ETV Bharat / bharat

WORLD MUSIC DAY 2021 : ਜਾਣੋ ਵਿਸ਼ਵ ਸੰਗੀਤ ਦਿਵਸ ਦਾ ਇਤਿਹਾਸ

author img

By

Published : Jun 21, 2021, 8:01 AM IST

ਹਰ ਸਾਲ 21 ਜੂਨ ਨੂੰ ਵਰਲਡ ਮਿਊਜ਼ਿਕ ਡੇਅ (World Music Day)ਮਨਾਇਆ ਜਾਂਦਾ ਹੈ। ਇਸ ਨੂੰ ਵਿਸ਼ਵ ਸੰਗੀਤ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਸੰਗੀਤ ਪ੍ਰਤੀ ਉਤਸ਼ਾਹਤ ਕਰਨਾ ਹੈ।

WORLD MUSIC DAY
ਵਿਸ਼ਵ ਸੰਗੀਤ ਦਿਵਸ

ਹੈਦਰਾਬਾਦ : 21 ਜੂਨ ਨੂੰ ਵਰਲਡ ਮਿਊਜ਼ਿਕ ਡੇਅ (World Music Day)ਮਨਾਇਆ ਜਾਂਦਾ ਹੈ। ਇਸ ਨੂੰ ਵਿਸ਼ਵ ਸੰਗੀਤ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਸੰਗੀਤ ਪ੍ਰਤੀ ਉਤਸ਼ਾਹਤ ਕਰਨਾ ਹੈ।

ਵਿਸ਼ਵ ਸੰਗੀਤ ਦਿਵਸ ਦਾ ਇਤਿਹਾਸ

ਵਿਸ਼ਵ ਸੰਗੀਤ ਦਿਵਸ ਮਨਾਉਣ ਦੀ ਸ਼ੁਰੂਆਤ ਸਾਲ 1982 ਵਿੱਚ ਫ੍ਰਾਂਸ ਵਿੱਚ ਕੀਤੀ ਗਈ ਸੀ। ਇਸ ਦਿਨ ਨੂੰ ਮਨਾਉਣ ਦਾ ਸਿਹਰਾ ਉਸ ਵੇਲੇ ਦੇ ਸਭਿਆਚਾਰਕ ਮੰਤਰੀ ਜੈਕ ਲਾਂਗ ਨੂੰ ਦਿੱਤਾ ਜਾਂਦਾ ਹੈ। ਫ੍ਰਾਂਸ ਦੇ ਲੋਕਾਂ ਦੇ ਸੰਗੀਤ ਦੇ ਜਨੂੰਨ ਨੂੰ ਮੱਦੇਨਜ਼ਰ ਰੱਖਦੇ ਹੋਏ, ਉਨ੍ਹਾਂ ਨੇ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦਿਨ ਨੂੰ ਫੇਟ ਡੀ ਲਾ ਮਿਊਜ਼ਿਕ (Fete de la Musique) ਵੀ ਕਿਹਾ ਜਾਂਦਾ ਹੈ।

ਪਹਿਲਾ ਸੰਗੀਤ ਦਿਵਸ ਰਿਹਾ ਬੇਹਦ ਖ਼ਾਸ

ਪਹਿਲੇ ਸੰਗੀਤ ਦਿਵਸ ਮੌਕੇ 32 ਤੋਂ ਵੱਧ ਦੇਸ਼ ਫ੍ਰਾਂਸ ਵਿਖੇ ਹੋਏ ਸਮਾਗਮ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਤੇ ਸਾਰੀ ਰਾਤ ਜਸ਼ਨ ਮਨਾਇਆ ਗਿਆ। ਹੁਣ ਵਿਸ਼ਵ ਸੰਗੀਤ ਦਿਵਸ ਭਾਰਤ, ਫ੍ਰਾਂਸ, ਇਟਲੀ, ਗ੍ਰੀਸ, ਰੂਸ, ਆਸਟ੍ਰੇਲੀਆ, ਪੇਰੂ, ਬ੍ਰਾਜ਼ੀਲ, ਇਕੂਏਟਰ, ਮੈਕਸੀਕੋ, ਕਨੇਡਾ, ਅਮਰੀਕਾ, ਯੂਕੇ, ਜਾਪਾਨ, ਚੀਨ, ਮਲੇਸ਼ੀਆ ਸਣੇ ਕਈ ਦੇਸ਼ਾਂ ਵਿੱਚ 21 ਜੂਨ ਨੂੰ ਮਨਾਇਆ ਜਾਂਦਾ ਹੈ।

