ETV Bharat / bharat

ਵਿਸ਼ਵ ਅਬਾਦੀ ਦਿਵਸ:ਜਾਣੋ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ ਵਰਲਡ ਪਾਪੂਲੇਸ਼ਨ ਡੇਅ - ਮਨੁੱਖੀ ਸਰੋਤ

ਵਰਲਡ ਪਾਪੂਲੇਸ਼ਨ ਡੇਅ (World Population Day )'ਤੇ, ਲੋਕਾਂ ਨੂੰ ਪੂਰੀ ਦੁਨੀਆਂ 'ਚ ਆਬਾਦੀ ਨਿਯੰਤਰਣ (Population Control) ਕਰਨ ਲਈ ਵੱਖ-ਵੱਖ ਨਿਯਮਾਂ ਨਾਲ ਜਾਣੂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਪਰਿਵਾਰ ਨਿਯੋਜਨ ਦੇ ਮੁੱਦੇ 'ਤੇ ਲੋਕਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਂਦੇ ਹਨ।

ਵਰਲਡ ਪਾਪੂਲੇਸ਼ਨ ਡੇਅ
ਵਰਲਡ ਪਾਪੂਲੇਸ਼ਨ ਡੇਅ
author img

By

Published : Jul 11, 2021, 7:01 AM IST

Updated : Jul 11, 2021, 9:03 AM IST

ਹੈਦਰਾਬਾਦ : ਵਰਲਡ ਪਾਪੂਲੇਸ਼ਨ ਡੇਅ (World Population Day )'ਤੇ, ਲੋਕਾਂ ਨੂੰ ਪੂਰੀ ਦੁਨੀਆਂ 'ਚ ਆਬਾਦੀ ਨਿਯੰਤਰਣ (Population Control) ਕਰਨ ਲਈ ਵੱਖ-ਵੱਖ ਨਿਯਮਾਂ ਨਾਲ ਜਾਣੂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਪਰਿਵਾਰ ਨਿਯੋਜਨ ਦੇ ਮੁੱਦੇ 'ਤੇ ਲੋਕਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਂਦੇ ਹਨ।

ਵਰਲਡ ਪਾਪੂਲੇਸ਼ਨ ਡੇਅ 2021

ਕਿਸੇ ਵੀ ਦੇਸ਼ ਦੀ ਆਬਾਦੀ, ਮਨੁੱਖੀ ਸਰੋਤ ਵਜੋਂ ਉਸ ਦੇ ਲਈ ਲਾਭਦਾਇਕ ਹੋ ਸਕਦੀ ਹੈ।,ਪਰ ਇਸ ਦੇ ਲਾਗਾਤਾਰ ਬੇਕਾਬੂ ਹੋ ਰਹੀ ਆਬਾਦੀ ਵੀ ਉਸੇ ਦੇਸ਼ ਲਈ ਪਰੇਸ਼ਾਨੀ ਦਾ ਵੱਡਾ ਕਾਰਨ ਬਣ ਸਕਦੀ ਹੈ। ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ ਤੇ ਗਰੀਬੀ ਬੇਕਾਬੂ ਆਬਾਦੀ ਦਾ ਨਤੀਜਾ ਹਨ। ਵੱਧ ਰਹੀ ਅਬਾਦੀ ਦੀ ਇਸ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਪਰਿਵਾਰਕ ਯੋਜਨਾਬੰਦੀ ਵਰਗੇ ਹੱਲ ਹਨ, ਪਰ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ, ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ ਅਤੇ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਵਰਲਡ ਪਾਪੂਲੇਸ਼ਨ ਡੇਅ (World Population Day ) 11 ਜੁਲਾਈ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਬੇਲੋੜੀ ਤੇ ਵੱਧ ਰਹੀ ਆਬਾਦੀ ਨੂੰ ਰੋਕਿਆ ਜਾ ਸਕੇ।

ਕਿਉਂ ਮਨਾਇਆ ਜਾਂਦਾ ਹੈ ਵਰਲਡ ਪਾਪੂਲੇਸ਼ਨ ਡੇਅ

ਸੰਯੁਕਤ ਰਾਸ਼ਟਰ ਨੇ 11 ਜੁਲਾਈ 1989 ਨੂੰ ਮਹਾਂਸਭਾ ਵਿੱਚ ‘ਵਰਲਡ ਪਾਪੂਲੇਸ਼ਨ ਡੇਅ ’ ਮਨਾਉਣ ਦਾ ਫੈਸਲਾ ਕੀਤਾ ਸੀ। ਦਰਅਸਲ, 11 ਜੁਲਾਈ, 1987 ਤੱਕ, ਵਿਸ਼ਵ ਦੀ ਆਬਾਦੀ ਦਾ ਅੰਕੜਾ 5 ਅਰਬ ਤੋਂ ਪਾਰ ਹੋ ਗਿਆ ਸੀ। ਜਿਸ ਦੇ ਚਲਦੇ ਵਿਸ਼ਵ-ਵਿਆਪੀ ਲੋਕਾਂ ਨੂੰ ਵੱਧ ਰਹੀ ਆਬਾਦੀ ਪ੍ਰਤੀ ਜਾਗਰੂਕ ਕਰਨ ਲਈ ਇਸ ਨੂੰ ਵਿਸ਼ਵਵਿਆਪੀ ਪੱਧਰ 'ਤੇ ਮਨਾਉਣ ਦਾ ਫੈਸਲਾ ਲਿਆ ਗਿਆ।

