ਹੈਦਰਾਬਾਦ : ਵਿਸ਼ਵ ਬਾਂਸ ਦਿਵਸ (World Bamboo Day) ਹਰ ਸਾਲ 18 ਸਤੰਬਰ ਨੂੰ ਵਿਸ਼ਵ ਪੱਧਰ 'ਤੇ ਵਿਸ਼ਵ ਬਾਂਸ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਬਾਂਸ ਦੇ ਫਾਇਦਿਆਂ ਬਾਰੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਅਤੇ ਰੋਜ਼ਾਨਾ ਉਤਪਾਦਾਂ ਵਿੱਚ ਇਸ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਮਨਾਇਆ ਜਾਂਦਾ ਹੈ।
ਵਿਸ਼ਵ ਬਾਂਸ ਦਿਵਸ ਦਾ ਇਤਿਹਾਸ ( HISTORY OF World Bamboo Day)
ਵਿਸ਼ਵ ਬਾਂਸ ਸੰਗਠਨ ਵੱਲੋਂ18 ਸਤੰਬਰ ਨੂੰ ਵਿਸ਼ਵ ਬਾਂਸ ਦਿਵਸ ਮਨਾਉਣ ਦਾ ਐਲਾਨ ਸਾਲ 2009 ਵਿੱਚ ਬੈਂਕਾਕ ਵਿੱਚ ਆਯੋਜਿਤ 8 ਵੀਂ ਵਰਲਡ ਬੈਂਬੂ ਕਾਂਗਰਸ (World Bamboo Congress) ਵਿੱਚ ਕੀਤੀ ਗਈ ਸੀ। ਵਿਸ਼ਵ ਬਾਂਸ ਸੰਗਠਨ ਨੇ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਕੁਦਰਤੀ ਸਰੋਤਾਂ ਅਤੇ ਵਾਤਾਵਰਣ ਦੀ ਰੱਖਿਆ ਲਈ ਬਾਂਸ ਦੀ ਸਮਰੱਥਾ ਨੂੰ ਹੋਰ ਬਿਹਤਰ ਬਣਾਉਣਾ, ਸਥਾਈ ਵਰਤੋਂ ਨੂੰ ਯਕੀਨੀ ਬਣਾਉਣਾ, ਵਿਸ਼ਵ ਭਰ ਦੇ ਖੇਤਰਾਂ ਵਿੱਚ ਨਵੇਂ ਉਦਯੋਗਾਂ ਲਈ ਨਵੀਂ ਬਾਂਸ ਦੀ ਕਾਸ਼ਤ ਨੂੰ ਉਤਸ਼ਾਹਤ ਕਰਨਾ ਹੈ, ਇਸ ਦਾ ਮੁਖ ਉਦੇਸ਼ ਹੈ ਬਾਂਸ ਦੀ ਖੇਤੀ ਕਰਨ ਵਾਲੀ ਕਮਿਊਨਿਟੀ ਦੇ ਆਰਥਿਕ ਵਿਕਾਸ ਲਈ ਸਥਾਨਕ ਰਵਾਇਤੀ ਵਰਤੋਂ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰਨਾ ਹੈ।
ਦੁਮਕਾ ਵਿੱਚ ਰਾਸ਼ਟਰੀ ਬਾਂਸ ਮੇਲਾ
ਵਿਸ਼ਵ ਬਾਂਸ ਦਿਵਸ ਦੇ ਮੌਕੇ ਉੱਤੇ ਝਾਰਖੰਡ ਦੀ ਉਪ ਰਾਜਧਾਨੀ ਦੁਮਕਾ ਵਿੱਚ ਹਰ ਸਾਲ 18 ਤੇ 19 ਸਤੰਬਰ ਨੂੰ ਰਾਸ਼ਟਰੀ ਬਾਂਸ ਕਾਰੀਗਰ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮੁੱਖ ਮਕਸਦ ਛੋਟੇ ਉਦਯੋਗਾਂ ਨੂੰ ਵਧਾਵਾ ਦੇਣਾ ਹੈ। ਇਸ ਦਾ ਆਯੋਜਨ ਛੋਟੇ ਸੰਨਤ ਉਦਯੋਗ ਵਿਕਾਸ ਬੋਰਡ ਤੇ ਉਦਯੋਗ ਵਿਭਾਗ ਵੱਲੋਂ ਕੀਤਾ ਜਾਂਦਾ ਹੈ।
ਬਾਂਸ ਉਤਪਾਦਾਂ ਦੇ ਲਈ ਭਾਰਤ ਸਰਕਾਰ ਦੀ ਯੋਜਨਾ
ਭਾਰਤ ਵਿੱਚ ਅਗਰਬੱਤੀ ਸਟਿੱਕ, ਆਈਸਕ੍ਰੀਮ ਸਪੂਨ, ਕੁਲਫੀ ਸਟਿਕਸ ਆਯਾਤ ਕੀਤੇ ਜਾਂਦੇ ਹਨ। ਉਥੇ ਭਾਰਤ ਵਿੱਚ ਦੀਵਾਲੀ ਦੇ ਵਿੱਚ ਦੋ ਕਰੋੜ ਦਾ ਬੰਬੂ ਗਿਫਟ ਪੈਕੇਟ ਦਾ ਆਯਾਤ ਕੀਤਾ ਹੈ। ਇਹ ਚੀਨ ਤੋਂ ਆਉਂਦਾ ਹੈ। ਭਾਰਤ ਸਰਕਾਰ ਦੀ ਯੋਜਨਾ ਹੈ ਕਿ ਬਾਂਸ ਤੋਂ ਬਣੇ ਉਤਪਾਦਾਂ ਦਾ ਆਯਤ ਨਾਂ ਹੋਵੇ , ਬਲਕਿ ਭਾਰਤ ਤੋਂ ਇਸ ਦਾ ਨਿਰਯਾਤ ਹੋਵੇ