ਸੰਗੀਤ ਦਿਵਸ 'ਤੇ ਕੀ ਹੁੰਦਾ ਹੈ ਖ਼ਾਸ

ਇਸ ਖ਼ਾਸ ਦਿਨ 'ਤੇ ਦੁਨੀਆ ਭਰ ਦੇ ਸੰਗੀਤ ਕਲਾਕਾਰ ਇਸ ਵਿਸ਼ੇਸ਼ ਦਿਨ ਤੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਦੇ ਹਨ। ਬਹੁਤੇ ਕਲਾਕਾਰ ਇਸ ਦੌਰਾਨ ਗਾਉਣ ਜਾਂ ਸ਼ੋਅ ਕਰਨ ਲਈ ਪੈਸੇ ਵੀ ਨਹੀਂ ਲੈਂਦੇ। ਇਸ ਦਿਨ ਪੂਰੀ ਦੁਨੀਆ ਵਿੱਚ ਸੰਗੀਤ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਹਾਲਾਂਕਿ ਇਸ ਸਮੇਂ ਪੂਰੀ ਦੁਨੀਆ ਵਿੱਚ ਕੋਰੋਨਾ ਦਾ ਸੰਕਟ ਹੈ, ਅਜਿਹੀ ਹਲਾਤਾਂ ਵਿੱਚ, ਕਲਾਕਾਰ ਸੋਸ਼ਲ ਮੀਡੀਆ ਰਾਹੀਂ ਵਿਸ਼ੇਸ਼ ਪੇਸ਼ਕਾਰੀ ਦੇ ਰਹੇ ਹਨ।

ਸੰਗੀਤ ਦੀ ਮਹੱਤਤਾ

ਮਾਹਰ ਕਹਿੰਦੇ ਹਨ ਕਿ ਸੰਗੀਤ ਮਾਨਸਿਕ ਸ਼ਾਂਤੀ ਲਈ ਬਹੁਤ ਮਹੱਤਵਪੂਰਨ ਹੈ। ਇਹ ਸਾਨੂੰ ਰੁਝੇਵਿਆਂ ਭਰੀ ਜ਼ਿੰਦਗੀ 'ਚ ਸ਼ਾਂਤੀ ਦਿੰਦਾ ਹੈ ਅਤੇ ਇਹ ਇੱਕਲੇਪਨ ਦਾ ਸਾਥੀ ਵੀ ਹੈ। ਜਦੋਂ ਵੀ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ, ਸੰਗੀਤ ਸੁਣਨਾ ਉਸ ਇੱਕਲੇਪਨ ਨੂੰ ਦੂਰ ਕਰ ਸਕਦਾ ਹੈ। ਇੰਝ ਕਿਹਾ ਜਾ ਸਕਦਾ ਹੈ ਕਿ ਸੰਗੀਤ ਨਾਲ ਜੁੜਨਾ ਖੁਸ਼ ਰਹਿਣ ਦਾ ਵਧੀਆ ਫਾਰਮੂਲਾ ਹੈ।

ਸੰਗੀਤ ਦਾ ਸਿਹਤ 'ਤੇ ਪ੍ਰਭਾਵ

ਤੁਸੀਂ ਇਹ ਬਹੁਤ ਵਾਰ ਸੁਣਿਆ ਹੋਵੇਗਾ ਕਿ ਚੰਗਾ ਸੰਗੀਤ ਸੁਣਨ ਨਾਲ ਤੁਹਾਨੂੰ ਅਰਾਮ ਮਿਲਦਾ ਹੈ। ਵਿਗਿਆਨਕ ਤੌਰ 'ਤੇ ਬਹੁਤ ਸਾਰੇ ਡਾਕਟਰ ਇਹ ਵੀ ਮੰਨਦੇ ਹਨ ਕਿ ਸੰਗੀਤ ਸਿਹਤ ਲਈ ਵੀ ਲਾਹੇਵੰਦ ਹੈ। ਇਸ ਬਾਰੇ ਕਈ ਖੋਜਾਂ ਵੀ ਹੋਈਆਂ ਹਨ, ਇਸ 'ਚ ਇਹ ਪਾਇਆ ਗਿਆ ਹੈ ਕਿ ਸੰਗੀਤ ਸਰੀਰਕ ਕ੍ਰੀਰਿਆਵਾਂ 'ਚ ਤਬਦੀਲੀਆਂ ਲਿਆਉਂਦਾ ਹੈ, ਜਿਸ ਨਾਲ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਮਰੀਜ਼ਾਂ ਨੂੰ ਉਦਾਸੀ ਅਤੇ ਨਿਰਾਸ਼ਾ ਤੋਂ ਬਾਹਰ ਕੱਢਣ ਲਈ ਸੰਗੀਤ ਥੈਰੇਪੀ ਦਿੱਤੀ ਜਾਂਦੀ ਹੈ। ਮਾਹਰ ਮੰਨਦੇ ਹਨ ਕਿ ਇਹ ਇੱਕ ਪ੍ਰਭਾਵਸ਼ਾਲੀ ਦਵਾਈ ਸਾਬਤ ਹੋਇਆ ਹੈ। ਸੰਗੀਤ ਦੀ ਮਹੱਤਤਾ ਨੂੰ ਸਮਝਦੇ ਹੋਏ, 21 ਜੂਨ ਨੂੰ ਦੁਨੀਆ ਭਰ 'ਚ ਵਿਸ਼ਵ ਸੰਗੀਤ ਦਿਵਸ ਵਜੋਂ ਮਨਾਇਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.