ETV Bharat / bharat

Wrestlers Protest: ਜੰਤਰ-ਮੰਤਰ ਵਿਖੇ ਪੁਲਿਸ ਨੇ ਬਿਜਲੀ ਤੇ ਪਾਣੀ ਕੀਤਾ ਗੁੱਲ, ਪਹਿਲਵਾਨਾਂ ਨੇ ਮੋਬਾਈਲ ਦੀ ਰੋਸ਼ਨੀ 'ਚ ਖਾਂਦਾ ਖਾਣਾ - ਪਹਿਲਵਾਨਾਂ ਦਾ ਪ੍ਰਦਰਸ਼ਨ

ਜੰਤਰ-ਮੰਤਰ ਵਿਖੇ ਪਹਿਲਵਾਨਾਂ ਦਾ ਪ੍ਰਦਰਸ਼ਨ ਸੱਤਵੇਂ ਦਿਨ ਵੀ ਜਾਰੀ ਹੈ। ਇਸ ਤੋਂ ਪਹਿਲਾਂ ਪਹਿਲਵਾਨਾਂ ਨੇ ਇਲਜ਼ਾਮ ਲਾਇਆ ਕਿ ਬੀਤੀ ਰਾਤ ਬਿਜਲੀ-ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ। ਬਜਰੰਗ ਪੁਨੀਆ ਦਾ ਕਹਿਣਾ ਹੈ ਕਿ ਜਦੋਂ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਧਰਨੇ 'ਤੇ ਬੈਠੇ ਰਹਿਣਗੇ।

Wrestlers Protest
Wrestlers Protest
author img

By

Published : Apr 29, 2023, 11:54 AM IST

ਜੰਤਰ-ਮੰਤਰ ਵਿਖੇ ਪੁਲਿਸ ਨੇ ਬਿਜਲੀ ਤੇ ਪਾਣੀ ਕੀਤਾ ਗੁੱਲ, ਪਹਿਲਵਾਨਾਂ ਨੇ ਮੋਬਾਈਲ ਦੀ ਰੋਸ਼ਨੀ 'ਚ ਖਾਂਦਾ ਖਾਣਾ

ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਅੱਜ ਸ਼ਨੀਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਦਿੱਲੀ ਪੁਲਿਸ ਨੇ ਜੰਤਰ-ਮੰਤਰ ਵਿਖੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਪਹਿਲਵਾਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਪਾਣੀ ਅਤੇ ਖਾਣਾ ਲਿਆਉਣ ਨਹੀਂ ਦੇ ਰਿਹਾ। ਧਰਨੇ ’ਤੇ ਬੈਠੇ ਪਹਿਲਵਾਨ ਮੋਬਾਈਲਾਂ ਦੀ ਰੌਸ਼ਨੀ ਹੇਠ ਰੋਟੀ ਖਾ ਰਹੇ ਹਨ। ਬਜਰੰਗ ਪੂਨੀਆ ਦਾ ਕਹਿਣਾ ਹੈ ਕਿ ਪੁਲਿਸ 'ਤੇ ਹੁਣ ਜਗ੍ਹਾ ਖਾਲੀ ਕਰਨ ਦਾ ਦਬਾਅ ਹੈ, ਪਰ ਜਦੋਂ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਅਸੀਂ ਨਹੀਂ ਹਿੱਲਾਂਗੇ।

