ਹਰਿਆਣਾ : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦਾ ਗੋਹਾਨਾ ਹੱਲਕਾ ਉਂਝ ਤਾਂ ਕਾਫੀ ਚੀਜਾਂ ਲਈ ਮਸ਼ਹੂਰ ਹੈ। ਗੋਹਾਨਾ ਦੀ ਜਲੇਬ, ਜਿਸ ਨੂੰ ਜਿਆਦਾਤਰ ਆਮ ਲੋਕ ਜਲੇਬੀ ਦੇ ਨਾਂਅ ਤੋਂ ਜਾਣਦੇ ਹਨ। ਇਥੇ ਉਗਾਈ ਜਾਣ ਵਾਲੀ ਗਾਜਰ ਲੋਕਾਂ ਦੀ ਪਹਿਲੀ ਪਸੰਦ ਹੈ, ਪਰ ਇਨ੍ਹਾਂ ਦੇ ਨਾਲ-ਨਾਲ ਗੋਹਾਨਾ ਦੀ ਇੱਕ ਹੋਰ ਚੀਜ਼ ਬੇਹਦ ਮਸ਼ਹੂਰ ਹੈ। ਇਹ ਹੈ ਗੋਹਾਨਾ ਦੇ ਪਿੰਡ ਭੈਸਵਾਲ ਵਿਖੇ ਬਣਨ ਵਾਲਾ ਹੁੱਕਾ।
ਕਈ ਚੀਜ਼ਾਂ ਲਈ ਮਸ਼ਹੂਰ ਹੈ ਗੋਹਾਨਾ
ਭੈਸਵਾਲ ਪਿੰਡ ਦੇ ਇਸ ਹੁੱਕੇ ਦੀ ਮੰਗ ਭਾਰਤ ਦੇ ਨਾਲ -ਨਾਲ ਵਿਦੇਸ਼ਾ ਵਿੱਚ ਵੀ ਬਹੁਤ ਜ਼ਿਆਦਾ ਹੈ। ਗੋਹਾਨਾ ਸ਼ਹਿਰ ਤੋਂ ਲਗਭਗ 10 ਕਿਲੋਮੀਟਰ ਦੂਰ ਵਸੇ ਓਲੰਪਿਅਨ ਪਹਿਲਵਾਨ ਯੋਗੇਸ਼ਵਰਸ ਦੱਤ ਦੇ ਪਿੰਡ ਭੈਸਵਾਲ ਵਿੱਚ ਬਣਨ ਵਾਲੇ ਇਸ ਹੁੱਕੇ ਨੂੰ ਖਰੀਦਣ ਲਈ ਗਾਹਕਾਂ ਨੂੰ ਕਰੀਬ 3 ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ।
50 ਸਾਲਾਂ ਲਈ ਦਿੱਤੀ ਜਾਂਦੀ ਹੈ ਇਸ ਹੁੱਕੇ ਦੀ ਗਾਰੰਟੀ
ਇਸ ਹੁੱਕੇ ਦੀ ਖ਼ਾਸੀਅਤ ਇਹ ਹੈ ਕਿ ਇਹ ਆਮ ਹੁੱਕਿਆਂ ਦੇ ਵਜ਼ਨ ਤੋਂ 10 ਕਿੱਲੋ ਜਿਆਦਾ ਹੁੰਦਾ ਹੈ ਤੇ ਇਸ ਦੀ ਗਰੰਟੀ 50 ਸਾਲ ਤੱਕ ਦੀ ਦਿੱਤੀ ਜਾਂਦੀ ਹੈ। ਇਸ ਵਿੱਚ ਲੱਕੜ ਦਾ ਇਸਤਮਾਲ ਕੀਤਾ ਜਾਂਦਾ ਹੈ ਤੇ ਖ਼ਾਸ ਤੌਰ 'ਤੇ ਪੀਤਲ ਲਾਇਆ ਜਾਂਦਾ ਹੈ। ਇਸ ਵਿੱਚ ਤਾਂਬੇ ਦੀਆਂ ਤਾਰਾਂ ਨਾਲ ਜੁੜਾਈ-ਬੁਨਾਈ ਹੁੰਦੀ ਹੈ ਜੋ ਕਿ ਲਗਭਗ 30 ਤੋਂ 35 ਸਾਲਾਂ ਤੱਕ ਚੱਲਦੀ ਹੈ।
