ETV Bharat / bharat

WIFE KILLED HUSBAND: ਘਰਵਾਲੀ ਨੂੰ ਗੈਰਮਰਦ ਨਾਲ ਸਬੰਧ ਰੱਖਣ ਤੋਂ ਰੋਕਣਾ ਪਿਆ ਮਹਿੰਗਾ, ਜਨਾਨੀ ਨੇ ਪ੍ਰੇਮੀ ਨਾਲ ਰਲ਼ ਕੇ ਕਰ ਦਿੱਤਾ ਕਤਲ

ਉੱਤਰ ਪੂਰਬੀ ਦਿੱਲੀ ਦੇ ਕਰਾਵਲ ਨਗਰ ਇਲਾਕੇ 'ਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਰਲ਼ ਕੇ ਆਪਣੇ ਹੀ ਘਰਵਾਲੇ ਦਾ ਕਤਲ ਕਰ ਦਿੱਤਾ। ਇਸ ਔਰਤ ਦੇ ਪ੍ਰੇਮੀ ਦਾ ਹਾਲੇ ਪੰਜ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਔਰਤ ਦਾ ਕਿਸੇ ਗੈਰ ਮਰਦ ਨਾਲ ਵੀ ਰਿਸ਼ਤਾ ਸੀ, ਜਿਸ ਕਾਰਨ ਉਸਦੀ ਘਰਵਾਲੇ ਨਾਲ ਲੜਾਈ ਰਹਿੰਦੀ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

WIFE KILLED HUSBAND WITH LOVER DUE TO ILLEGAL RELATIONSHIP IN KARAVAL NAGAR
http://10.10.50.80:6060//finalout3/odisha-nle/thumbnail/02-February-2023/17647881_1095_17647881_1675327016237.png
author img

By

Published : Feb 19, 2023, 7:12 PM IST

ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਦੇ ਕਰਾਵਲ ਨਗਰ ਦੇ ਪੱਛਮੀ ਕਮਲ ਵਿਹਾਰ ਇਲਾਕੇ 'ਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਰਲ਼ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਪਹਿਲਾਂ ਦੋਵਾਂ ਪਤੀ-ਪਤਨੀ ਵਿਚਕਾਰ ਕਿਸੇ ਗੱਲੋਂ ਲੜਾਈ ਹੋਈ ਸੀ। ਪਤੀ ਨਸ਼ੇ ਦੀ ਹਾਲਤ ਵਿੱਚ ਸੀ। ਦੂਜੇ ਪਾਸੇ ਕਤਲ ਕਰਨ ਵਾਲੀ ਔਰਤ ਦੇ ਪ੍ਰੇਮੀ ਦਾ ਕਰੀਬ ਪੰਜ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕਾ ਸਾਂਭਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਰਖਵਾ ਦਿੱਤਾ ਹੈ। ਦਰਅਸਲ ਔਰਤ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਪਤੀ-ਪਤਨੀ 'ਚ ਅਕਸਰ ਲੜਾਈ ਰਹਿੰਦੀ ਸੀ।

ਸਿਰ ਉੱਤੇ ਮਾਰੀ ਭਾਰੀ ਚੀਜ਼: ਜਾਣਕਾਰੀ ਮੁਤਾਬਿਕ ਘਟਨਾ ਵਾਲੇ ਦਿਨ ਵੀ ਦੋਵਾਂ ਵਿਚਾਲੇ ਲੜਾਈ ਹੋਈ ਸੀ। ਇਸ ਤੋਂ ਬਾਅਦ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੇ ਸਿਰ 'ਤੇ ਭਾਰੀ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖ਼ਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਕਤਲ ਵਿੱਚ ਕਿਸੇ ਤੀਜੇ ਵਿਅਕਤੀ ਦਾ ਵੀ ਹੱਥ ਹੋ ਸਕਦਾ ਹੈ। ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪ੍ਰੇਮੀ ਦਾ ਹਾਲੇ ਪੰਜ ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਇਸਦੇ ਬਾਵਜੂਦ ਪ੍ਰੇਮੀ ਇਸ ਔਰਤ ਨਾਲ ਗੱਲ ਕਰਦਾ ਸੀ। ਇਸ ਸਬੰਧੀ ਪ੍ਰੇਮੀ ਦੇ ਪਰਿਵਾਰ ਵਾਲੇ ਵੀ ਆਪਣੀ ਪ੍ਰੇਮਿਕਾ ਦੇ ਘਰ ਆਏ ਸਨ ਅਤੇ ਇਸ ਸਬੰਧੀ ਕਈ ਵਾਰ ਝਗੜਾ ਵੀ ਹੋਇਆ ਸੀ।

ਇਹ ਵੀ ਪੜ੍ਹੋ : Maharashtra politics: ਸੰਜੇ ਰਾਉਤ ਦਾ ਵੱਡਾ ਇਲਜ਼ਾਮ, 'ਸ਼ਿਵ ਸੈਨਾ ਨਾਮ ਲਈ ਹੋਇਆ 2000 ਕਰੋੜ ਦਾ ਸੌਦਾ'

ਦੂਜੀ ਪਤਨੀ ਨਾਲ ਰਹਿ ਰਿਹਾ ਸੀ ਮ੍ਰਿਤਕ: ਇਹ ਵੀ ਦੱਸਿਆ ਗਿਆ ਹੈ ਕਿ ਕਤਲ ਹੋਏ ਵਿਅਕਤੀ ਦੀ ਦੂਜੀ ਪਤਨੀ ਵੀ ਸੀ, ਜਦੋਂਕਿ ਉਸ ਦੀ ਪਹਿਲੀ ਪਤਨੀ ਪਿੰਡ ਵਿੱਚ ਰਹਿੰਦੀ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਫਿਲਹਾਲ ਪੁਲਸ ਨੇ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਮਹੀਨੇ ਪਹਿਲਾਂ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਭਰਾ ਦਾ ਵਿਆਹ ਦਿੱਲੀ ਵਿਖੇ ਹੋਇਆ ਹੈ। ਅੱਜ ਨੂੰ ਪਤਾ ਲੱਗਾ ਕਿ ਭਰਾ ਦਾ ਕਤਲ ਹੋ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.