚ ਉਨ੍ਹਾਂ 'ਤੇ ਚਰਚਾ ਨਹੀਂ ਹੋ ਰਹੀ ਹੈ।
ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਵਾਰ-ਵਾਰ ਪੁੱਛਦੀ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਤਿੰਨ ਨਵੇਂ ਕਾਨੂੰਨਾਂ ਤੋਂ ਕੀ ਦਿੱਕਤ ਹੈ ਤਾਂ ਅੱਜ ਅਸੀਂ ਇਨ੍ਹਾਂ ਕਾਨੂੰਨਾਂ ਨਾਲ ਸਬੰਧਤ ਦਿੱਕਤਾਂ ਉਨ੍ਹਾਂ ਨੂੰ ਦੱਸਾਂਗੇ।
ਤੁਹਾਨੂੰ ਦੱਸ ਦਈਏ ਕਿ ਅੱਜ ਯਾਨੀ 22 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਰੋਜ਼ਾਨਾ 200 ਕਿਸਾਨਾਂ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ। ਇਸੇ ਲੜੀ 'ਚ ਅੱਜ 200 ਕਿਸਾਨ ਜੰਤਰ-ਮੰਤਰ ਪਹੁੰਚ ਰਹੇ ਹਨ ਤੇ ਆਪਣੀ ਕਿਸਾਨ ਸੰਸਦ ਵੀ ਆਯੋਜਿਤ ਕਰਨਗੇ।
ਇਹ ਵੀ ਪੜ੍ਹੋ : Farmers Protest: ਪਾਰਲੀਮੈਂਟ ਘੇਰਨ ਲਈ ਮਾਨਸਾ ਤੋਂ ਕਿਸਾਨਾਂ ਦੀ ਦਿੱਲੀ ਕੂਚ