ETV Bharat / bharat

ਪੂਰੀ ਦੁਨੀਆ ’ਚ ਲੱਗੇਗੀ ਸੀਰਮ ਦੀ ਕੋਵਿਡ-19 ਵੈਕਸੀਨ, ਵਿਸ਼ਵ ਸਿਹਤ ਸੰਗਠਨ ਨੇ ਦਿੱਤੀ ਮਨਜ਼ੂਰੀ - ਵਿਸ਼ਵ ਸਿਹਤ ਸੰਗਠਨ

ਵਿਸ਼ਵ ਸਿਹਤ ਸੰਗਠਨ ਨੇ ਐਕਸਟ੍ਰਾਜੇਨੇਕਾ ਅਤੇ ਆਕਸਫ਼ੋਰਡ ਯੂਨੀਵਰਸਿਟੀ ਦੇ ਕੋਵਿਡ-19 ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਮਹਾਂਮਾਰੀ ਤੋਂ ਲੜਣ ਲਈ ਵਿਸ਼ਵ ਸਿਹਤ ਸੰਗਠਨ ਦੀ ਮਦਦ ਨਾਲ ਦੁਨੀਆਭਰ ਦੇ ਦੇਸ਼ਾਂ ਚ ਲੱਖਾਂ ਖੁਰਾਕ ਪਹੁੰਚਾ ਸਕੇਗੀ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੇ ਸੀਰਮ ਇੰਸਟੀਯੂਟ ਆਫ ਇੰਡੀਆ ਅਤੇ ਦੱਖਣ ਕੋਰੀਆ ਦੀ ਐਕਸਟ੍ਰਾਜੇਨੇਕਾ-ਐਸਕੇਬਾਯੋ ਦੁਆਰਾ ਬਣਾਏ ਜਾ ਰਹੇ ਐਕਸਟ੍ਰੋਜੇਨੇਕਾ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦਿੱਤੀ ਹੈ।

ਤਸਵੀਰ
ਤਸਵੀਰ
author img

By

Published : Feb 16, 2021, 11:55 AM IST

ਜਿਨੇਵਾ: ਵਿਸ਼ਵ ਸਿਹਤ ਸੰਗਠਨ ਨੇ ਐਕਸਟ੍ਰਾਜੇਨੇਕਾ ਅਤੇ ਆਕਸਫ਼ੋਰਡ ਯੂਨੀਵਰਸਿਟੀ ਦੇ ਕੋਵਿਡ-19 ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਮਹਾਂਮਾਰੀ ਤੋਂ ਲੜਣ ਲਈ ਵਿਸ਼ਵ ਸਿਹਤ ਸੰਗਠਨ ਦੀ ਮਦਦ ਨਾਲ ਦੁਨੀਆਭਰ ਦੇ ਦੇਸ਼ਾਂ ’ਚ ਲੱਖਾਂ ਖੁਰਾਕ ਪਹੁੰਚਾ ਸਕੇਗੀ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਆਪਣੇ ਇੱਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੇ ਸੀਰਮ ਇੰਸਟੀਚਿਊੂਟ ਆਫ਼ ਇੰਡੀਆ ਅਤੇ ਦੱਖਣ ਕੋਰੀਆ ਦੀ ਐਕਸਟ੍ਰਾਜੇਨੇਕਾ-ਐਸਕੇਬਾਯੋ ਦੁਆਰਾ ਬਣਾਏ ਜਾ ਰਹੇ ਐਕਸਟ੍ਰੋਜੇਨੇਕਾ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦਿੱਤੀ ਹੈ।

ਗਰੀਬਾਂ ਦੇਸ਼ਾਂ ’ਚ ਵੀ ਪਹੁੰਚਾਈ ਜਾਵੇਗੀ ਵੈਕਸੀਨ

ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੇਡ੍ਰੋਸ ਐਡਹਾਨੌਮ ਨੇ ਕਿਹਾ ਹੈ ਕਿ ਕੋਵੈਕਸ ਪ੍ਰੋਗਰਾਮ ਦੇ ਤਹਿਤ ਦੁਨੀਆ ਦੇ ਵੱਖ ਵੱਖ ਦੇਸ਼ਾਂ ’ਚ ਇਸ ਵੈਕਸੀਨ ਨੂੰ ਪਹੁੰਚਿਆ ਜਾਵੇਗਾ। ਅਜਿਹੇ ’ਚ ਕੋਵੈਕਸ ਪ੍ਰੋਗਰਾਮ ਦੇ ਤਹਿਤ ਦੁਨੀਆ ਦੇ ਗਰੀਬ ਦੇਸ਼ਾਂ ਨੂੰ ਵੀ ਵਿਸ਼ਵ ਸਿਹਤ ਸੰਗਠਨ ਦੁਆਰਾ ਕੋਰੋਨਾ ਵੈਕਸੀਨ ਪਹੁੰਚਾਈ ਜਾਵੇਗੀ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਐਕਸਟ੍ਰਾਜੇਨੇਕਾ ਦੇ ਕੋਵਿਡ 19 ਟੀਕੇ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਗਰੀਬ ਦੇਸ਼ਾਂ 'ਚ ਵੀ ਇਸਨੂੰ ਪਹੁੰਚਾਉਣਾ ਤੈਅ ਹੋਵੇਗਾ।

ਸੰਵੇਦਨਸ਼ੀਲ ਇਲਾਕਿਆਂ ਚ ਵੀ ਪਹੁੰਚਾਇਆ ਜਾਵੇਗਾ ਟੀਕਾ

ਇਸਦੇ ਤਹਿਤ ਦੁਨੀਆ ਦੇ ਸਭ ਤੋਂ ਜਿਆਦਾ ਸੰਵੇਦਨਸ਼ੀਲ ਇਲਾਕਿਆਂ ਦੇ ਲੋਕਾਂ ਤੱਕ ਵੀ ਟੀਕੇ ਨੂੰ ਪਹੁੰਚਾਇਆ ਜਾਵੇਗਾ। ਦੱਸ ਦਈਏ ਕਿ ਦਵਾ ਅਤੇ ਮੈਡੀਕਲ ਉਤਪਾਦਾਂ ਤੱਕ ਪਹੁੰਚ ਲਈ ਵਿਸ਼ਵ ਸਿਹਤ ਸੰਗਠਨ ਦੀ ਸਹਾਇਕ ਡਾਇਰੈਕਟਰ ਜਨਰਲ, ਮਾਰੀਆਨਜ਼ੇਲਾ ਸਿਮਾਓ ਨੇ ਕਿਹਾ ਕਿ ਹੁਣ ਤੱਕ ਜਿਨ੍ਹਾਂ ਦੇਸ਼ਾਂ ਤੱਕ ਟੀਕੇ ਦੀ ਪਹੁੰਚ ਨਹੀਂ ਹੋ ਪਾਈ ਸੀ ਹੁਣ ਉੱਥੇ ਵੀ ਸਿਹਤ ਕਰਮੀਆਂ ਅਤੇ ਮਹਾਂਮਾਰੀ ਦੇ ਬੇਹੱਦ ਖਤਰੇ ਦਾ ਸਾਹਮਣੇ ਕਰਨ ਵਾਲੇ ਲੋਕਾਂ ਨੂੰ ਵੀ ਟੀਕੇ ਲੱਗ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.