ਹੈਦਰਾਬਾਦ : ਅੰਬਾਂ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਦੁਨੀਆ ਭਰ ਵਿੱਚ ਭਾਰਤ ਦੇ ਅੰਬਾਂ ਦਾ ਕੋਈ ਜਵਾਬ ਨਹੀਂ ਹੈ , ਪਰ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਅੰਬਾਂ ਬਾਰੇ ਦੱਸਣ ਜਾ ਰਹੇ ਹਨ, ਜੋ ਜਾਪਾਨ ਵਿੱਚ ਪਾਏ ਜਾਂਦੇ ਹਨ।
ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 2.70 ਲੱਖ ਰੁਪਏ
ਇਨ੍ਹਾਂ ਅੰਬਾਂ ਦੀ ਕੀਮਤ 2 ਲੱਖ ਰੁਪਏ ਪ੍ਰਤੀ ਕਿੱਲੋ ਹੈ। ਅਜਿਹਾ ਨਹੀਂ ਹੈ ਕਿ ਇਸ ਅੰਬ ਦਾ ਸੁਆਦ ਲੈਣ ਲਈ ਕਿਸੇ ਨੂੰ ਜਾਪਾਨ ਜਾਣਾ ਪਵੇਗਾ। ਇਹ ਤੁਹਾਨੂੰ ਜਬਲਪੁਰ ਦੇ ਇੱਕ ਬਾਗ਼ ਵਿੱਚ ਮਿਲੇ ਜਾਣਗੇ।
ਅੰਬਾਂ ਦੀ ਚੋਰੀ ਰੋਕਣ ਦਾ ਉਪਾਅ
ਇਨ੍ਹਾਂ ਅੰਬਾਂ ਦੀ ਚੋਰੀ ਨੂੰ ਰੋਕਣ ਲਈ ਸੁਰੱਖਿਆ ਗਾਰਡ ਕੁੱਤਿਆਂ ਦੇ ਨਾਲ ਦਿਨ ਰਾਤ ਰੱਖਵਾਲੀ ਕਰਦੇ ਹਨ।
ਮੱਧ ਪ੍ਰਦੇਸ਼ ਤੇ ਬਿਹਾਰ 'ਚ ਮੌਜੂਦ ਨੇ ਇਨ੍ਹਾਂ ਖ਼ਾਸ ਅੰਬਾਂ ਦੇ ਰੁੱਖ
ਦੁਨੀਆਂ ਦਾ ਸਭ ਤੋਂ ਮਹਿੰਗੇ ਅੰਬ ਦਾ ਦਰੱਖਤ ਨਾ ਮਹਿਜ਼ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ, ਬਲਕਿ ਪੂਰਨੀਆ (ਪੂਰਨੀਆ, ਬਿਹਾਰ) ਵਿੱਚ ਮੌਜੂਦ ਹੈ। ਅਜਿਹਾ ਹੀ ਦਾਅਵਾ ਪੂਰਨਿਆ ਦੇ ਭੱਟਾ ਦੁਰਗਾਬੜੀ ਸਥਿਤ ਅਜੀਤ ਸਰਕਾਰ ,ਉਸ ਦੇ ਜਵਾਈ ਤੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਬਲਪੁਰ ਵਿੱਚ ਚਾਰਗਾਵਾਂ ਰੋਡ 'ਤੇ ਸੰਕਲਪ ਪਰਿਹਾਰ ਅਤੇ ਰਾਣੀ ਪਰਿਹਾਰ ਦਾ ਇੱਕ ਬਾਗ ਹੈ, ਇੱਥੇ ਵੱਖ- ਵੱਖ 14 ਕਿਸਮਾਂ ਦੇ ਅੰਬ ਹਨ।