ਵਰਲਡ ਪਾਪੂਲੇਸ਼ਨ ਡੇਅ 2021 ਦਾ ਥੀਮ

ਵਰਲਡ ਪਾਪੂਲੇਸ਼ਨ ਡੇਅ 2021 ਦਾ ਥੀਮ ਹੈ -ਅਧਿਕਾਰ ਤੇ ਵਿਕਲਪ ਉੱਤਰ ਹੈ। ਭਾਵੇਂ ਬੇਬੀ ਬੂਮ ਹੋਵੇ ਜਾਂ ਬਸਟ, ਪ੍ਰਜਨਨ ਦਰ ਵਿੱਚ ਬਦਲਾਅ ਦਾ ਹੱਲ ਸਾਰੇ ਹੀ ਲੋਕਾਂ ਦੀ ਪ੍ਰਜਨਨ ਸਿਹਤ ਤੇ ਅਧਿਕਾਰਾਂ ਨੂੰ ਪਹਿਲ ਦੇਣਾ ਹੈ।

ਕਿੰਝ ਮਨਾਇਆ ਜਾਂਦਾ ਹੈ ਵਰਲਡ ਪਾਪੂਲੇਸ਼ਨ ਡੇਅ

ਵਰਲਡ ਪਾਪੂਲੇਸ਼ਨ ਡੇਅ 'ਤੇ ਪੂਰੀ ਦੁਨੀਆਂ 'ਚ ਆਬਾਦੀ ਨੂੰ ਨਿਯੰਤਰਿਤ ਕਰਨ ਲਈ ਲੋਕਾਂ ਨੂੰ ਕਈ ਨਿਯਮਾਂ ਨਾਲ ਜਾਣੂ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਪਰਿਵਾਰ ਨਿਯੋਜਨ ਦੇ ਮੁੱਦੇ 'ਤੇ ਲੋਕਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਂਦੇ ਹਨ। ਇਸ ਦਿਨ, ਵੱਖ-ਵੱਖ ਥਾਵਾਂ 'ਤੇ ਆਬਾਦੀ ਨਿਯੰਤਰਣ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜੈਂਡਰ ਇਕੂਐਲਟੀ , ਮਾਂ ਅਤੇ ਬੱਚੇ ਦੀ ਸਿਹਤ, ਜੈਂਡਰ ਐਜੂਕੇਸ਼ਨ, ਗਰਭਨਿਰੋਧਕ ਦਵਾਈਆਂ ਦੀ ਵਰਤੋਂ, ਸੈਕਸ ਸਬੰਧਾਂ ਵਰਗੇ ਗੰਭੀਰ ਵਿਸ਼ਿਆਂ ਬਾਰੇ ਲੋਕਾਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ।

ਇਸ ਦਿਨ, ਵੱਧ ਰਹੀ ਅਬਾਦੀ ਨੂੰ ਰੋਕਣ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਤੇ ਇਸ ਦੇ ਹੱਲ ਲਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਸਾਰੇ ਯਤਨ ਕੀਤੇ ਜਾਂਦੇ ਹਨ। ਕਈਂ ਥਾਵਾਂ 'ਤੇ ਇਨ੍ਹਾਂ ਵਿਸ਼ਿਆਂ 'ਤੇ ਕਾਨਫਰੰਸਾਂ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਚਰਚਾ ਕੀਤੀ ਜਾਂਦੀ ਹੈ। ਹਾਲਾਂਕਿ, ਇਨ੍ਹਾਂ ਕਾਨਫਰੰਸਾਂ 'ਤੇ ਕੋਰੋਨਾ ਕਾਲ ਦੇ ਦੌਰਾਨ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ, ਲੋਕਾਂ ਨੂੰ ਇਸ ਦਿਨ ਵੱਖ-ਵੱਖ ਕਿਸਮਾਂ ਦੇ ਗਰਭ ਨਿਰੋਧ ਬਾਰੇ ਵੀ ਦੱਸਿਆ ਜਾਂਦਾ ਹੈ ਤਾਂ ਜੋ ਉਹ ਇਨ੍ਹਾਂ ਉਪਾਵਾਂ ਨੂੰ ਅਪਣਾ ਸਕਣ ਅਤੇ ਵੱਧ ਰਹੀ ਆਬਾਦੀ ਨੂੰ ਰੋਕ ਸਕਣ।

Last Updated : Jul 11, 2021, 9:03 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.