ਚੰਡੀਗੜ੍ਹ: ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 22 ਜਨਵਰੀ ਨੂੰ ਕਾਰਜਕਾਰਨੀ ਦੀ ਬੈਠਕ ਬੁਲਾਈ ਸੀ। ਪਰ ਹੁਣ ਇਹ ਮੀਟਿੰਗ ਅਚਾਨਕ ਰੱਦ ਕਰ ਦਿੱਤੀ ਗਈ। ਇਹ ਫੈਸਲਾ ਖੇਡ ਮੰਤਰਾਲੇ ਦੀ ਪਾਬੰਦੀ ਕਾਰਨ ਲਿਆ ਗਿਆ ਹੈ। ਹੁਣ ਇਹ ਮੀਟਿੰਗ 4 ਹਫ਼ਤਿਆਂ ਤੱਕ ਨਹੀਂ ਕਰਵਾਈ ਜਾਵੇਗੀ। ਇਸ ਮੀਟਿੰਗ ਨੂੰ ਮੁਲਤਵੀ ਕਰਨ ਦਾ ਫੈਸਲਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਲਿਆ ਗਿਆ ਮੰਨਿਆ ਜਾ ਰਿਹਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੁਲਾਕਾਤ ਤੋਂ ਬਾਅਦ ਬ੍ਰਿਜ ਭੂਸ਼ਣ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਹਨ।
ਸ਼ਨੀਵਾਰ ਨੂੰ ਖੇਡ ਮੰਤਰਾਲੇ ਨੇ WFI ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਪਹਿਲਵਾਨਾਂ ਦੇ ਦੋਸ਼ਾਂ ਦੀ ਜਾਂਚ ਪੂਰੀ ਹੋਣ ਤੱਕ ਡਬਲਯੂਐਫਆਈ ਦੀਆਂ ਗਤੀਵਿਧੀਆਂ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਪਹਿਲਵਾਨ ਖਿਡਾਰੀਆਂ ਨੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ 'ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦਾ ਅਹੁਦਾ ਛੱਡਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
-
WFI (Wrestling Federation of India) AGM, which was supposed to start at 10 am today in Ayodhya, has been called off
— ANI (@ANI) January 22, 2023 " class="align-text-top noRightClick twitterSection" data="
">WFI (Wrestling Federation of India) AGM, which was supposed to start at 10 am today in Ayodhya, has been called off
— ANI (@ANI) January 22, 2023WFI (Wrestling Federation of India) AGM, which was supposed to start at 10 am today in Ayodhya, has been called off
— ANI (@ANI) January 22, 2023
ਇਹ ਵੀ ਪੜ੍ਹੋ : wrestlers protest: ਖੇਡ ਮੰਤਰਾਲੇ ਨੇ WFI ਪ੍ਰਧਾਨ ਤੋਂ ਮੰਗਿਆ ਅਸਤੀਫਾ !, ਜਾਣੋ ਹੁਣ ਤਕ ਦੀ ਪੂਰੀ ਕਹਾਣੀ
ਪਰ ਬ੍ਰਿਜ ਭੂਸ਼ਣ ਅਸਤੀਫਾ ਦੇਣ ਲਈ ਤਿਆਰ ਨਹੀਂ ਹਨ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਰਵੀ ਸਮੇਤ ਦੇਸ਼ ਦੇ ਕੁਝ ਚੋਟੀ ਦੇ ਪਹਿਲਵਾਨਾਂ ਦੁਆਰਾ ਸਿੰਘ ਅਤੇ ਡਬਲਯੂਐੱਫਆਈ 'ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਕਰਨ ਲਈ ਇੱਕ ਨਿਗਰਾਨੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਕੁਝ ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਫੈਡਰੇਸ਼ਨ ਦਾ ਸਹਾਇਕ ਸਕੱਤਰ ਤੋਮਰ ਐਥਲੀਟਾਂ ਤੋਂ ਰਿਸ਼ਵਤ ਲੈਂਦਾ ਸੀ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸੀ, ਜਿਸ ਨਾਲ ਉਸ ਨੂੰ ਕਰੋੜਾਂ ਦੀ ਜਾਇਦਾਦ ਇਕੱਠੀ ਕਰਨ ਵਿੱਚ ਮਦਦ ਮਿਲੀ। ਇਸ ਕਾਰਨ ਵਿਨੋਦ ਤੋਮਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਹਿਲਾ ਪਹਿਲਵਾਨਾਂ ਵੱਲੋਂ ਲਾਏ ਗਏ ਦੋਸ਼ਾਂ ਦੀ ਨਿਖੇਧੀ ਹਰ ਪਾਸੇ ਹੋ ਰਹੀ ਹੈ ਕਿ ਜੇਕਰ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਨਾਲ ਅਜਿਹਾ ਹੋਵੇਗਾ ਤਾਂ ਆਉਣ ਵਾਲੇ ਸਮੇਂ ਚ ਆਮ ਲੋਕਾਂ ਨਾਲ ਕੀ ਹੋਵੇਗਾ। ਫੋਗਾਟ ਭੈਣਾਂ ਅਤੇ ਹੋਰ ਕੁਸ਼ਤੀ ਖਿਡਾਰੀ ਹੋਣ ਸਭ ਨੇ ਦੇਸ਼ ਦਾ ਮਾਨ ਵਧਾਇਆ ਹੈ , ਪਰ ਅੱਜ ਉਹਨਾਂ ਨੂੰ ਇਨਸਾਫ ਲੈਣ ਲਈ ਇੰਝ ਖੱਜਲ ਖੁਆਰ ਹੋਣਾ ਪੈ ਰਿਹਾ ਹੈ , ਇਹ ਮੰਦਭਾਗਾ ਹੈ।