ਹੈਦਰਾਬਾਦ : ਅੱਜ ਐਂਟੀ ਚਾਈਲਡ ਲੇਬਰ ਡੇਅ ਦੇ ਮੌਕੇ, ਈਟੀਵੀ ਭਾਰਤ ਉਨ੍ਹਾਂ ਮਾਸੂਮ ਬੱਚਿਆਂ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹੈ, ਜਿਨ੍ਹਾਂ ਦਾ ਬਚਪਨ 'ਮਜਬੂਰੀ ਅਤੇ ਮਜਦੂਰੀ' ਕਾਰਨ ਗੁਆਚ ਗਿਆ ਹੈ।
ਐਂਟੀ ਚਾਈਲਡ ਲੇਬਰ ਡੇਅ ਦਾ ਇਤਿਹਾਸ
ਬਾਲ ਮਜਦੂਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤੇ ਵਿਰੋਧ ਪ੍ਰਦਰਸ਼ਨ ਕਰਨ ਦੇ ਮਕਸਦ ਨਾਲ ਹਰ ਸਾਲ 12 ਜੂਨ ਨੂੰ ਐਂਟੀ ਚਾਈਲਡ ਲੇਬਰ ਡੇਅ ਮਨਾਇਆ ਜਾਂਦਾ ਹੈ। ਅੰਤਰ ਰਾਸ਼ਟਰੀ ਲੇਬਰ ਸੰਗਠਨ ਵੱਲੋਂ ਸਾਲ 2002 ਵਿੱਚ ਪਹਿਲੀ ਵਾਰ ਐਂਟੀ ਚਾਈਲਡ ਲੇਬਰ ਡੇਅ ਮਨਾਇਆ ਗਿਆ। ਇਸ ਦਿਨ ਨੂੰ ਮਨਾਉਣ ਦਾ ਮੁਖ ਮਕਸਦ ਬੱਚਿਆਂ ਨੂੰ ਮਜਦੂਰੀ ਤੋਂ ਹਟਾ ਕੇ ਸਿੱਖਿਆ, ਚੰਗੀ ਸਿਹਤ ਆਦਿ ਮੁੱਢਲੀ ਸਹੂਲਤਾਂ ਪ੍ਰਦਾਨ ਕਰਨਾ ਹੈ।
ਅੰਤਰ ਰਾਸ਼ਟਰੀ ਲੇਬਰ ਸੰਗਠਨ ਵੱਲੋਂ ਜਾਰੀ ਰਿਪੋਰਟ ਦੇ ਮੁਤਾਬਕ, ਭਾਰਤ ਵਿੱਚ ਬਾਲ ਮਜਦੂਰਾਂ ਦੀ ਕੁੱਲ ਗਿਣਤੀ 12 ਕਰੋੜ 60 ਲੱਖ ਤੋਂ ਵੱਧ ਹੈ। ਅਜੇ ਵੀ ਗਰੀਬੀ ਕਾਰਨ ਕਈ ਬੱਚੇ ਬਾਲ ਮਜਦੂਰੀ ਦਾ ਸ਼ਿਕਾਰ ਹਨ। ਹਲਾਤ ਇਹ ਹਨ ਕਿ ਅਜੇ ਵੀ ਬਹੁਤ ਸਾਰੇ ਬੱਚਿਆਂ ਨੂੰ ਤੁਸੀਂ ਹੋਟਲ, ਰੈਸਟੋਰੈਂਟਾਂ ਤੇ ਫੈਕਟਰੀਆਂ ਵਿੱਚ ਕੰਮ ਕਰਦੇ ਵੇਖ ਸਕਦੇ ਹੋ। ਬਹੁਤ ਸਾਰੇ ਬੱਚੇ ਗਰੀਬੀ ਕਾਰਨ ਸੜਕਾਂ 'ਤੇ ਭੀਖ ਮੰਗਦੇ ਜਾਂ ਗੁਬਾਰੇ, ਖਿਡੌਣੇ ਆਦਿ ਵੇਚਦੇ ਵੇਖੇ ਜਾ ਸਕਦੇ ਹਨ।
ਦੇਸ਼ 'ਚ ਬਾਲ ਮਜਦੂਰੀ ਦੇ ਅੰਕੜੇ
- ਦੇਸ਼ ਵਿੱਚ ਬਾਲ ਮਜਦੂਰਾਂ ਦੀ ਕੁੱਲ ਗਿਣਤੀ 1.26 ਕਰੋੜ ਤੋਂ ਵੱਧ
- ਪੰਜਾਬ 'ਚ 15 ਤੋਂ 30 ਫੀਸਦੀ ਬੱਚੇ ਨੇ ਬਾਲ ਮਜਦੂਰੀ ਦਾ ਸ਼ਿਕਾਰ
- ਕਈ ਬੱਚੇ ਹੋਟਲਾਂ. ਢਾਬਿਆਂ ਤੇ ਰੈਸਟੋਰੈਂਟ ਤੇ ਫੈਕਰਟਰੀਆਂ 'ਚ ਕਰਦੇ ਨੇ ਮਜਦੂਰੀ
ਬਾਲ ਮਜਦੂਰੀ ਦਾ ਮੁਖ ਕਾਰਨ