ਚਾਰ ਪੀੜ੍ਹੀਆਂ ਤੋਂ ਹੁੱਕਾ ਬਣਾ ਰਹੇ ਪਿੰਡ ਵਾਸੀ
ਹੁੱਕਾ ਬਣਾਉਣ ਵਾਲੇ ਕਾਰੀਗਰ ਲਗਾਤਾਰ ਚਾਰ ਪੀੜ੍ਹੀਆਂ ਤੋਂ ਪਿੰਡ ਵਿੱਚ ਹੁੱਕਾ ਬਣਾਉਣ ਦਾ ਕੰਮ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਬਣੇ ਹੁੱਕੇ ਬੇਹਦ ਦੇਸ਼-ਵਿਦੇਸ਼ ਵਿੱਚ ਮਸ਼ਹੂਰ ਹਨ। ਲਗਾਤਾਰ ਸਾਡੇ ਕੋਲ ਹੁੱਕਾ ਲੈਣ ਲਈ ਫੋਨ ਆਉਂਦੇ ਹਨ। ਪਿੰਡ ਦੇ ਇੱਹ ਲੋਕ ਲਗਾਤਾਰ ਚਾਰ ਪੀੜ੍ਹੀਆਂ ਤੋਂ ਹੁੱਕਾ ਬਣਾ ਰਹੇ ਹਨ। ਇਨ੍ਹਾਂ ਦੇ ਬੁਜ਼ਰਗਾ ਨੇ ਇਹ ਸ਼ੁਰੂਆਤ ਕੀਤੀ ਸੀ ਤੇ ਉਨਾਂ ਦੇ ਪੁੱਤਰਾਂ ਨੇ ਇਸ ਕੰਮ ਨੂੰ ਅੱਗੇ ਵਧਾਇਆ ਤੇ ਹੁਣ ਪਿੰਡ ਦੇ ਨੌਜਵਾਨ ਇਸ ਨੂੰ ਅੱਗੇ ਵਧਾ ਰਹੇ ਹਨ।
9 ਹਜ਼ਾਰ ਤੋਂ 27 ਹਜ਼ਾਰ ਰੁਪਏ ਤੱਕ ਮਿਲਦਾ ਹੈ ਹੁੱਕਾ
ਹਰਿਆਣਾ ਵਿੱਚ ਆਮਤੌਰ 'ਤੇ ਹੁੱਕਾ 3000 ਰੁਪਏ 'ਚ ਮਿਲ ਜਾਂਦਾ ਹੈ, ਪਰ ਭੈਸਵਾਲ ਪਿੰਡ ਦਾ ਇਹ ਹੁੱਕਾ 9000 ਰੁਪਏ ਤੋਂ ਸ਼ੁਰੂ ਹੋ ਕੇ 27,000 ਰੁਪਏ ਤੱਕ ਮਿਲਦਾ ਹੈ। ਇਹ ਪੂਰਾ ਹੁੱਕਾ ਹੱਥਾਂ ਨਾਲ ਤਿਆਰ ਕੀਤਾ ਜਾਂਦਾ ਹੈ।
ਹਲਾਂਕਿ ਤੰਬਾਕੂ ਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਹੈ, ਪਰ ਪਿੰਡ ਅੰਚਲ ਵਿੱਚ ਅੱਜ ਵੀ ਹੁੱਕੇ ਦੀ ਗੁੜਗੁੜਾਹਟ 'ਤੇ ਵੱਡੇ-ਵੱਡੇ ਫੈਸਲੇ ਲਏ ਜਾਂਦੇ ਹਨ ਅਤੇ ਭੈਸਵਾਲ ਪਿੰਡ ਦੇ ਇਸ ਹੁੱਕੇ ਦੀ ਧਾਕ ਵਿਦੇਸ਼ਾਂ ਤੱਕ ਹੈ। ਇਸੇ ਲਈ ਇਸ ਹੁੱਕੇ ਦੇ ਖਰੀਦਦਾਰ ਮਹੀਨੀਆਂ ਤੱਕ ਇੰਤਜ਼ਾਰ ਕਰਨ ਲਈ ਬੇਝਿੱਝਕ ਤਿਆਰ ਰਹਿੰਦੇ ਹਨ।