ਇਨ੍ਹਾਂ ਚੋਂ, ਸਭ ਤੋਂ ਮਹਿੰਗਾ ਅੰਬ, ਤਾਈਯੋ ਨੋ ਤਮਾਗੋ, ਦੇ ਵੀ ਕੁੱਝ ਰੁੱਖ ਹਨ ਅਤੇ ਬੀਤੇ 4 ਸਾਲਾਂ ਤੋਂ ਇਨ੍ਹਾਂ ਵਿੱਚ ਲਗਾਤਾਰ ਫਲ ਆ ਰਹੇ ਹਨ।
ਜਪਾਨ ਦੇ ਅੰਬਾਂ ਦੀ ਭਾਰਤ 'ਚ ਖੇਤੀ
ਜਾਪਾਨ ਵਿੱਚ ਇਹ ਅੰਬ ਪੌਲੀ ਹਾਊਸ ਦੇ ਅੰਦਰ ਉਗਾਇਆ ਜਾਂਦਾ ਹੈ, ਪਰ ਭਾਰਤ ਵਿੱਚ ਇਨ੍ਹਾਂ ਨੂੰ ਖੁੱਲੇ ਵਾਤਾਵਰਣ ਵਿੱਚ ਉਗਾਇਆ ਜਾ ਸਕਦਾ ਹੈ। ਰਾਣੀ ਪਰਿਹਾਰ ਕਹਿੰਦੀ ਹੈ ਕਿ ਇਹ ਬਹੁਤ ਹੀ ਸੁਆਦ ਵਾਲਾ ਅੰਬ ਹੈ। ਇਸ 'ਚ ਫਾਈਬਰ ਬਿਲਕੁਲ ਨਹੀਂ ਹੁੰਦਾ ਅਤੇ ਸੁਆਦ ਬੇਹਦ ਲਜੀਜ਼ ਹੁੰਦਾ ਹੈ ਕਿ ਖਾਣ ਵਾਲਾ ਇਸ ਨੂੰ ਕਦੇ ਨਹੀਂ ਭੁੱਲ ਸਕਦਾ।
ਅੰਬਾਂ ਦੀ ਖੇਤੀ ਕਰਨਾ ਵੱਡੀ ਚੁਣੌਤੀ
ਇਨ੍ਹਾਂ ਮਹਿੰਗੇ ਅੰਬਾਂ ਦੀ ਖੇਤੀ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ। ਬਗੀਚੇ 'ਤੇ ਚੋਰਾਂ ਦੀ ਨਜ਼ਰ ਹੁੰਦੀ ਹੈ ਤੇ ਉਹ ਮਹਿੰਗੇ ਅੰਬਾਂ ਨੂੰ ਚੋਰੀ ਕਰ ਲੈਂਦੇ ਹਨ ਤੇ ਉਨ੍ਹਾਂ ਨੂੰ ਕੌਢਿਆਂ ਦੇ ਭਾਅ ਵੇਚ ਦਿੰਦੇ ਹਨ। ਇਸ ਬਗੀਚੇ 'ਚ ਵੱਖ-ਵੱਖ ਥਾਵਾਂ ਉੱਤੇ 9 ਕੁੱਤਿਆਂ ਨੂੰ ਗਾਰਡ ਨਾਲ ਤਾਇਨਾਤ ਕੀਤਾ ਗਿਆ ਹੈ।
ਸਰਕਾਰ ਵੀ ਦਵੇ ਧਿਆਨ
ਜੇਕਰ ਸਰਕਾਰ ਦਾ ਬਾਗਵਾਨੀ ਵਿਭਾਗ ਇਸ ਵੱਲ ਧਿਆਨ ਦਵੇ ਤਾਂ ਤਾਈਯੋ ਨੋ ਤਮਾਗੋ ਤੇ ਹੋਰਨਾਂ ਵਿਦੇਸ਼ੀ ਅੰਬਾਂ ਦੀਆਂ ਕਿਸਮਾਂ ਦਾ ਆਮ ਲੋਕ ਵੀ ਸਵਾਦ ਲੈ ਸਕਣਗੇ।
ਇਹ ਵੀ ਪੜ੍ਹੋ : ਸਾਉਣ ਦੇ ਮਹੀਨੇ 'ਚ ਹਰਿਦੁਆਰ ਜਾਣ ਵਾਲੀ ਸਲਾਨਾ 'ਕਾਂਵੜ ਯਾਤਰਾ' ਰੱਦ