ਗਰੀਬੀ ਬਾਲ ਮਜਦੂਰੀ ਦਾ ਮੁਖ ਕਾਰਨ ਹੈ, ਜਿਸ ਦੇ ਕਾਰਨ ਬੱਚੇ ਆਪਣਾ ਸਕੂਲ ਛੱਡਣ ਲਈ ਮਜਬੂਰ ਹੁੰਦੇ ਤੇ ਆਪਣੇ ਮਾਪਿਆਂ ਦੀ ਮਦਦ ਲਈ ਮਜਦੂਰੀ ਕਰਨ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਕੁੱਝ ਸੰਗਠਤ ਤੇ ਅਪਰਾਧਕ ਰੈਕਟਾਂ ਵੱਲੋਂ ਜਬਰਨ ਕੁੱਝ ਬੱਚਿਆਂ ਨੂੰ ਮਜਦੂਰੀ ਜਾਂ ਭੀਖ ਆਦਿ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੈ।
ਐਂਟੀ ਚਾਈਲਡ ਲੇਬਰ ਡੇਅ ਸਾਲ 2021 ਦਾ ਥੀਮ
ਕੋਰੋਨਾ ਵਾਇਰਸ ਦੇ ਚਲਦੇ ਬੀਤੇ ਸਾਲ ਵਾਂਗ ਇਸ ਸਾਲ ਵੀ ਐਂਟੀ ਚਾਈਲਡ ਲੇਬਰ ਡੇਅ ਦੇ ਪ੍ਰੋਗਰਾਮ ਵਰਚੂਅਲ ਤਰੀਕੇ ਨਾਲ ਮਨਾਏ ਜਾ ਰਹੇ ਹਨ। ਇਸ ਵਾਰ ਦਾ ਥੀਮ ਹੈ ਕਿ , ਚਾਈਲਡ ਲੇਬਰ ਦਾ ਖਾਤਮਾ ਤੇ ਕੋਰੋਨਾ ਵਾਇਰਸ ਤੋਂ ਬੱਚਿਆਂ ਦੀ ਸੁਰੱਖਿਆ ਕਰਨਾ ਹੈ। ਇਸ ਤੋਂ ਇਲਾਵਾ ਸਾਲ 2025 ਤੱਕ ਬਾਲ ਮਜਦੂਰੀ ਦੇ ਸਾਰੇ ਰੂਪਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ 'ਤੇ ਵਿਸ਼ਸ਼ੇ
ਐਂਟੀ ਚਾਈਲਡ ਲੇਬਰ ਡੇਅ ਦੀ ਮਹੱਤਤਾ
ਇਹ ਦਿਨ ਮੁੱਖ ਤੌਰ 'ਤੇ ਬੱਚਿਆਂ ਦੇ ਵਿਕਾਸ 'ਤੇ ਕੇਂਦ੍ਰਤ ਹੈ ਤੇ ਇਹ ਬੱਚਿਆਂ ਦੇ ਸਿੱਖਿਆ ਦੇ ਅਧਿਕਾਰਾਂ ਤੇ ਜੀਵਨ ਦੀ ਰੱਖਿਆ ਕਰਦਾ ਹੈ। ਇਸ ਲਈ, ਸੰਯੁਕਤ ਰਾਸ਼ਟਰ ਵੱਲੋਂ ਅੱਗੇ ਵਧੀਆਂ 2030 ਤੱਕ ਸਥਿਰ ਵਿਕਾਸ ਟੀਚਿਆਂ (ਐਸਡੀਜੀ) ਨੂੰ ਹਾਸਲ ਕਰਨਾ ਮਹੱਤਵਪੂਰਨ ਹੈ। ਇਸ 'ਤੇ ਕਈ ਸਸੰਥਾਵਾਂ ਵੱਲੋਂ ਬਾਲ ਮਜਦੂਰੀ ਨੂੰ ਰੋਕਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਹੀ ਕਿਹਾ ਜਾਂਦਾ ਹੈ ਕਿ ਜਿਹੜਾ ਬੱਚਾ ਬਾਲ ਮਜਦੂਰੀ ਤੋਂ ਬਾਹਰ ਆਉਂਦਾ ਹੈ, ਉਹ ਆਪਣੀ ਸੰਭਾਵਤ ਅਤੇ ਸਵੈ-ਕੀਮਤ ਦਾ ਪਤਾ ਲਗਾਉਂਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਅਜਿਹੇ ਬੱਚੇ ਦੇਸ਼ ਅਤੇ ਵਿਸ਼ਵ ਦੇ ਆਰਥਿਕ ਤੇ ਸਮਾਜਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਣਗੇ। ਬੱਚੇ ਦੇਸ਼ ਦਾ ਭਵਿੱਖ ਹਨ।