ਮੁੰਬਈ : ਰੇਡੀਅਸ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) (Radius Group managing director MD) ਸੰਜੇ ਛਾਬੜੀਆ ਨੂੰ ਯੈੱਸ ਬੈਂਕ-ਡੀਐੱਚਐੱਫਐੱਲ (YES Bank-DHFL) ਮਨੀ ਲਾਂਡਰਿੰਗ ਮਾਮਲੇ 'ਚ ਵੀਰਵਾਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ। ਉਸ ਨੂੰ ਸ਼ੁੱਕਰਵਾਰ ਨੂੰ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਫਰਵਰੀ 'ਚ ਸੀਬੀਆਈ ਨੇ ਰੇਡੀਅਸ ਡਿਵੈਲਪਰਸ (Radius Group managing director MD) ਦੇ ਸਬੰਧ 'ਚ ਸੰਜੇ ਛਾਬੜੀਆ ਦੇ 6 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਰੇਡੀਅਸ ਡਿਵੈਲਪਰਜ਼ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ ਤੋਂ ਸਭ ਤੋਂ ਵੱਡਾ ਕਰਜ਼ਦਾਰ ਸੀ। ਸੀਬੀਆਈ ਮਾਰਚ 2020 ਤੋਂ ਯੈੱਸ ਬੈਂਕ ਦੇ ਸਾਬਕਾ ਸਹਿ-ਸੰਸਥਾਪਕ ਰਾਣਾ ਕਪੂਰ ਅਤੇ ਡੀਐਚਐਫਐਲ ਲਿਮਟਿਡ (Yes Bank-DHFL money laundering case) ਦੀ ਜਾਂਚ ਕਰ ਰਹੀ ਹੈ।
ਇਹ ਹੈ ਮਾਮਲਾ : ਰੇਡੀਅਸ ਡਿਵੈਲਪਰਜ਼ 'ਤੇ DHFL ਦਾ 3,000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਰੇਡੀਅਸ ਗਰੁੱਪ DHFL (Radius Group managing director MD) ਦੇ ਸਭ ਤੋਂ ਵੱਡੇ ਕਰਜ਼ਦਾਰਾਂ ਵਿੱਚੋਂ ਇੱਕ ਸੀ। ਗਰੁੱਪ ਨੇ ਮੁੰਬਈ ਵਿੱਚ ਇੱਕ ਰਿਹਾਇਸ਼ੀ ਪ੍ਰੋਜੈਕਟ ਲਈ ਕਰਜ਼ਾ ਲਿਆ ਸੀ। ਰੇਡੀਅਸ ਗਰੁੱਪ ਦਾ ਕਰਜ਼ਾ ਅਤੇ ਵਿਆਜ ਲਗਭਗ 3,000 ਕਰੋੜ ਰੁਪਏ ਸੀ। ਪਿਛਲੇ ਹਫਤੇ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੈੱਸ ਬੈਂਕ (YES Bank-DHFL) ਦੇ ਸਹਿ-ਸੰਸਥਾਪਕ ਰਾਣਾ ਕਪੂਰ ਅਤੇ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ ਦੇ ਪ੍ਰਮੋਟਰ ਕਪਿਲ ਅਤੇ ਧੀਰਜ ਵਧਾਵਨ 'ਤੇ ਸ਼ੱਕੀ ਲੈਣ-ਦੇਣ ਰਾਹੀਂ 5,050 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ : ਨੇਪਾਲ 'ਚ ਆਰਥਿਕ ਸੰਕਟ : ਨੇਪਾਲੀ ਭਾਰਤ ਨਾਲ ਲੱਗਦੇ ਸਰਹੱਦੀ ਇਲਾਕਿਆਂ ਤੋਂ ਖ਼ਰੀਦ ਰਹੇ ਦਾਲ-ਰੋਟੀ