ਨਵੀਂ ਦਿੱਲੀ: ਦੁਆਰਕਾ ਜ਼ਿਲ੍ਹਾ ਦੇ ਡਾਬੜੀ ਥਾਣਾ ਇਲਾਕੇ ’ਚ ਇੱਕ ਨਾਬਾਲਿਗ ਲੜਕੀ ਦੀ ਸ਼ਿਕਾਇਤ ਤੇ ਇੱਕ ਮਹਿਲਾ ਦੇ ਖਿਲਾਫ ਕਈ ਧਾਰਾਵਾਂ ਚ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਮਹਿਲਾ ਅੰਜਲੀ ਗਹਲੋਤ ਇੱਕ ਐਨਜੀਓ ਚਲਾਉਂਦੀ ਹੈ ਉਸ ’ਤੇ ਪੀੜਤਾ ਨੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਡਾਬੜੀ ਪੁਲਿਸ ਨੇ 16 ਸਾਲ ਦੀ ਨਾਬਾਲਿਗ ਲੜਕੀ ਦੇ ਬਿਆਨ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਆਰੋਪੀ ਮਹਿਲਾ ਨੂੰ ਗ੍ਰਿਰਫਤਾਰ ਕਰ ਲਿਆ ਹੈ।

ਇਲਜ਼ਾਮ ਇਹ ਹੈ ਕਿ ਪੀੜਤਾ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਲਿਖਤ ਸ਼ਿਕਾਇਤ ਚ ਕਿਹਾ ਗਿਆ ਹੈ ਕਿ ਐਨਜੀਓ ਚਲਾਉਣ ਵਾਲੇ ਮਹਿਲਾ ਹਾਈ ਪ੍ਰੋਫਾਇਲ ਹੈ। ਇਸ ਲਈ ਉਹ ਬਿਨਾਂ ਡਰੇ ਇਸ ’ਤੇ ਜ਼ੁਲਮ ਕਰ ਰਹੀ ਸੀ ਪਰ ਜਦੋਂ ਲੜਕੀ ਨੇ ਦਿੱਲੀ ਦੇ ਡਾਬੜੀ ਥਾਣੇ ਚ ਆਪਣੇ ਨਾਲ ਹੋਈ ਹੱਡਬੀਤੀ ਪੁਲਿਸ ਨੂੰ ਦੱਸਿਆ। ਉਸ ਤੋਂ ਬਾਅਦ ਪੁਲਿਸ ਨੇ ਤੁਰੰਤ ਪੜਤਾਲ ਸ਼ੁਰੂ ਕਰ ਦਿੱਤੀ। ਪੀੜਤਾ ਨੇ ਪਹਿਲਾਂ ਆਪਣੇ ਘਰਵਾਲਿਆਂ ਨੂੰ ਵਾਰਦਾਤ ਦੇ ਬਾਰੇ ਜਾਣਕਾਰੀ ਦਿੱਤੀ ਸੀ।

ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ
ਡਾਬੜੀ ਪੁਲਿਸ ਨੇ ਮੁਲਜ਼ਮ ਮਹਿਲਾ ਦੇ ਖਿਲਾਫ ਪੋਕਸੋ ਐਕਟ (POCSO Act) ਦੇ ਨਾਲ 506 ਦਾ ਵੀ ਮਾਮਲਾ ਦਰਜ ਕੀਤਾ ਹੈ। ਇਲਜ਼ਾਮ ਇਹ ਹੈ ਕਿ ਮਹਿਲਾ ਨੇ ਪੀੜਤ ਲੜਕੀ ਦਾ ਵੀਡੀਓ ਵੀ ਬਣਾਇਆ ਸੀ, ਜਿਸਨੂੰ ਵਾਇਰਲ ਕਰਨ ਦੀ ਧਮਕੀ ਦੇ ਰਹੀ ਸੀ।
ਇਨ੍ਹਾਂ ਤਮਾਮ ਗੱਲਾਂ ਦੀ ਜਾਣਕਾਰੀ 3 ਦਿਨ ਪਹਿਲਾਂ ਜਦੋਂ ਪੀੜਤ ਦੀ ਸਿਹਤ ਖਰਾਬ ਹੋਈ ਸੀ। ਤਾਂ ਉਸਨੇ ਮੌਕਾ ਦੇਖ ਕੇ ਆਪਣੀ ਹੱਡਬੀਤੀ ਇੱਕ ਮਹਿਲਾ ਨੂੰ ਦੱਸ ਦਿੱਤੀ। ਜਿਸਦੇ ਜਰੀਏ ਉਸਦੀ ਜਾਣਕਾਰੀ ਪੀੜਤਾ ਦੀ ਮਾਂ ਤੱਕ ਪਹੁੰਚੀ ਅਤੇ ਫਿਰ ਮਾਮਲਾ ਪੁਲਿਸ ਤੱਕ ਪਹੁੰਚ ਗਿਆ।
ਇਹ ਵੀ ਪੜੋ: 14 ਸਾਲਾਂ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਮੁਲਜ਼ਮ ਪੁਲਿਸ ਅੜਿਕੇ
ਰਾਜਨੀਤਕ ਪਾਰਟੀ ਨਾਲ ਕੁਨੇਕਸ਼ਨ!
ਮਾਮਲੇ ਚ ਹੁਣ ਮੁਲਜ਼ਮ ਮਹਿਲਾ ਦੇ ਰਾਜਨੀਤਕ ਪਾਰਟੀ ਦੇ ਨਾਲ ਕੁਨੇਕਸ਼ਨ ਦੀ ਗੱਲ ਸਾਹਮਣੇ ਆਈ ਹੈ। ਮਹਿਲਾ ਦੇ ਫੋਟੋ ਕਈ ਵੱਡੇ ਨੇਤਾਵਾਂ ਦੇ ਨਾਲ ਸਾਹਮਣੇ ਆਏ ਹੈ। ਉੱਥੇ ਹੀ ਡਾਬੜੀ ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਗ੍ਰਿਫਤਾਰ ਕਰ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਡੀਸੀਪੀ ਸੰਤੋਸ਼ ਕੁਮਾਰ ਮੀਣਾ ਨੇ ਮਹਿਲਾ ਦੀ ਗ੍ਰਿਫਤਾਰੀ ਹੋਣ ਦੀ ਪੁਸ਼ਟੀ ਕੀਤੀ ਹੈ।
ਪੋਕਸੋ ਐਕਟ 2012 ਕੀ ਹੈ
ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਸਾਲ 2012 ਚ ਬਣਾਏ ਗਏ ਪੋਕਸੋ ਐਕਟ ਦੇ ਤਹਿਤ ਵੱਖ ਵੱਖ ਤਰੀਕੇ ਦੇ ਅਪਰਾਧ ਦੇ ਲਈ ਵੱਖ ਵੱਖ ਸਜਾ ਤੈਅ ਕੀਤੀ ਗਈ ਹੈ। ਇਹ ਐਕਟ ਬੱਚਿਆ ਦੀ ਛੇੜਖਾਣੀ ਬਲਾਤਕਾਰ ਅਤੇ ਦੁਸ਼ਕਰਮ ਵਰਗੇ ਮਾਮਲਿਆਂ ਤੋਂ ਸੁਰੱਖਿਆ ਪ੍ਰਧਾਨ ਕਰਦਾ ਹੈ।