ਇਸ ਦੇ ਨਾਲ ਹੀ ਵਿਰੋਧ ਕਰ ਰਹੇ ਹੋਰ ਪਹਿਲਵਾਨਾਂ ਨੇ ਕਿਹਾ ਕਿ ਪੁਲਿਸ ਸਾਡੇ ਨਾਲ ਮਾੜਾ ਵਿਵਹਾਰ ਕਰ ਰਹੀ ਹੈ। ਉਹ ਕਹਿ ਰਹੇ ਹਨ ਕਿ ਜੇਕਰ ਵਿਰੋਧ ਕਰਨਾ ਹੈ ਤਾਂ ਸੜਕ 'ਤੇ ਸੌਂ ਜਾਓ। ਅੱਜ ਉਨ੍ਹਾਂ ਉੱਤੇ ਕਿਸ ਤਰ੍ਹਾਂ ਦਾ ਦਬਾਅ ਆ ਗਿਆ ਹੈ ? ਅੱਜ ਤੋਂ ਪਹਿਲਾਂ ਅਜਿਹੀ ਕੋਈ ਸਮੱਸਿਆ ਕਿਉਂ ਨਹੀਂ ਸੀ ? ਸੁਪਰੀਮ ਕੋਰਟ ਦੇ ਦਬਾਅ ਕਾਰਨ ਹੀ ਸਾਨੂੰ ਸਫਲਤਾ ਮਿਲ ਰਹੀ ਹੈ। ਪੁਲਿਸ ਭਾਵੇਂ ਜਿੰਨੇ ਮਰਜ਼ੀ ਜੁਰਮ ਕਰ ਲਵੇ, ਅਸੀਂ ਇੱਥੋਂ ਨਹੀਂ ਜਾਣ ਵਾਲੇ। ਦੇਰ ਰਾਤ ਲਾਈਟਾਂ ਕੱਟ ਦਿੱਤੀਆਂ ਗਈਆਂ ਤਾਂ ਜੋ ਅਸੀਂ ਖਾਣਾ ਨਾ ਖਾ ਸਕੀਏ। ਪਾਣੀ ਲਿਆਉਣ ਨਹੀਂ ਦਿੱਤਾ ਜਾ ਰਿਹਾ ਸੀ। ਪਰ ਜਦੋਂ ਅਸੀਂ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਤਾਂ ਪੁਲਿਸ ਨੇ ਲਾਈਟਾਂ ਕੱਟ ਦਿੱਤੀਆਂ।

ਬਜਰੰਗ ਪੂਨੀਆ ਨੇ ਕਿਹਾ ਕਿ ਇੱਥੇ ਪ੍ਰਦਰਸ਼ਨ ਕਰਨ ਵਾਲੇ ਭਾਰਤ ਦੇ ਪੁੱਤਰ-ਧੀਆਂ ਹਨ। ਭਾਰਤ ਦੀਆਂ ਧੀਆਂ ਨਾਲ ਅਜਿਹਾ ਸਲੂਕ ਨਹੀਂ ਹੋਣਾ ਚਾਹੀਦਾ। ਦੱਸ ਦੇਈਏ ਕਿ ਬਜਰੰਗ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦਿੱਲੀ ਦੇ ਕਨਾਟ ਪੈਲੇਸ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਹਾਲਾਂਕਿ ਉਸਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪਹਿਲਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਅਸੀਂ ਇਸੇ ਤਰ੍ਹਾਂ ਬੈਠੇ ਰਹਾਂਗੇ। ਅਸੀਂ ਇੱਥੇ ਛੱਡਣ ਵਾਲੇ ਨਹੀਂ ਹਾਂ।

ਜੰਤਰ-ਮੰਤਰ ਵਿਖੇ ਪੁਲਿਸ ਨੇ ਬਿਜਲੀ ਤੇ ਪਾਣੀ ਕੀਤਾ ਗੁੱਲ

ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਪੂਰੇ ਮਾਮਲੇ 'ਤੇ ਟਵੀਟ ਕਰਕੇ ਕਿਹਾ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਆਪਣੇ ਲੋਕਾਂ 'ਤੇ ਅਜਿਹਾ ਅੱਤਿਆਚਾਰ ਨਹੀਂ ਕੀਤਾ ਹੈ। ਪਹਿਲਾਂ 6 ਦਿਨ ਐਫਆਈਆਰ ਦਰਜ ਨਾ ਕਰੋ, ਫਿਰ ਖਾਣਾ-ਪਾਣੀ ਬੰਦ ਕਰੋ ਅਤੇ ਬਿਜਲੀ ਕੱਟ ਦਿਓ, ਕੀ ਇਹ ਲੋਕਤੰਤਰ ਹੈ? ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਨੇ ਟਵੀਟ ਕਰਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਇਹ ਵੀ ਪੜ੍ਹੋ:- Wrestlers Protest: ਪਹਿਲਵਾਨਾਂ ਨੂੰ ਮਿਲਿਆ ਪ੍ਰਿਅੰਕਾ ਗਾਂਧੀ ਦਾ ਸਮਰਥਨ, ਜੰਤਰ-ਮੰਤਰ ਪਹੁੰਚ ਕੇ ਖਿਡਾਰੀਆਂ ਨਾਲ ਕੀਤੀ ਗੱਲਬਾਤ

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.